13/08/2021
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਪੱਧਰ ਲਈ ਰਵਾਨਾ ਹੋਈ ਰਗਬੀ ਅੰਡਰ ਅਠਾਰਾਂ ਸਾਲਾ ਟੀਮ
ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਰਗਬੀ ਦੇ ਟਰਾਇਲ ਕਰਵਾਏ ਗਏ ਸਨ ਉਨ੍ਹਾਂ ਟਰਾਇਲਾਂ ਵਿੱਚੋਂ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀ ਸਿਲੈਕਸ਼ਨ ਕੀਤੀ ਗਈ ਅਤੇ ਜ਼ਿਲ੍ਹਾ ਰਗਬੀ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਜੀ ਅਤੇ ਸੈਕਟਰੀ ਰਵਿੰਦਰ ਸਿੰਘ ਵੱਲੋਂ ਟੀਮ ਨੂੰ ਕੋਚ ਗੁਰਵਿੰਦਰ ਸਿੰਘ ਨਾਲ ਪੰਜਾਬ ਪੱਧਰ ਤੇ ਖੇਡਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ ਇਨ੍ਹਾਂ ਬੱਚਿਆਂ ਦੇ ਮੈਚ ਕੱਲ੍ਹ ਚੌਦਾਂ ਅਗਸਤ ਤੋਂ ਸ਼ੁਰੂ ਹਨ