09/15/2026
ਪਦਮ ਸ਼੍ਰੀ ਰਿਟਾਇਰਡ ਆਈ ਜੀ ਪਹਿਲਵਾਨ ਕਰਤਾਰ ਸਿੰਘ ਦਾ ਸੇਕਟਮੈਂਟੋ ਵਿਖੇ ਕਿੰਗਜ਼ ਸਪੋਰਟਸ ਕਲੱਬ ਸੇਕਟਮੈਂਟੋ ਵਲੋਂ ਨਿੱਘਾ ਸਵਾਗਤ॥
ਸੇਕਟਮੈਂਟੋ (14 ਸਤੰਬਰ ) ਪਦਮ ਸ਼੍ਰੀ ਰਿਟਾਇਰਡ ਆਈ ਜੀ ਅਤੇ ਵਿਸ਼ਵ ਪ੍ਰਸਿੱਧ ਪਹਿਲਵਾਨ ਕਰਤਾਰ ਸਿੰਘ ਦਾ ਸੇਕਟਮੈਂਟੋ ਵਿਖੇ ਕਿੰਗਜ਼ ਸਪੋਰਟਸ ਕਲੱਬ ਸੇਕਟਮੈਂਟੋ ਦੇ ਅਹੁਦੇਦਾਰਾਂ ਵਲੋਂ ਬੜੇ ਮਾਣ, ਸਤਿਕਾਰ ਅਤੇ ਪਿਆਰ ਨਾਲ ਨਿੱਘਾ ਸਵਾਗਤ ਕੀਤਾ ਗਿਆ| ਪਹਿਲਵਾਨ ਕਰਤਾਰ ਸਿੰਘ ਵਲੋਂ ਕਿੰਗਜ਼ ਸਪੋਰਟਸ ਕਲੱਬ ਸੇਕਟਮੈਂਟੋ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿੰਗਜ਼ ਸਪੋਰਟਸ ਕਲੱਬ ਸੇਕਟਮੈਂਟੋ ਦੇ ਅਹੁਦੇਦਾਰਾਂ ਨੂੰ ਕਬੱਡੀ ਤੋਂ ਇਲਾਵਾ ਕੁਸ਼ਤੀ ਦੇ ਦੰਗਲ ਕਰਵਾਣ ਲਈ ਪੁਰਜ਼ੋਰ ਮੰਗ ਕੀਤੀ ਤੇ ਇਸ ਤੇ ਕਿੰਗਜ਼ ਸਪੋਰਟਸ ਕਲੱਬ ਸੇਕਟਮੈਂਟੋ ਅਹੁਦੇਦਾਰਾਂ ਵਲੋਂ ਇਸ ਸੰਬੰਧ ਵਿਚ ਹਾਂ ਪੱਖੀ ਹੁੰਗਾਰਾ ਭਰਿਆ ਗਿਆ।
ਪਹਿਲਵਾਨ ਕਰਤਾਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਖੇਡਾਂ ਦੇ ਖੇਤਰ ਵਿੱਚ ਦੇਸ਼-ਵਿਦੇਸ਼ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਕੇ ਪੂਰੇ ਸੰਸਾਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਅੱਜ ਵੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।ਉਮਰ ਦੇ ਇਸ ਪੜਾਅ 'ਤੇ ਵੀ ਉਨ੍ਹਾਂ ਦਾ ਖੇਡਾਂ ਪ੍ਰਤੀ ਉਹੀ ਜਜ਼ਬਾ, ਉਤਸ਼ਾਹ ਅਤੇ ਸਮਰਪਣ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਉਹ ਸਿਰਫ਼ ਇੱਕ ਮਹਾਨ ਪਹਿਲਵਾਨ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾਦਾਇਕ ਸ਼ਖ਼ਸੀਅਤ ਹਨ।
ਇਸ ਮੌਕੇ ਮਨਜਿੰਦਰ ਸਿੰਘ ਸਿੰਘ ਸੋਹਲ , ਕੁਲਵਿੰਦਰ ਸਿੰਘ ਬਲ, ਗੁਰਨੇਕ ਸਿੰਘ ਢਿੱਲੋਂ , ਸੀਤਲ ਸਿੰਘ ਨਿੱਜਰ, ਗੁਰਸ਼ਰਨ ਸਿੰਘ ਬੰਗਾ, ਗੁਰਪ੍ਰੀਤ ਸਿੰਘ ਚੌਹਾਨ , ਜਸਵੀਰ ਸਿੰਘ ਢੀਂਡਸਾ, ਅਤੇ ਜੱਸੀ ਢਿੱਲੋਂ ਨੇ ਪਦਮ ਸ਼੍ਰੀ ਰਿਟਾਇਰਡ ਆਈ ਜੀ ਪਹਿਲਵਾਨ ਕਰਤਾਰ ਸਿੰਘ ਦੇ ਸਨਮਾਨ ਸਮਾਰੋਹ ਵਿਚ ਸ਼ਿਰਕਤ ਕੀਤੀ |