21/07/2023
ਨਗਨ ਉਹ ਦੋ ਔਰਤਾਂ ਨਹੀਂ
ਹੋਈਆਂ
ਨਗਨ ਹੋਏ ਨੇ
ਸਭ
ਦੇਵੀਆਂ ਦੀ ਪੂਜਾ ਕਰਨ ਵਾਲੇ
ਕੰਜਕਾਂ ਪੂਜਣ ਵਾਲੇ
ਹਰ ਦੇਵੀ ਨੂੰ ਮਾਂ ਮੰਨਣ ਵਾਲੇ
ਹੌਲਨਾਕ ਕਾਰੇ ਨੂੰ 50 ਦਿਨ ਦਬਾ ਕੇ ਰੱਖਣ ਵਾਲੇ
ਮਗਰਮੱਛ ਦੇ ਹੰਝੂ ਵਹਾਉਣ ਵਾਲੇ
ਨੰਗੀ ਹੋਈ ਹੈ
ਭਾਰਤ ਦੀ ਸੱਭਿਅਤਾ
ਨੰਗੇ ਹੋਏ ਨੇ
ਔਰਤ ਨੂੰ ਵਸਤੂ ਸਮਝਣ ਵਾਲੇ
ਅੱਜ ਜਾਣ ਗਿਆ ਹੈ ਸੰਸਾਰ
ਹਕੀਕਤ
ਦੇਵੀਆਂ ਦੇ ਬੁੱਤ ਪੂਜਣ ਵਾਲਿਓ
ਜਿਉਂਦੀਆਂ ਦੇਵੀਆਂ ਨੂੰ ਨਗਨ ਕਰਦੇ ਹੋਏ
ਤੁਹਾਡਾ ਕਾਲਜਾ ਨਹੀਂ ਕੰਬਿਆ
ਨਗਨ ਹੋਈ ਹੈ
ਮਰਦਾਵੀਂ ਸੋਚ ਦੇ ਪੈਰੋਕਾਰਾਂ ਦੀ
ਜ਼ਿਹਨੀਅਤ
ਨਗਨ ਹੋਈ ਹੈ
"ਭਾਰਤ ਮਾਤਾ"