21/02/2026
ਹਰ ਖਿੱਤੇ ਦੀ ਪਹਿਚਾਣ ਉਸਦੀ ਬੋਲੀ ਨਾਲ ਹੁੰਦੀ ਹੈ, ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੀ ਵਡਮੁੱਲੀ ਵਿਰਾਸਤ ਦੇ ਨਾਲ ਸਾਡੀ ਵਿਲੱਖਣ ਪਹਿਚਾਣ ਵੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੀ ਅਮੀਰ ਵਿਰਾਸਤ ਨੂੰ ਹੋਰ ਪ੍ਰਫੁੱਲਤ ਕਰੀਏ।
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ!
ਇਹ ਵਗਦੀ ਵਿਚ ਹਵਾਵਾਂ ਦੇ, ਇਹ ਟਿੱਬਿਆਂ ਦੀ ਹਮਸਾਈ ਏ।
ਫੜ ਉਂਗਲ ਰਾਹ ਦਿਖਾਉਂਦੀ ਏ, ਬਾਬੇ ਨਾਨਕ ਦੀ ਪਰਛਾਈ ਏ।
ਮਿੱਠੀ ਹੈ ਚਾਸ਼ਣੀ ਤੋਂ, ਇਹਦਾ ਹਰ ਇਕ ਬੋਲ ਨਵਾਬੀ ਏ।
ਜੋ ਜ਼ੁਬਾਨ ਹੈ ਭਗਤਾਂ ਦੀ, ਮੇਰੀ ਮਾਂ ਬੋਲੀ ਪੰਜਾਬੀ ਏ।