25/04/2026
ਬਰਨਾਲਾ ਦੀ ਧਰਤੀ ਦਾ ਮਾਣ 5 ਸਾਲਾ ਹਰਗੁਣ ਸਿੰਘ ਨੇ ਪਿਛਲੇ ਸਾਲ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਉਮਰ ਤੋਂ ਵੱਡਾ ਸੰਦੇਸ਼ ਦਿੱਤਾ ਸੀ ਕਿ ਇਨਸਾਨੀਅਤ ਦੀ ਭਲਾਈ ਲਈ ਕੋਈ ਉਮਰ ਨਹੀਂ ਹੁੰਦੀ। ਇਸ ਨਿੱਕੀ ਉਮਰ ਵਿੱਚ ਕੀਤੀ ਉਸਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਅਦਾਕਾਰਾ ਪ੍ਰੀਤੀ ਜਿੰਟਾ ਵੱਲੋਂ ਉਸਨੂੰ ਖਾਸ ਤੌਰ ਤੇ IPL ਮੈਚ ਦੇਖਣ ਦਾ ਸੱਦਾ ਦੇਣਾ ਬੜੀ ਮਾਣ ਵਾਲੀ ਗੱਲ ਹੈ। ਇਹ ਸਨਮਾਨ ਸਿਰਫ਼ ਹਰਗੁਣ ਦਾ ਨਹੀਂ ਸਾਰੇ ਬਰਨਾਲੇ ਦਾ ਸਨਮਾਨ ਹੈ। ਉਮੀਦ ਕਰਦੇ ਹਾਂ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਸਮਾਜ ਲਈ ਪ੍ਰੇਰਨਾ ਬਣਦਾ ਰਹੇਗਾ।
Preity G Zinta