11/06/2026
ਕਦੇ ਤਾਂ ਪਊਗਾ ਮੁੱਲ ਖੋਟੀ ਤਕਦੀਰ ਦਾ,
ਸੀ ਗੂੰਜਦਾ ਸਪੀਕਰਾਂ ਚ ਨਾਂ "ਗੋਲਡੀ ਝੁਨੀਰ" ਦਾ। 💪💪🏍️🏍️🏍️
ਸਮੁੱਚੇ ਕਬੱਡੀ ਜਗਤ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕਬੱਡੀ ਦੇ ਚੀੜ੍ਹੇ ਜਾਫੀ ਗੋਲਡੀ ਝੁਨੀਰ ਦਾ ਜਗਤਾਰ ਚੰਡੀਗੜ੍ਹ, ਲਾਡੀ ਮੋਹਾਲੀ, ਰਛਪਾਲ ਭੁੱਲਰ, ਚਾਨਣ ਸਿੰਘ ਇੰਗਲੈਂਡ ਵਾਲਿਆਂ ਵੱਲੋਂ ਉਸਤਾਦ ਮਨਜੀਤ ਫਿੱਡੂ ਵਰਗਿਆਂ ਦੇ ਸਹਿਯੋਗ ਨਾਲ ਨਵੰਬਰ ਵਿੱਚ ਹੋਣ ਵਾਲੇ ਕਬੱਡੀ ਕੱਪ "ਫ਼ੱਕਰ ਝੰਡਾ" ਉੱਤੇ BULLET MOTERCYCLE ਨਾਲ ਸਨਮਾਨ ਕੀਤਾ ਜਾਵੇਗਾ ਜੀ। ਕਬੱਡੀ ਵਿੱਚ ਇਹੋ ਜਿਹੇ ਅਣਗੌਲਿਆਂ ਹੀਰਿਆਂ ਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਖਿਡਾਰੀਆਂ ਨੇ ਆਪਣੀ ਜ਼ਿੰਦਗੀ ਕਬੱਡੀ ਲੇਖੇ ਲਾ ਦਿੱਤੀ। ਪਹਿਲਾਂ 32,35,40,45, 50,52,57 ਕਿਲੋ ਵਜ਼ਨੀ ਕਬੱਡੀ ਗੋਲਡੀ, ਸਵ: ਦੋਧੀ,ਤੋਤੀ ਵਰਗਿਆਂ ਦੀ ਟੀਮ ਮਸ਼ਹੂਰ ਹੋਈ। ਜਿੱਤ ਹਾਰ ਕਰਮਾਂ ਦੀ ਪਰ ਚੋਬਰ ਜਿੱਥੇ ਖੇਡਦੇ ਸਿਰਾ ਕਰਾਉਂਦੇ ਸਨ। ਉਸਤੋਂ ਬਾਅਦ ਹੌਲੀ ਹੌਲੀ ਗੋਲਡੀ,ਜੱਗੇ ਵਰਗਿਆਂ ਨਾਲ 65,70,75,80,85 ਬਹੁਤ ਹੀ ਤਕੜੀ ਕਬੱਡੀ ਖੇਡਿਆ। ਜਦੋਂ ਉਸ ਸਮੇਂ ਦੀਆਂ ਟੌਪ ਦੀਆਂ ਟੀਮਾਂ ਨਾਲ ਮੈਚ ਹੁੰਦਾ ਸੀ ਦੁਨੀਆਂ ਪੱਬਾਂ ਭਾਰ ਹੋ ਕਿ ਵੇਖਦੀ ਹੁੰਦੀ ਸੀ ਆਹ ਕਿਹੜੇ ਨਿੱਕੇ ਜਿਹੇ ਸਰੀਰ ਦੇ ਗੱਭਰੂ ਨੇ ਟੌਪ ਟੌਪ ਦੇ ਰੇਡਰ ਮੂਧੇ ਕਰ ਦਿੱਤੇ। ਦੁਨੀਆਂ ਚੜ੍ਹਦੀ ਤੋਂ ਚੜ੍ਹਦੀ ਪਈ ਹੈ ਪਰ ਉਸ ਸਮੇਂ ਦੀ ਵਜ਼ਨੀ ਕਬੱਡੀ ਵਿੱਚ ਸ਼ਾਇਦ ਹੀ ਕੋਈ ਰੇਡਰ ਹੋਵੇ ਜਿਸਨੂੰ ਗੋਲਡੀ ਨੇ ਜੱਫ਼ਾ ਨਾ ਲਾਇਆ ਹੋਵੇ। ਉਹਨਾਂ ਸਮਿਆਂ ਵਿੱਚ ਝੁਨੀਰ ਦੀ ਟੀਮ ਦਾ ਨਾਂ ਵੱਡੇ ਵੱਡੇ ਕੱਪਾਂ ਉੱਤੇ ਆਪ ਮੁਹਾਰੇ ਬੋਲਦਾ ਸੀ ਕਿਉਂਕਿ ਪਹਿਲੀ ਗੱਲ ਤਾਂ ਇਹਨਾਂ ਦੀ ਜਿੱਤ ਪੱਕੀ ਹੁੰਦੀ ਸੀ ਪਰ ਜੇ ਕਿਤੇ ਉੱਨੀ ਇੱਕੀ ਹੋ ਵੀ ਜਾਂਦੀ ਤਾਂ ਜਿੱਤ ਨਾਲੋਂ ਵੱਧ ਇਹਨਾਂ ਦੀ ਹਾਰ ਬੋਲਦੀ ਸੀ ਕਿਉਂਕਿ ਦਰਸ਼ਕ ਕਹਿੰਦੇ ਹੁੰਦੇ ਸੀ ਕਿ ਆਹ ਮੁੰਡੇ ਆਉਣ ਵਾਲੇ ਸਮੇਂ ਵਿੱਚ ਸਿਰਾ ਕਰਵਾਉਣਗੇ ਜਿਨ੍ਹਾਂ ਨੇ ਅੱਜ ਝੁਨੀਰ ਨੂੰ ਹਰਾ ਦਿੱਤਾ। ਵਜ਼ਨੀ ਕਬੱਡੀ ਵਿੱਚ ਆਪਣੇ ਪਿੰਡ ਤੋਂ ਇਲਾਵਾ ਗੋਲਡੀ ਝੁਨੀਰ ਵਾਲੇ ਨੇ ਸ਼ੇਰੋਂ ਵਾਲੇ ਘਾਕੇ ਅਤੇ ਰਾਈਏ ਪਿੰਡ ਦੀਆਂ ਟੀਮਾਂ ਵਿੱਚ ਖੇਡਕੇ ਬੈਸਟ ਜਾਫੀ ਬਣਕੇ 200 ਦੇ ਕਰੀਬ ਐਲ,ਸੀ, ਡੀਆਂ ਅਤੇ ਐਲ ਈ, ਡੀਆਂ ਜਿੱਤੀਆਂ, 15 /20 ਵਾਸਿੰਗ ਮਸ਼ੀਨਾਂ, ਮੁੰਦੀਆਂ, ਅਨੇਕਾਂ ਨਗਦ ਇਨਾਮ, ਕੱਪ ਅਤੇ ਟਰੌਫੀਆਂ ਜਿੱਤਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਜੇਕਰ ਕਬੱਡੀ ਓਪਨ ਦੀ ਗੱਲ ਕਰੀਏ ਤਾਂ ਸਵ: ਜੀਤ ਕੋਟਲੀ ਵਰਗਿਆਂ ਨਾਲ ਮਿਲਕੇ ਗੋਲਡੀ ਝੁਨੀਰ ਵਾਲਾ ਜ਼ਿਆਦਾਤਰ ਆਪਣੇ ਪਿੰਡ ਝੁਨੀਰ ਦੀ ਟੀਮ ਵੱਲੋਂ ਹੀ ਖੇਡਿਆ । ਕਬੱਡੀ ਓਪਨ ਵਿੱਚ 2019 ਵਿੱਚ ਪਿੰਡ ਬੀਰੋਕੇ ਕਲਾਂ ਤੋਂ ਮੋਟਰਸਾਈਕਲ ਜਿੱਤਿਆ ਸੀ ਅਤੇ 1 ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਵਜੋਂ ਜਗਪਾਲ ਸਿੰਘ ਖਹਿਰਾ ( ਮੌਜੂਦਾ ਸਰਪੰਚ ਝੁਨੀਰ) ਵੱਲੋਂ ਦਿੱਤਾ ਗਿਆ ਸੀ। ਕਲੱਬਾਂ ਦੇ ਮੈਚਾਂ ਵਿੱਚ ਗੋਲਡੀ ਝੁਨੀਰ ਵਾਲੇ ਨੂੰ ਕਬੱਡੀ ਕੋਚ ਕਾਕਾ ਸ਼ੇਖ ਦੌਲਤ ਦੀ ਰਹਿਨੁਮਾਈ ਹੇਠ ਕਬੱਡੀ ਕਲੱਬ ਨਿਊਜ਼ੀਲੈਂਡ ਵੱਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਤੱਲਣ ਕਬੱਡੀ ਕੱਪ ਦਾ ਬੈਸਟ ਜਾਫੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਗੋਲਡੀ ਝੁਨੀਰ ਦੇ ਕਹਿਣ ਮੁਤਾਬਕ ਗੋਲਡੀ ਕਹਿੰਦਾ ਆਪਾਂ ਕਬੱਡੀ ਵਿੱਚ ਚੀਜ਼ਾਂ ਜਿੱਤਣ ਤੋਂ ਜ਼ਿਆਦਾ ਦਰਸ਼ਕਾਂ ਦੇ ਦਿਲ ਜਿੱਤੇ ਹਨ ਅਤੇ ਜਿਨ੍ਹਾਂ ਯਾਰਾਂ ਨਾਲ ਆਪਣੀ ਯਾਰੀ ਹੈ ਉਹ ਵੀ ਸਿਵਿਆਂ ਤੱਕ ਦੀ ਆ ਕਿਸੇ ਨੂੰ ਫੋਕਾ ਯਾਰ ਯਾਰ ਨਹੀਂ ਕਹਿੰਦੇ। ਪਿਛਲੇ ਕੁਝ ਸਮੇਂ ਤੋਂ ਗੋਲਡੀ ਝੁਨੀਰ ਵਾਲਾ ਘਰੇਲੂ ਰੁਝੇਵਿਆਂ ਕਾਰਨ ਕਬੱਡੀ ਖੇਡਣੋਂ ਹੱਟ ਗਿਆ ਸੀ ਪਰ ਆਪਣੇ ਪਿੰਡ ਦੇ ਕਲੱਬ, ਸਾਬਕਾ ਖਿਡਾਰੀਆਂ, ਮੌਜੂਦਾ ਖਿਡਾਰੀਆਂ, ਦੋਸਤਾਂ ਮਿੱਤਰਾਂ ਅਤੇ ਸਮੁੱਚੇ ਨਗਰ ਝੁਨੀਰ ਨਾਲ ਮਿਲ ਕੇ ਉਪ ਪ੍ਰਧਾਨ ਦੀਆਂ ਸੇਵਾਵਾਂ ਸਦਕਾ ਕਬੱਡੀ ਦਾ ਬਹੁਤ ਵੱਡਾ ਕਬੱਡੀ ਕੱਪ ਜ਼ਰੂਰ ਕਰਵਾਉਂਦੇ ਹਨ। ਅਕਸਰ ਜਦੋਂ ਕਦੇ ਮਿਲਦੇ ਹਾਂ ਗੋਲਡੀ ਝੁਨੀਰ ਵਾਲਾ ਕਹਿੰਦਾ ਹੁੰਦਾ ਭਰਾ ਮੇਰਿਆ ਜੀਅ ਬਹੁਤ ਕਰਦਾ ਕਿ ਦੁਬਾਰਾ ਖੇਡੀਏ ਪਰ ਘਰੇਲੂ ਰੁਝੇਵਿਆਂ ਕਾਰਨ ਸਮਾਂ ਨਹੀਂ ਮਿਲਦਾ। ਇਕੱਲਾ ਗੋਲਡੀ ਝੁਨੀਰ ਵਾਲਾ ਨਹੀਂ ਉਸ ਸਮੇਂ ਦੀਆਂ ਬਹੁਤ ਸਾਰੀਆਂ ਵਜ਼ਨੀ ਟੀਮਾਂ ਬਹੁਤ ਜ਼ਿਆਦਾ ਤਕੜੀਆਂ ਸਨ ਅਤੇ ਅਨੇਕਾਂ ਵਜ਼ਨੀ ਕਬੱਡੀ ਦੇ ਸਟਾਰ ਖਿਡਾਰੀ ਘਰਾਂ ਦੀਆਂ ਮਜਬੂਰੀਆਂ ਵਿੱਚ ਰੁਲ਼ ਗਏ। ਅੱਜ ਗੋਲਡੀ ਝੁਨੀਰ ਵਾਲੇ ਦੇ ਬੁਲੇਟ ਮੋਟਰਸਾਈਕਲ ਨਾਲ ਸਨਮਾਨ ਹੋਣ ਦੀ ਬਹੁਤ ਖੁਸ਼ੀ ਹੈ। ਸਮੁੱਚੇ ਕਬੱਡੀ ਜਗਤ ਨੂੰ ਬੇਨਤੀ ਹੈ ਕਿ ਵਜ਼ਨੀ ਕਬੱਡੀ ਦੇ ਪੁਰਾਣੇ ਅਤੇ ਨਵੇਂ ਖਿਡਾਰੀਆਂ ਦਾ ਸਨਮਾਨ ਜ਼ਰੂਰ ਕਰਿਓ ਕਰੋ ਜਿਸ ਨਾਲ ਹਜ਼ਾਰਾਂ ਕਬੱਡੀ ਖਿਡਾਰੀਆਂ ਦਾ ਭਵਿੱਖ ਸੁਨਹਿਰਾ ਬਣ ਸਕਦਾ ਹੈ ਜੀ। ਇਸ ਮਾਣ ਸਨਮਾਨ ਦੀਆਂ ਗੋਲਡੀ ਝੁਨੀਰ ਵਾਲੇ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਮੇਹਰ ਕਰੇ ਇਸ ਮਾਣਮੱਤੇ ਖਿਡਾਰੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ। ਵਾਹਿਗੁਰੂ ਮੇਹਰ ਕਰੇ 🙏🙏♥️♥️ Goldy Jhunir Goldy Jhunir Manjit Fiddu Hardev Fakkar Jhanda Kamal Jhunir Harpreet Jhunir Pala Sharma Roop Sharma Kulveer Jatana Kulveer Samoan Comenter Deep Commentators Natheha