Baba Banda Singh Bahadar Naujawan Sbha - Jhingran Kalan

  • Home
  • India
  • Kurali
  • Baba Banda Singh Bahadar Naujawan Sbha - Jhingran Kalan

Baba Banda Singh Bahadar Naujawan Sbha  - Jhingran Kalan "SUPNE OH NAHI HUNDE JO NIND CH AUNDE NE,,SUPNE OH HAN JO NIND NAHI AUN DINDE"

12/07/2026

ਹੁਣ ਸਿਰਫ਼ ਫ਼ਿਲਮ ਤੱਕ ਸੀਮਤ ਨਾ ਰਿਹਾ ਜਾਵੇ ਇਸ ਤੋਂ ਅੱਗੇ ਵੀ ਗੱਲ ਤੁਰਨੀ ਚਾਹੀਦੀ ਹੈ! ਆਹ ਵੀਰ ਦਾ ਸੁਨੇਹਾਂ ਸੁਣਨ ਯੋਗ ਹੈ 🙏

ਬਦਲਿਆ ਮੌਸਮ ਦਾ ਮਿਜ਼ਾਜ ਦੇਖੋ ਹਰਿਮੰਦਰ ਸਾਹਿਬ 'ਚ ਅਲੌਕਿਕ ਦ੍ਰਿਸ਼
11/06/2026

ਬਦਲਿਆ ਮੌਸਮ ਦਾ ਮਿਜ਼ਾਜ
ਦੇਖੋ ਹਰਿਮੰਦਰ ਸਾਹਿਬ 'ਚ ਅਲੌਕਿਕ ਦ੍ਰਿਸ਼

ਧਰਤੀ ਰੋਈ ਅੰਬਰ ਰੋਇਆਰੋਏ ਪਾਣੀ ਪੰਜ ਦਰਿਆਵਾਂ ਦੇ।ਆਲ੍ਹਣਿਆਂ ਚੋਂ ਪੰਛੀ ਰੋਏ,ਗਏ ਸੀਨੇ ਵਿੰਨੇ ਹਵਾਵਾਂ ਦੇ।ਸਰ ਦਾ ਅੰਮ੍ਰਿਤ ਰੱਤੀਂ ਰੱਤਾ,ਟਹਿਲਣ ਝ...
06/06/2026

ਧਰਤੀ ਰੋਈ ਅੰਬਰ ਰੋਇਆ
ਰੋਏ ਪਾਣੀ ਪੰਜ ਦਰਿਆਵਾਂ ਦੇ।
ਆਲ੍ਹਣਿਆਂ ਚੋਂ ਪੰਛੀ ਰੋਏ,
ਗਏ ਸੀਨੇ ਵਿੰਨੇ ਹਵਾਵਾਂ ਦੇ।
ਸਰ ਦਾ ਅੰਮ੍ਰਿਤ ਰੱਤੀਂ ਰੱਤਾ,
ਟਹਿਲਣ ਝੂੰਡ ਕਈ ਕਾਵਾਂ ਦੇ।
ਤੋਪਾਂ ਦਾ ਮੂੰਹ ਮੋੜਨ ਪੈਂਦੇ,
ਕਈ ਭੁੱਜਗੇ ਸੂਰੇ ਪੁੱਤਰ ਮਾਵਾਂ ਦੇ।
ਚਮਕੌਰ ਗੜ੍ਹੀ ਦਾ ਇਤਿਹਾਸ ਦੁਹਰਾਵਣ,
ਲੱਗੇ ਯੋਧੇ ਪੜ੍ਹਦੇ ਬਾਣੀ।
ਤਖਤ ਖੁਦਾ ਦਾ ਢਾਹਵਣ ਆਈ,
ਅੱਜ ਚੜ੍ਹ ਕੇ ਦਿੱਲੀ ਦੀ ਰਾਣੀ।

:-ਹਰਵਿੰਦਰ ਸਿੰਘ ਝਿੰਗੜਾਂ

ਰਹਿਣ ਸ਼ਹੀਦ ਇਕੱਲੜੇ,ਸੁੰਨੇ ਲੱਖ ਵਰ੍ਹੇ।ਗੁਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫ਼ਰ ਕਰੇ।---ਨਵਰੀਤ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।
26/01/2026

ਰਹਿਣ ਸ਼ਹੀਦ ਇਕੱਲੜੇ,ਸੁੰਨੇ ਲੱਖ ਵਰ੍ਹੇ।
ਗੁਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫ਼ਰ ਕਰੇ।
---
ਨਵਰੀਤ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।

27/12/2025

ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ
ਧੰਨ ਸਾਹਿਬਜ਼ਾਦਾ ਫ਼ਤਿਹ ਸਿੰਘ
ਜੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ🙌🏻♥️
Full Video 👉 https://youtu.be/YB4Cab35nkQ

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ...
22/12/2025

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।
ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ।

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।

ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।

ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ।
ਗੂੰਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।

ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
ਜੇਕਰ ਅੱਗ 'ਤੇ ਚੜ੍ਹੇ ਤਾਂ ਚੜ੍ਹਨ ਦੇਵੀ ।
ਸਾਡੀ ਮੜ੍ਹੀ 'ਤੇ ਉੱਘੇ ਹੋਏ ਘਾਹ ਅੰਦਰ,
ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ ।

ਬਾਪੂ ! ਸੱਚੇ ਇੱਕ ਕੌਮੀ ਸਰਦਾਰ ਤਾਈਂ,
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ ।
ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ,
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ!

(ਲੋਕ-ਕਵੀ ਸੰਤ ਰਾਮ ਉਦਾਸੀ)

ਸਫ਼ਰ-ਏ-ਸ਼ਹਾਦਤ ਦਾ ਅੱਜ ਪਹਿਲਾ ਦਿਨ 🙏7 ਪੋਹ (21 ਦਸੰਬਰ 1704 ਈ:)ਪਹਾੜੀ ਹਿੰਦੂ ਰਾਜਿਆ ਦੁਆਰਾ ਆਟੇ ਗਊ ਦੀਆਂ ਕਸਮਾਂ ਤੇ ਮੁਗਲਾਂ ਨੇ ਕੁਰਾਨ ਦੀਆ...
21/12/2025

ਸਫ਼ਰ-ਏ-ਸ਼ਹਾਦਤ ਦਾ ਅੱਜ ਪਹਿਲਾ ਦਿਨ 🙏

7 ਪੋਹ (21 ਦਸੰਬਰ 1704 ਈ:)
ਪਹਾੜੀ ਹਿੰਦੂ ਰਾਜਿਆ ਦੁਆਰਾ ਆਟੇ ਗਊ ਦੀਆਂ ਕਸਮਾਂ ਤੇ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਕੇ ਤੁਸੀਂ ਕਿਲ੍ਹਾ ਅਨੰਦਪੁਰ ਖਾਲੀ ਕਰ ਦਿਉ ਅਸੀਂ ਹਮਲਾ ਨਹੀਂ ਕਰਾਂਗੇ! ਅੱਜ ਦੇ ਦਿਨ ਤੜਕਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਪਰ ਸਰਸਾ ਨਦੀ ਪਾਰ ਕਰਦੇ ਸਮੇਂ ਪਿੱਛੋਂ ਦੋਵੇਂ ਹਿੰਦੂ ਤੇ ਮੁਗ਼ਲ ਫੌਜਾ ਨੇ ਹਮਲਾ ਕਰ ਦਿੱਤਾ ਤੇ ਭਾਰੀ ਜੰਗ ਹੋਈ ਅਤੇ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ! ਸਰਸਾ ਨਦੀ ਦੇ ਤੇਜ ਵਹਾਅ ਤੇ ਜੰਗ ਦੇ ਕਾਰਨ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆ ਵਿੱਚ ਵਿੱਛੜ ਗਿਆ, ਮਾਤਾ ਗੁਜਰ ਕੌਰ ਜੀ ਤੇ ਦੋਵੇਂ ਛੋਟੇ ਸਾਹਿਬਜਾਦੇ ਗੰਗੂ ਬਾਮਣ ਨਾਲ ਇੱਕ ਪਾਸੇ, ਗੁਰੂ ਸਾਹਿਬ ਤੇ ਦੋਵੇਂ ਵੱਡੇ ਸਾਹਿਬਜਾਦੇ ਚਮਕੌਰ ਵੱਲ ਅਤੇ ਮਤਾਵਾਂ ਦਿੱਲੀ ਵੱਲ ਨੂੰ ਤੁਰ ਪਏ ਸਨ!
(ਤਸਵੀਰ: ਗੁਰਦੁਵਾਰਾ ਪਰਿਵਾਰ ਵਿਛੋੜਾ ਸਾਹਿਬ)
#ਪਰਦੀਪਸਿੰਘ

ਮਨੁੱਖੀ ਹੱਕਾਂ ਖ਼ਾਤਰ ਅਤੇ ਸਾਰੇ ਸੰਸਾਰ ਲਈ ਧਾਰਮਿਕ ਅਜ਼ਾਦੀ ਦੀ ਮਿਸਾਲ ਬਣ ਆਪਣੇ ਸਰੀਰ ਦਾ ਠੀਕਰਾ ਜਾਲਮ ਦੇ ਸਿਰ ਭੰਨਣ ਵਾਲੇ ਪਾਤਸ਼ਾਹ ਸਾਹਿਬ ਸ੍ਰ...
25/11/2025

ਮਨੁੱਖੀ ਹੱਕਾਂ ਖ਼ਾਤਰ ਅਤੇ ਸਾਰੇ ਸੰਸਾਰ ਲਈ ਧਾਰਮਿਕ ਅਜ਼ਾਦੀ ਦੀ ਮਿਸਾਲ ਬਣ ਆਪਣੇ ਸਰੀਰ ਦਾ ਠੀਕਰਾ ਜਾਲਮ ਦੇ ਸਿਰ ਭੰਨਣ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰਸਿੱਖਾਂ ਭਾਈ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ 🙏

17/11/2025

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਰਾਤ ਦਾ ਮਾਹੌਲ...

16/11/2025

ਪੰਜਾਬ ਯੂਨੀਵਰਸਿਟੀ ਕਵੀਸ਼ਰੀ ਦਰਬਾਰ....
ਜਦੋਂ ਤੱਕ ਸੈਨੇਟ ਦੀਆਂ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਮੋਰਚਾ ਜ਼ਾਰੀ ਰਹੇਗਾ 🙏

Address

Kurali
140103

Website

Alerts

Be the first to know and let us send you an email when Baba Banda Singh Bahadar Naujawan Sbha - Jhingran Kalan posts news and promotions. Your email address will not be used for any other purpose, and you can unsubscribe at any time.

Shortcuts

Share

Category