07/08/2026
ਦਸ਼ਮੇਸ਼ ਪਿਤਾ ਜੀ ਵਲੋੰ ਪਹਾੜਾਂ ਦੀ ਗੋਦ ਵਿੱਚ ਵਸਾਇਆ ਗਿਆ ਪਵਿੱਤਰ ਅਸਥਾਨ "ਗੁਰੂ ਕਾ ਲਾਹੌਰ "
ਇਹ ਉਹੀ ਪਵਿੱਤਰ ਅਸਥਾਨ ਹੈ, ਜਿੱਥੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਇਆ ਸੀ।ਮਾਤਾ ਜੀਤੋ ਜੀ ਦੇ ਪਿਤਾ ਹਰਿ ਜਸ ਜੀ ਲਾਹੌਰ (ਪਾਕਿਸਤਾਨ )ਦੇ ਰਹਿਣ ਵਾਲੇ ਸਨ ਤੇ ਉਹ ਚਾਹੁੰਦੇ ਸਨ ਕਿ ਬਰਾਤ ਲਾਹੌਰ ਆਵੇ।ਪਰ ਉਸ ਸਮੇਂ ਦੇ ਹਲਾਤਾਂ ਨੂੰ ਦੇਖਦੇ ਹੋਏ ਗੁਰੂ ਜੀ ਨੇ ਏਥੇ ਪਹਾੜਾਂ ਵਿੱਚ ਇੱਕ 'ਨਵਾਂ ਲਾਹੌਰ ' ਵਸਾ ਦਿੱਤਾ ।ਅੱਜ ਕ਼ੱਲ ਇਸ ਅਸਥਾਨ 'ਤੇ ਗੁਰਦੁਆਰਾ ਗੁਰੂ ਕੇ ਲਾਹੌਰ ਸ਼ਸੋਭਿਤ ਹੈ।ਗੁਰੂ ਘਰ ਦੇ ਪ੍ਰਵੇਸ਼ ਦੁਆਰ ਤੋਂ ਪ੍ਰਵੇਸ਼ ਕਰਨ ਸਮੇਂ ਸੁੰਦਰ ਵਾਦੀਆਂ ਦੇ ਵਿਚਕਾਰ ਗੁਰਦੁਆਰਾ ਸਾਹਿਬ ਦਾ ਮਨਮੋਹਨ ਦ੍ਰਿਸ਼ ਨਜਰੀ ਪੈਂਦਾ ਹੈ।ਗੁਰਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਬਿਲਾਸਪੁਰ ਦੇ ਪਿੰਡ ਬਸੰਤਗੜ ਵਿਖੇ ਸ੍ਰੀ ਆਨੰਦਪੁਰ ਸਾਹਿਬ ਤੋਂ 12-13 ਕਿਲੋਂ ਮੀਟਰ ਦੂਰੀ 'ਤੇ ਉੱਤਰ ਦਿਸ਼ਾ ਵੱਲ ਸਥਿਤ ਹੈ।ਇਸ ਨਗਰ ਵਿੱਚ ਗੁਰੂ ਸਾਹਿਬ ਦੇ ਵਿਆਹ ਪੁਰਬ ਨਾਲ ਸਬੰਧਿਤ ਹੋਰ ਵੀ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਸ਼ਸ਼ੋਭਿਤ ਹਨ,ਜਿਵੇਂ ਕੇ ਗੁਰਦੁਆਰਾ ਸਿਹਰਾ ਸਾਹਿਬ, ਗੁਰਦੁਆਰਾ ਪੋੜ ਸਾਹਿਬ ਅਤੇ ਗੁਰਦੁਆਰਾ ਤਿਰਵੈਣੀ ਸਾਹਿਬ ਮੌਜੂਦ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਅਸਥਾਨ 'ਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖਸ਼ੀਆਂ ਪ੍ਰਾਪਤ ਕਰਦੀਆਂ ਹਨ.....