30/03/2019
ਸਤਿ ਸ੍ਰੀ ਅਕਾਲ ਦੋਸਤੋ
ਜੋ ਫੈਡਰੇਸਨ ਨੇ ਇਹ ਲਿਸਟ ਜਾਰੀ ਕੀਤੀ ਆ ਮੇਰਾ ਸੈਦੇਵਾਲ ਤੇ ਪੰਡੋਰੀ ਗੰਗਾ ਸਿੰਘ ਕੱਪ ਤੇ ਮੇਰੇ ਟੈਸਟਾਂ ਦੀ ਜਾਣਕਾਰੀ ਦਿੱਤੀ ਗਈ ਆ ਜਿਸ ਵਿੱਚ ਸੈਦੋਵਾਲ ਸਾਡੀ 2 ਪਲੇਅਰਾਂ ਦੀ ਟੈਸਟ ਆਇਆ ਸੀ ਲੱਖਾ ਸਰਾਵਾ ਤੇ ਸੁਲਤਾਨ ਦੀ ਸਾਡੀ ਟੀਮ ਦੇ ਕੋਚ ਮੇਲੋ ਪਰਚੀ ਲੈ ਕੇ ਆਇਆ ਮੇਰਾ ਓੱਥੇ ਕੋਈ ਟੈਸਟ ਨੀ ਹੋਇਆ ਨਾਂ ਹੀ ਮੇਰੀ ਕੋਈ ਪਰਚੀ ਆਈ ਓਸ ਦਿਨ ਤੇ ਓਸ ਤੋਂ ਬਾਦ ਪੰਡੋਰੀ ਗੰਗਾ ਸਿੰਘ ਕੱਪ ਸੀ ਸਾਡੀ ਟੀਮ ਫਾਈਨਲ ਮੈਚ ਖੇਡੀ ਤੇ ਫੈਡਰੇਸਨ ਦੇ ਰੂਲ ਦੇ ਹਿਸਾਬ ਨਾਲ ਜੋ ਬੈਸਟ ਨਿਕਲਦੇ ਓਹਨਾੰ ਦੇ ਟੈਸਟ ਹੁੰਦੇ ਇੱਕ ਜਾਫੀ ਤੇ ਇੱਕ ਰੇਡਰ ਦਾ ਸਾਡੇ ਬੈਸਟ ਰੇਡਰ ਸੁਲਤਾਨ ਤੇ ਜਾਫੀ ਸਰਨਾ ਸਨ ਉਸ ਦੀ ਤੁਸੀ ਵੀਡੀਓ ਵੀ ਕੱਢ ਕੇ ਦੇਖ ਸਕਦੇ ਤੇ ਇਹਨਾਂ ਪਲੇਅਰਾਂ ਨੇ ਟੈਸਟ ਵੀ ਦਿੱਤੇ ਮੇਰਾ ਇਸ ਦਿਨ ਵੀ ਕੋਈ ਵੀ ਟੈਸਟ ਨਹੀਂ ਹੋਇਆ।ਇਹਨਾ ਕੱਪਾਂ ਤੇ ਇੱਕ ਕੱਪ ਸੈਦੋਵਾਲ ਤੇ ਲਿਖਿਆ ਮੈਂ ਟੈਸਟ ਨੀ ਦਿੱਤਾ ਤੇ ਪੰਡੋਰੀ ਗੰਗਾ ਤੇ ਮੇਰਾ ਅਫ਼ੀਮ ਦਾ ਸਾਲਟ ਕੱਢਿਆ।ਇਹ ਸਾਰੀ ਸਾਜਿਸ ਚੱਲੀ ਵੈਨਕੂਵਰ ਚ ਬੈਠੇ ਇੱਕ ਬੰਦੇ ਤੋਂ ਜੋ ਆਪ ਵੀ ਦੁੱਧ ਧੋਤਾ ਨੀ ਇਹ ਬੰਦੇ ਪਿੱਛਲੇ 3,4 ਸਾਲ ਤੋਂ ਮੇਰੀ ਸਾਹਕੋਟ ਟੀਮ ਤੋੜਨਾ ਚਾਹੁੰਦੇ ਸਨ ਜੋ ਇਹ ਸਫਲ ਨਹੀਂ ਹੋਏ ਤੇ ਨਾਂ ਹੋ ਸਕਣਗੇ ਹੁਣ ਇਹਨਾਂ ਮੈਨੂੰ ਬਿੱਟੂ ਜਸਪਾਲ ਬਾੰਗਰ ਨਾਲ ਰਲ ਕੇ ਫਸਾਇਆ ਕਿਉੰਕਿ ਇਹਨਾੰ ਨੂੰ ਪਤਾ ਸੀ ਬਿੱਟੂ ਸਾਡੇ ਨਾਲ ਕਿੜ ਰੱਖਦਾ ਤੇ ਸੁਲਤਾਨ ਨਾਲ ਤਾ ਓਹ ਸ਼ੁਰੂ ਤੋਂ ਹੀ ਰੱਖਦਾ ਸੁਲਤਾਨ ਨੂੰ 2012 ਚ ਵੀ ਇਹ ਬੰਦੇ ਨੇ ਬੈਨ ਕਰਵਾਇਆ ਤੇ ਅਸੀਂ ਸੰਘਵਾਲ ਕੱਪ ਦੀ ਵੀਡੀਓ ਵੀ ਪਾਈ ਸੀ ਜਿਹੜਾ ਇਹਨੇ ਗਲਤ ਨੰਬਰ ਦਿੱਤਾ ਸੀ/ਫੈਡਰੇਸਨਾ ਦੀਆੰ ਮੀਟਿੰਗਾਂ ਚ ਵੀ ਸਾਡੇ ਇਹਦੇ ਨਾਲ ਵਿਚਾਰ ਨਹੀਂ ਮਿਲਦੇ ਸਨ ਅਕਸਰ ਹੀ ਸਾਡੀ ਬੈਸ ਹੁੰਦੀ ਸੀ ਬਿੱਟੂ ਨਾਲ ਤਾ ਹੀ ਇਸ ਨੇ ਸਾਡੇ ਨਾਲ ਇੱਦਾਂ ਕੀਤੀ ਜੇਕਰ ਸੁਲਤਾਨ ਦਾ ਅਫ਼ੀਮ ਵਾਲਾ ਸਾਲਟ ਨਾ ਆਊੰਦਾ ਤਾ ਇਹਨਾ ਨੇ ਅਫ਼ੀਮ ਸਾਲਟ ਵਾਲੇ ਸਾਰੇ ਪਲੇਅਰ ਛੱਡਣੇ ਸੀ ਇਹ ਚੱਕਰ ਚ ਬਿੱਟੂ ਨੇ 13 ਹੋਰ ਪਲੇਅਰਾਂ ਦਾ ਜਿਸ ਵਿੱਚ ਨਵੇੰ ਪਲੇਅਰਾੰ ਦਾ ਕੈਰੀਅਰ ਦਾਅ ਤੇ ਲਾ ਦਿੱਤਾ ਮੇਰੀ ਬੇਨਤੀ ਸਾਨੂੰ ਚਾਹੇ ਬੈਨ ਕਰਦੋ ਸਾਡੀ ਆੜ ਚ ਨਵੇੰ ਮੁੰਡਿਆੰ ਦਾ ਭਵਿੱਖ ਨਾਂ ਖ਼ਰਾਬ ਕਰੋ।ਓਦੋਂ ਇਹ ਸਾਡੀਆਂ ਮਿੰਨਤਾ ਕਰਦੇ ਸੀ ਵੀ ਕੱਪ ਖੇਡੋ ਰੋਜ਼ ਜੇ ਸਾਹਕੋਟ ਟੀਮ ਨਹੀਂ ਜਾੰਦੀ ਤਾ ਸਾਡੀ ਬੇਜਤੀ ਹੁੰਦੀ।ਬਹੁਤ ਲੋਕਾਂ ਦਾ ਜ਼ੋਰ ਲੱਗਾ ਸੀ ਵੀ ਨੋਰਥ ਇੰਡੀਆ ਕਬੱਡੀ ਫੈਡਰੇਸਨ ਤੋੜੀ ਜਾਵੇ ਜਿਸ ਨੂੰ ਤੋੜਨ ਵਿੱਚ ਵਿਰੋਧੀਆਂ ਨਾਲ ਰਲਕੇ ਅੰਕਲ ਦੇ ਸਭ ਤੋਂ ਵੱਧ ਭਰੋਸੇਯੋਗ ਬਿੱਟੂ ਜਸਪਾਲ ਬਾੰਗਰ ਨੇ ਕੋਈ ਕਸਰ ਨੀ ਛੱਡੀ
ਜਿਹਨੇ ਵੀ ਮੈਨੂੰ ਚਾਹੁਣ ਵਾਲੇ ਓਹਨਾੰ ਦਾ ਮੈਂ ਦਿਲ ਨਹੀਂ ਦਿਖਾਊਗਾੰ ਮੇਰੇ ਤੇ ਵਿਸ਼ਵਾਸ ਰੱਖਿਓ ਸਾਰੇ World Cup ਖੇਡੇ ਮੈਂ ਨਾਡਾ ਵਾਲੇ ਟੈਸਟ ਪਾਸ ਕੀਤੇ ਟੈਸਟਾਂ ਤੋਂ ਡਰਦਾ ਕਦੀ ਭੱਜਿਆ ਨੀ ਜਿਹੜੇ ਹੁਣ ਪੋਸਟਾਂ ਪਾਓੰਦੇ ਆਪ ਓਹ ਟੈਸਟਾਂ ਤੋਂ ਭੱਜੇ ਹੋਏ 2014 ਵਾਲੀ ਲੀਗ ਚ 13 ਵਾਰੀ ਟੈਸਟ ਹੇਇਆ
ਮੈਨੂੰ ਮਿਟਾਉਣ ਵਾਲੇ ਬਹੁਤ ਆਏ ਅਜੇ ਹੋਰ ਬਹੁਤ ਆਉਣਗੇ ਜ਼ਿਹਨਾਂ ਟਾਈਮ ਮੇਰੇ ਨਾਲ ਮੇਰੇ ਪਲੇਅਰ ਤੇ ਨਾਲ ਮੇਰੇ ਪਰਮੋਟਰ ਮੇਰੇ ਚਾਹੁਣ ਵਾਲੇ ਮੇਰੇ ਨਾਲ ਰੱਬ ਮੇਰਾ ਮੇਰੇ ਨਾਲ ਮੈੰ ਨੀ ਦੱਬਦਾ ਮੈਨੂੰ ਆਪਣੇ ਤੇ ਮਾਣ ਆ ਕੋਈ ਕਿਸੇ ਨਾਲ ਬੇਈਮਾਨੀ ਨੀ ਕੋਈ ਕਿਸੇ ਨਾਲ ਹੇਰਾ ਫੇਰੀ ਨੀ ਜੋ ਵੀ ਸਭ ਅਗਲੇ ਦੇ ਮੂੰਹ ਤੇ ਕੰਮ ਓਹ ਕੀਤੇ ਤੇ ਕਰਾੰਗੇ ਵੀ ਕਿਸੇ ਮੂਹਰੇ ਲੁਕਣਾ ਨਾਂ ਪਵੇ ਧੋਣ ਸਿੱਧੀ ਕਰਕੇ ਤੁਰਨਾ
ਮੈਨੂੰ ਚਾਹੁਣ ਵਾਲੇ ਇਹ ਪੋਸਟ ਜ਼ਰੂਰ ਸ਼ੇਅਰ ਕਰਨ
ਬਾਕੀ ਮੈਂ ਆਪਣਾ ਜੋ ਸੱਚ ਓਹ ਲਾਈਵ ਹੋ ਕੇ ਦੱਸਾੰਗੇ
ਧੰਨਵਾਦ
ਸੰਦੀਪ ਨੰਗਲ ਅੰਬੀਆਂ