Kabaddi Mehkma Unfiltered

Kabaddi Mehkma Unfiltered Contact information, map and directions, contact form, opening hours, services, ratings, photos, videos and announcements from Kabaddi Mehkma Unfiltered, Sport & recreation, Nakodar.

ਸ਼ਾਜੀ ਅੱਜ ਸ਼ੀਲੂ ਦੇ ਘਰ ਸ਼ੀਲੂ ਨੂੰ ਹੌਂਸਲਾ ਦੇਣ ਲਈ ਪਹੁੰਚਿਆ,,ਦੋਨਾਂ ਭਰਾਵਾਂ ਨੂੰ ਨਾਲ ਬੈਠਾ ਦੇਖਕੇ ਬਹੁਤ ਚੰਗਾ ਲੱਗਿਆ,, ਸੱਚੀ ਦਿਲੋਂ ਖੁਸ਼...
11/08/2026

ਸ਼ਾਜੀ ਅੱਜ ਸ਼ੀਲੂ ਦੇ ਘਰ ਸ਼ੀਲੂ ਨੂੰ ਹੌਂਸਲਾ ਦੇਣ ਲਈ ਪਹੁੰਚਿਆ,,ਦੋਨਾਂ ਭਰਾਵਾਂ ਨੂੰ ਨਾਲ ਬੈਠਾ ਦੇਖਕੇ ਬਹੁਤ ਚੰਗਾ ਲੱਗਿਆ,, ਸੱਚੀ ਦਿਲੋਂ ਖੁਸ਼ੀ ਹੋਈ,, ਭਾਵੇਂ ਸ਼ੀਲੂ ਦੀ wife ਵਾਪਿਸ ਤਾਂ ਨਹੀਂ ਆ ਸਕਦੀ,, ਪਰ ਇਹ ਯਾਰਾਂ ਮਿੱਤਰਾਂ ਦਾ ਹੌਸਲਾ ਹੀ ਹੁੰਦਾ,, ਜਿਹੜਾ ਬੰਦੇ ਨੂੰ ਦੁਬਾਰਾ ਖੜ੍ਹਾ ਕਰ ਦਿੰਦਾਂ 🙏🙏🙏

ਅੱਜ ਫੇਰ ਇੱਕ ਹੋਰ ਮਾਂ ਖੇਡ ਕਬੱਡੀ ਦਾ ਮਹਾਨ ਕਬੱਡੀ ਖਿਡਾਰੀ ਗੁਰਜੀਤ ਤੂਤ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ ਬਹੁਤ ਮਾੜਾ ਹੋਇਆ, 😭😭ਪ੍ਰਮਾਤਮਾ ਭਰਾ ...
11/08/2026

ਅੱਜ ਫੇਰ ਇੱਕ ਹੋਰ ਮਾਂ ਖੇਡ ਕਬੱਡੀ ਦਾ ਮਹਾਨ ਕਬੱਡੀ ਖਿਡਾਰੀ
ਗੁਰਜੀਤ ਤੂਤ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ ਬਹੁਤ ਮਾੜਾ ਹੋਇਆ, 😭😭
ਪ੍ਰਮਾਤਮਾ ਭਰਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ 🙏🙏

ਜ਼ਿਲ੍ਹਾ  #ਜਲੰਧਰ ਦੇ  #ਸਾਹਕੋਟ ਇਲਾਕੇ ਦਾ ਵੱਡਾ ਕਬੱਡੀ ਕੱਪ 50ਵੇਂ ਸਾਲ ਦੇ ਵਿੱਚ ਪਹੁੰਚ ਗਿਆ ਏਸ ਸਾਲ, ਤਰੀਕਾਂ ਜਲਦੀ ਦੱਸੀਆਂ ਜਾਣਗੀਆਂ,  #ਮੂ...
11/08/2026

ਜ਼ਿਲ੍ਹਾ #ਜਲੰਧਰ ਦੇ #ਸਾਹਕੋਟ ਇਲਾਕੇ ਦਾ ਵੱਡਾ ਕਬੱਡੀ ਕੱਪ 50ਵੇਂ ਸਾਲ ਦੇ ਵਿੱਚ ਪਹੁੰਚ ਗਿਆ ਏਸ ਸਾਲ, ਤਰੀਕਾਂ ਜਲਦੀ ਦੱਸੀਆਂ ਜਾਣਗੀਆਂ, #ਮੂਲੇਵਾਲ_ਖੈਹਿਰਾ_ਬ੍ਰਾਹਮਣਾਂ ਪਿੰਡ ਦੀਆਂ ਗੱਲਾਂ ਭਿੰਦੇ ਤੇ ਜੱਗੇ ਵਰਗੇ ਅਨੇਕਾਂ ਖਿਡਾਰੀਆਂ ਨੇ ਦੁਨੀਆਂ ਭਰ ਦੇ ਵਿੱਚ ਕਰਵਾਈਆਂ 🏆🏆

ਦੋਆਬਾ ਪੈਂਡੂ ਲੀਗ ਕਬੱਡੀ ਟੂਰਨਾਮੈਂਟ ਪਿੰਡ ਰਾਗੜਾ ਨਕੋਦਰ ਦਾ ਨਤੀਜਾ ਪਹਿਲਾਂ ਸਥਾਨ  ਬੇਅ ਔਫ ਪਲੰਨਟੀ ਨਿਊਜ਼ੀਲੈਂਡ ਮੁਠੱਡਾ 61000/ਦੂਸਰਾ ਸਥਾਨ ...
11/08/2026

ਦੋਆਬਾ ਪੈਂਡੂ ਲੀਗ ਕਬੱਡੀ ਟੂਰਨਾਮੈਂਟ
ਪਿੰਡ ਰਾਗੜਾ ਨਕੋਦਰ ਦਾ ਨਤੀਜਾ
ਪਹਿਲਾਂ ਸਥਾਨ ਬੇਅ ਔਫ ਪਲੰਨਟੀ ਨਿਊਜ਼ੀਲੈਂਡ ਮੁਠੱਡਾ 61000/
ਦੂਸਰਾ ਸਥਾਨ ਸਰਹਾਲੀ 51000/
ਬੈਸਟ ਰੇਡਰ ਜਾਕਰ ਹੁਸੈਨ 9/9
ਬੈਸਟ ਜਾਫੀ ਜਾਪਾਂ ਕਾਲਾ ਸੰਘਿਆਂ 11/5 ਜੱਫੇ
ਬੈਸਟਾ ਨੂੰ 21000/ 21000/ ਦੀ ਨਗਦ ਰਾਸ਼ੀ ਸੀ

9 ਅਗਸਤ 2026  ਨੂੰ  ਕੈਨੇਡਾ ਦੇ ਸਰੀ ਸ਼ਹਿਰ ਵਿਖੇ ਯੂਥ ਕਬੱਡੀ ਕਲੱਬ ਕੈਨੇਡਾ ਅਤੇ ਯੰਗ ਕਬੱਡੀ ਕਲੱਬ ਕੈਨੇਡਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ...
10/08/2026

9 ਅਗਸਤ 2026 ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਯੂਥ ਕਬੱਡੀ ਕਲੱਬ ਕੈਨੇਡਾ ਅਤੇ ਯੰਗ ਕਬੱਡੀ ਕਲੱਬ ਕੈਨੇਡਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿੱਥੇ ਨੈਸਨਲ ਕਬੱਡੀ ਐਸੋਸੀਏਸਨ ਆਫ਼ ਕੈਨੇਡਾ ਬੀ.ਸੀ ਦੀਆਂ 06 ਟੀਮਾਂ ਦੇ ਕਰਵਾਏ 07 ਮੈਚਾਂ ਵਿੱਚ ਧਾਵੀਆਂ ਨੇ ਕੁੱਲ 461 ਕਬੱਡੀਆਂ ਪਾ ਕੇ 371 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ ਕੁੱਲ 90 ਜੱਫੇ ਲਾਏ ।
ਪਹਿਲੇ ਨੰਬਰ ‘ਤੇ :- ਯੰਗ ਰੋਇਲ ਕਿੰਗ ਕਬੱਡੀ ਕਲੱਬ ਕੈਨੇਡਾ (48 ਅੰਕ)।
ਦੂਜੇ ਨੰਬਰ ‘ਤੇ :- ਹਰਜੀਤ ਬਾਜਾਖਾਨਾ & ਸਾਂਝਾ ਪੰਜਾਬ ਕਬੱਡੀ ਕਲੱਬ (44.5 ਅੰਕ)।
ਵਧੀਆ ਧਾਵੀ :- ਅੰਮਿ੍ਰਤ ਨਾਥ ਸੀਹਾ ਦੋਦ (20 ਕਬੱਡੀਆਂ ਪਾ ਕੇ 19 ਅੰਕ)।
ਵਧੀਆ ਜਾਫੀ :-ਇੰਦਰਜੀਤ ਕਲਸੀਆਂ (21 ਟੱਚ 05 ਜੱਫੇ )
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਮੱਖਣ ਅਲੀ, ਸੁੱਖ ਗੋਲੇਵਾਲੀਆ, ਬਿੱਲਾ ਭੱਟੀ, ਮੋਮੀ ਢਿੱਲੋਂ ਅਤੇ ਪਰਮਿੰਦਰ ਸੈਹਿਣਾ ਨੇ ਕੁਮੈਂਟਰੀ ਕੀਤੀ ।
ਮੱਖਣ ਕੁਲਾਰਨੀ, ਬਲਜੀਤ ਰਤਨਗੜ੍ਹ, ਫੋਜੀ ਭੈਣੀ ਅਤੇ ਰੂਬੀ ਧਾਲੀਵਾਲ ਨੇ ਰੈਫਰੀ ਦੀ ਡਿਊਟੀ ਨਿਭਾਈ।
Amrit Chahal Inderjit Singh Dhaliwal(منپریٹ )❤️ Youth kabaddi club canada

ਸਾਡੀ ਖੇਡ ਕਬੱਡੀ ਦੇ ਜਾਫੀ Shillu ਦਾ ਪੁੱਤਰ 🙏ਵਾਹਿਗੁਰੂ ਚੜਦੀ ਕਲਾ ਕਰੇ ਦੁੱਖ ਬਹੁਤ ਲੱਗਦਾ ਬਿਨਾ ਮਾਵਾਂ ਦੇ ਪੁੱਤ ਰੁਲ ਜਾਂਦੇ ਆ ਪਾਵੇ ਪੈਸੇ ਜ...
10/08/2026

ਸਾਡੀ ਖੇਡ ਕਬੱਡੀ ਦੇ ਜਾਫੀ Shillu ਦਾ ਪੁੱਤਰ 🙏ਵਾਹਿਗੁਰੂ ਚੜਦੀ ਕਲਾ ਕਰੇ ਦੁੱਖ ਬਹੁਤ ਲੱਗਦਾ ਬਿਨਾ ਮਾਵਾਂ ਦੇ ਪੁੱਤ ਰੁਲ ਜਾਂਦੇ ਆ ਪਾਵੇ ਪੈਸੇ ਜਾਂ ਕਿਸੇ ਚੀਜ਼ ਦੀ ਘਾਟ ਨੀ ਹੋਣੀ ਪਰ ਮਾਂ ਤੋਂ ਵੱਡੀ ਦੋਲਤ ਕੋਈ ਨਹੀਂ ਹੁੰਦੀ ਬਾਕੀ ਸਾਰੇ ਅਰਦਾਸ ਜਰੂਰ ਕਰੀੳ ਪੁੱਤਰ ਲਈ 🙏🙏🙏🙏🙏

ਜਨਮਦਿਨ 🎂🎂 ਦੀਆਂ ਬਹੁਤ ਬਹੁਤ ਮੁਬਾਰਕਾਂ ਕਬੱਡੀ ਖਿਡਾਰੀ  #ਨੈਹਲਾ_ਜੋਗੇਵਾਲ , ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਮੁੰਡਾ ਖੇਡਿਆ ਅੰਤਰਰ...
10/08/2026

ਜਨਮਦਿਨ 🎂🎂 ਦੀਆਂ ਬਹੁਤ ਬਹੁਤ ਮੁਬਾਰਕਾਂ ਕਬੱਡੀ ਖਿਡਾਰੀ #ਨੈਹਲਾ_ਜੋਗੇਵਾਲ , ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਮੁੰਡਾ ਖੇਡਿਆ ਅੰਤਰਰਾਸ਼ਟਰੀ ਪੱਧਰ ਤੇ ਲਾ ਲਾ ਜੱਫੇ ਮੇਲੇ ਲੁੱਟੇ ਐ ਮਾਲਵੇ ਦੇ ਏਸ ਜਾਫੀ ਨੇ ਵੀ 🙏

ਐਡਮਿਨ ✍️ ਗੁਰਪ੍ਰੀਤ ਮੰਡ

ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਪੈਰਿਸ ਦੀ ਧਰਤੀ ਫੁੱਟਬਾਲ, ਸੱਭਿਆਚਾਰ ਤੇ ਕਬੱਡੀ ਦੇ ਮੁਕਾਬਲੇ 22-23 ਅਗਸਤ ਨੂੰ ਕਰ...
09/08/2026

ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਪੈਰਿਸ ਦੀ ਧਰਤੀ ਫੁੱਟਬਾਲ, ਸੱਭਿਆਚਾਰ ਤੇ ਕਬੱਡੀ ਦੇ ਮੁਕਾਬਲੇ 22-23 ਅਗਸਤ ਨੂੰ ਕਰਵਾਏ ਜਾਣਗੇ
23 ਅਗਸਤ ਨੂੰ ਕਬੱਡੀ ਕੱਪ
ਕਬੱਡੀ ਦਾ ਪਹਿਲਾ ਇਨਾਮ 3100 ਯੂਰੋ
ਦੂਜਾ ਇਨਾਮ 2500 ਯੂਰੋ
ਤੀਜਾ ਇਨਾਮ 1500 ਯੂਰੋ
ਚੋਥਾ ਇਨਾਮ 1000 ਯੂਰੋ
ਸਾਰੇ ਦਰਸ਼ਕ ਵੀਰਾ ਨੂੰ ਬੇਨਤੀ ਹੈ ਹੁੰਮ ਹੁੰਮ ਕੇ ਪੁੱਜੋ ਜੀ ਮੇਲੇ ਦੀ ਰੌਣਕ ਵਧਾਓ
Jinder Singh Virk ਖੇਡਾਂ ਰੰਗਲੇ ਪੰਜਾਬ ਦੀਆਂ

ਜ਼ਿਲ੍ਹਾ ਤਰਨਤਾਰਨ ਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਸੰਘਰ ਕੋਟ ਦੇ ਲਾਗੇ ਕੁੜੀਵਲਾਹ ਪਿੰਡ ਪੈਂਦਾ ਐ ਆਹ ਨੌਜਵਾਨ ਦਾ, ਪਿਛਲੇ ਚਾਰ ਪੰਜ ਸਾਲਾਂ ਦੌਰਾ...
09/08/2026

ਜ਼ਿਲ੍ਹਾ ਤਰਨਤਾਰਨ ਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਸੰਘਰ ਕੋਟ ਦੇ ਲਾਗੇ ਕੁੜੀਵਲਾਹ ਪਿੰਡ ਪੈਂਦਾ ਐ ਆਹ ਨੌਜਵਾਨ ਦਾ, ਪਿਛਲੇ ਚਾਰ ਪੰਜ ਸਾਲਾਂ ਦੌਰਾਨ ਮੁੰਡਾ ਵਜਨੀਂ ਕਬੱਡੀ ਦੇ ਵਿੱਚ ਬਤੌਰ ਰੇਡਰ ਬੜਾ ਸੰਘਰਸ਼ ਕਰਦਾ ਨਜ਼ਰ ਆ ਰਿਹਾ ਐ, ਪਰ ਏਸ ਸਾਲ #ਸਾਂਝ_ਕਬੱਡੀ_ਕਲੱਬ_ਮੈਲਬੌਰਨ_ਜਾਣੀਆਂ ਦੀ ਨਿਗ੍ਹਾ ਚੜਿਆ ਤੇ ਮੁੰਡਾ ਅੱਜਕਲ੍ਹ ਐਨ ਪੂਰੇ ਰੰਗਾਂ ਚ ਐ, #ਜਾਣੀਆਂ ਪਿੰਡ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ #ਗੇਲਾ_ਸਰਪੰਚ ਕਹਿੰਦਾ ਐ ਕਿ ਆਹ ਮੁੰਡੇ ਨੂੰ ਮੈਂ ਦੋ ਕੁ ਮੈਚ ਖਿਡਾਏ ਐ ਤੇ ਇਹਨੇ ਦੁਨੀਆਂ ਦੇ ਸਾਹਮਣੇ ਕਬੱਡੀ ਕੱਪ ਤੇ ਮੈਨੂੰ ਆਪਣਾ #ਉਸਤਾਦ ਧਾਰਿਆ ਐ, ਗੇਲੇ ਸਰਪੰਚ ਨੇ ਏਸੇ ਸਾਲ ਮੁੰਡੇ ਨੂੰ ਦਾਅ ਪੇਚ ਦੱਸੇ ਤੇ ਐਨ ਨੌਜਵਾਨ ਦੀ ਖੇਡ ਦੇ ਵਿੱਚ ਨਿਖਾਰ ਆਇਆ ਐ, ਮਧਰੇ ਜਿਹੇ ਕੱਦ ਵਾਲਾ ਜਿੱਥੇ ਵੀ ਖੇਡਦਾ ਐ ਐਨ ਮੇਲੇ ਲੁੱਟਦਾ ਐ ਤੇ ਜੱਫੇ ਵੀ ਟਾਂਵੇ ਟਾਂਵੇ ਖਾਂਦਾ ਐ, ਵੱਡੇ ਵੱਡੇ ਸਟਾਰ ਜਾਫੀਆਂ ਤੇ ਪਹਿਲੇ ਸਾਲ ਹੀ ਮੁੰਡੇ ਨੇ ਟੌਪ ਦੀਆਂ ਰੇਡਾਂ ਪਾਈਆਂ ਤੇ ਕਈ ਮੇਲਿਆਂ ਦਾ ਸਰਵਉੱਤਮ ਧਾਵੀ ਇੱਕ ਅੱਧੇ ਨੰਬਰ ਤੋਂ ਬਣਦਾ ਬਣਦਾ ਰਹਿ ਗਿਆ, ਦੁਨੀਆਂ ਗੱਲਾਂ ਕਰਦੀ ਐ ਕਿ ਨਵਾਂ ਜਿਹਾ ਰੇਡਰ ਉੱਠਿਆ ਐ ਜਿਹੜਾ ਗੇਲੇ ਸਰਪੰਚ ਦੀ ਟੀਮ ਚ ਖੇਡਦਾ ਐ ਤੇ ਐਨ ਤੂਫ਼ਾਨ ਵਰਗਾ ਤੇਜ਼ ਤਰਾਰ ਰੇਡਰ ਐ, ਨਵੀਂ ਜਿਹੀ ਉਮਰ ਦਾ ਆਹ ਰੇਡਰ ਅੱਜ ਦੀ ਤਰੀਕ ਵਿੱਚ ਐਨ ਪੂਰੀ ਬੱਲੇ ਬੱਲੇ ਕਰਵਾ ਰਿਹਾ ਐ ਪੰਜਾਬ ਭਰ ਦੇ ਵੱਡੇ ਖੇਡ ਮੇਲਿਆਂ ਤੇ, ਇੱਕ ਨਵੀਂ ਪਹਿਚਾਣ #ਗੁਰੀ_ਜਾਣੀਆਂ ਨਾਮ ਦੇ ਕਰਕੇ ਆਹ #ਰੇਡਰ ਦੀ ਹੋਈ ਐ, ਕਿਉਂਕਿ ਮੁੰਡਾ ਰਹਿੰਦਾ ਤੇ ਖੇਡਦਾ ਵੀ ਹੁਣ ਪੱਕੇ ਤੌਰ ਤੇ ਜ਼ਿਲ੍ਹਾ #ਜਲੰਧਰ ਦੇ ਕਸਬੇ #ਲੋਹੀਆਂ_ਖਾਸ ਦੇ ਨੇੜਲੇ ਪਿੰਡ #ਜਾਣੀਆਂ ਚ ਐ, ਜਿਹੜਾ ਸਤਲੁਜ ਦਰਿਆ ਦਾ ਇਲਾਕਾ ਐ, ਗੇਲੇ ਸਰਪੰਚ ਦਾ ਹੱਥ ਆਹ ਖਿਡਾਰੀ ਦੇ ਸਿਰ ਤੇ ਐ, ਉਸਤਾਦ ਤੇ ਚੇਲੇ ਦੀ ਜੋੜੀ ਵੀ ਪ੍ਰਸਿੱਧ ਹੋ ਗਈ ਐ, ਇੱਕ ਜਾਫੀ ਤੇ ਦੂਜਾ ਰੇਡਰ ਐ, ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਆਹ ਰੇਡਰ ਵੱਡੇ ਪੱਧਰ ਤੇ ਕਬੱਡੀ ਖੇਡੇ ਗਾ ਤੇ ਦੁਨੀਆਂ ਭਰ ਦੇ ਮੁਲਕਾਂ ਦੇ ਵਿੱਚ ਮੰਗ ਹੋਊ ਆਹ ਨੌਜਵਾਨ ਦੀ, ਜਿਹੜੇ ਉਸਤਾਦ ਚੇਲੇ ਦੀ ਜੋੜੀ ਦੀ ਖੇਡ ਨੂੰ ਦੇਖਦੇ ਐ, ਉਹ ਪੋਸਟ ਜ਼ਰੂਰ ਸ਼ੇਅਰ ਕਰਿਓ, ਤਾਂ ਜੋ ਆਹ ਮੁੰਡਾ ਪ੍ਰਮੋਟਰਾਂ ਦੀ ਨਿਗ੍ਹਾ ਚੜੇ ਤੇ ਵਿਦੇਸ਼ਾਂ ਵਿੱਚ ਖੇਡ ਕੇ ਆਪਣੇ ਘਰ ਦੀ ਗਰੀਬੀ ਦੂਰ ਕਰੇ, ਪ੍ਰਮਾਤਮਾ ਤਰੱਕੀਆਂ ਬਖਸ਼ੇ ਨਿੱਕੇ ਵੀਰ ਨੂੰ 🙏🙏
ਐਡਮਿਨ ✍️ Gurpreet Singh Mand
ਅਪਡੇਟ ✍️ Kabaddi Mehkma Unfiltered

ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਕਬੱਡੀ ਕੱਪ ਦਾ ਨਤੀਜਾ 🏆ਪਹਿਲਾ ਸਥਾਨ 🥇ਮਹੀਆਂਵਾਲਾ - (15) - 41000ਦੂਸਰਾ ਸਥਾਨ🥈ਜਿਉਣ ਵਾਲਾ - (11.5) - 3100...
09/08/2026

ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਕਬੱਡੀ ਕੱਪ ਦਾ ਨਤੀਜਾ 🏆

ਪਹਿਲਾ ਸਥਾਨ 🥇ਮਹੀਆਂਵਾਲਾ - (15) - 41000

ਦੂਸਰਾ ਸਥਾਨ🥈ਜਿਉਣ ਵਾਲਾ - (11.5) - 31000

ਬੈਸਟ ਧਾਵੀ🏅ਸੋਨੀ ਭਾਦੜਾ 8 ਰੇਡਾਂ 8 ਨੰਬਰ

ਬੈਸਟ ਜਾਫੀ 🏅ਚਿਰਾਗਦੀਮ ਮਹੀਆਂਵਾਲਾ 8 ਟੱਚ 3 ਜੱਫੇ

ਬੈਸਟਾਂ ਨੂੰ 💪 Lcd 📺 📺 ਦਿੱਤੀਆਂ ਗਈਆਂ

Address

Nakodar
144629

Website

Alerts

Be the first to know and let us send you an email when Kabaddi Mehkma Unfiltered posts news and promotions. Your email address will not be used for any other purpose, and you can unsubscribe at any time.

Shortcuts

Share