Gogo rurkee

Gogo rurkee ❤️I love kabaddi ❤️

19/07/2019

ਅੱਜ ਜਨਮ ਦਿਨ ਅਾ ਕਬੱਡੀ ਦੇ ਟਾੲੀਗਰ #ਗੋਗੋ_ਰੁੜਕੀ ਵਾਲੇ ਦਾ।
#ਭਲਵਾਨ_ਗੱਦੋਵਾਲ, #ਸੰਧੂ_ਭਰਾ, #ਸਪਿੰਦਰ_ਮਨਾਣਾ ਅਤੇ #ਕਬੱਡੀ_FAST ਵਲੋ ਵੀਰ ਨੂੰ ਜਨਮ ਦਿਨ ਦੀਅਾਂ ਲੱਖ 2 ਮੁਬਾਰਕਾਂ ਜੀ।
ਤੁਸੀ ਵੀ ਦਿੳੁ ਮੁਾਬਾਰਕਬਾਦ ਵੀਰ ਨੂੰ।

23/03/2019
15/12/2018

ਆਉਣ ਵਾਲੇ ਕਬੱਡੀ ਕੱਪਾਂ ਦੀ ਅੱਪ-ਡੇਟ ਪੜਨ ਲਈ ਪੇਜ਼ ਨੂੰ ਲਾਇਕ ਅਤੇ ਸ਼ੇਅਰ ਕਰੋ:- https://www.facebook.com/uttamkhed.kabaddi/
14 ਦਸੰਬਰ 2018 ਨੂੰ ਮੰਡ ਪੰਧੇਰਾਂ (ਹੁਸ਼ਿਆਰਪੁਰ) ਵਿਖੇ ਸਵ: ਸ ਸਤਪਾਲ ਸਿੰਘ (ਭੁੱਟਾ) ਮੰਡ ਦੀ ਯਾਦ ਨੂੰ ਸਮਰਪਿਤ ਦੂਜਾ ਕਬੱਡੀ ਕੱਪ ‘ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦੇ ਕਰਵਾਏ 7 ਮੈਚਾਂ ਵਿੱਚ ਧਾਵੀਆਂ ਨੇ ਕੁੱਲ 408 ਕਬੱਡੀਆਂ ਪਾ ਕੇ 300 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ 108 ਜੱਫੇ ਲਾਏ।
ਪਹਿਲੇ ਨੰਬਰ ‘ਤੇ :- ਗੁਰਦੁਆਰਾ ਸੁਖਚੈਨ ਸਾਹਿਬ ਕਬੱਡੀ ਕਲੱਬ ਫਗਵਾੜਾ (38 ਅੰਕ) (1.50.000 ਰੁਪਏ)।
ਦੂਜੇ ਨੰਬਰ ‘ਤੇ :- ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਮਾਝਾ ਭਗਵਾਨਪੁਰ (28.5 ਅੰਕ) (1.00.000 ਰੁਪਏ)।
ਵਧੀਆ ਧਾਵੀ :- ਬਾਗੀ ਪਰਮਜੀਤਪੁਰ (11 ਕਬੱਡੀਆਂ ਪਾ ਕੇ 10 ਅੰਕ) ਟੀਮ ਦੀ ਸਹਿਮਤੀ ਨਾਲ ਬਾਨਾ ਧਾਲੀਵਾਲ ਬੇਟ ਸਾਂਝੇ।
ਵਧੀਆ ਜਾਫੀ :- ਸੁੱਖਾ ਭੰਡਾਲ ਦੋਨਾਂ ਅਤੇ ਗੋਗੋ ਰੁੜਕੀ ਸਾਂਝੇ (06-06 ਟੱਚ 02-02 ਜੱਫੇ)।
ਫਾਈਨਲ ਮੈਚ ਵਿੱਚ ਭਗਵਾਨਪੁਰ ਟੀਮ ਦੇ ਧਾਵੀ ਮਨਜੋਤ ਮਾਛੀਵਾੜਾ ਨੇ 12 ਕਬੱਡੀਆਂ ਪਾ ਕੇ 10 ਅੰਕ, ਮੱਖਣ ਸੰਧੂ ਮੱਖੀ ਕਲਾਂ ਨੇ 12 ਕਬੱਡੀਆਂ ਪਾ ਕੇ 08 ਅੰਕ ਅਤੇ ਗੁਰਲਾਲ ਸੋਹਲ ਨੇ 09 ਕਬੱਡੀਆਂ ਪਾ ਕੇ 07 ਅੰਕ ਪ੍ਰਾਪਤ ਕੀਤੇ। ਫਗਵਾੜਾ ਟੀਮ ਦੇ ਜਾਫੀ ਸੁੱਖਾ ਭੰਡਾਲ ਦੋਨਾਂ, ਗੋਗੋ ਰੁੜਕੀ ਅਤੇ ਸੰਦੀਪ ਅਵਾਣ ਨੇ 02-02 ਜੱਫੇ, ਸੋਨੀ ਭੰਡਾਲ ਦੋਨਾਂ ਅਤੇ ਅਲੀ ਇੱਬਣ ਨੇ ਇਕ-ਇਕ ਜੱਫਾ ਲਾਇਆ। ਦੂਜੇ ਪਾਸੇ ਫਗਵਾੜਾ ਟੀਮ ਦੇ ਧਾਵੀ ਬਾਗੀ ਪਰਮਜੀਤਪੁਰ ਨੇ 11 ਕਬੱਡੀਆਂ ਪਾ ਕੇ 10 ਅੰਕ ਅਤੇ ਪੰਡਤ ਰੋੜੀਆਂ ਨੇ 07 ਕਬੱਡੀਆਂ ਪਾ ਕੇ 05 ਅੰਕ ਪ੍ਰਾਪਤ ਕੀਤੇ। ਬਾਨਾ ਧਾਲੀਵਾਲ ਬੇਟ ਨੇ 09 ਅਤੇ ਰਾਜਾ ਭੰਡਾਲ ਦੋਨਾਂ ਨੇ 06 ਨਾਨ-ਸਟਾਪ ਕਬੱਡੀਆਂ ਪਾਈਆਂ। ਭਗਵਾਨਪੁਰ ਟੀਮ ਦੇ ਜਾਫੀ ਅਰਸ਼ ਚੋਹਲਾ ਸਾਹਿਬ, ਕੁਲਦੀਪ ਸ਼ਿਕਾਰ ਮਾਛੀਆਂ ਅਤੇ ਰਾਜਾ ਪੱਧਰੀ ਨੇ ਇਕ-ਇਕ ਜੱਫਾ ਹੀ ਲਾਇਆ, ਜੋ ਮੈਚ ਜਿਣ ਲਈ ਕਾਫੀ ਨਹੀਂ ਸੀ। ਇਸ ਲਈ ਇਹ ਮੈਚ ਫਗਵਾੜਾ ਦੀ ਟੀਮ ਨੇ 10 ਅੰਕਾਂ ਦੇ ਫਰਕ ਨਾਲ਼ ਜਿੱਤ ਲਿਆ।
ਸੈਮੀਫਾਈਨਲ ਵਿੱਚ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਮਾਝਾ ਭਗਵਾਨਪੁਰ ਨੇ ਬਾਬਾ ਹੁੰਦਾਲ ਦਾਸ ਕਬੱਡੀ ਕਲੱਬ ਬੋਪਾਰਾਏ ਨੂੰ 14 ਅੰਕਾਂ ਦੇ ਫਰਕ ਨਾਲ ਅਤੇ ਗੁਰਦੁਆਰਾ ਸੁਖਚੈਨ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਦਸ਼ਮੇਸ਼ ਕਬੱਡੀ ਕਲੱਬ ਕਾਲਖ ਨੂੰ 12 ਅੰਕਾਂ ਦੇ ਫਰਕ ਨਾਲ ਹਰਾਇਆ। ਪਹਿਲੇ ਰਾਊਂਡ ਵਿੱਚ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਮਾਝਾ ਭਗਵਾਨਪੁਰ ਨੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਨੂੰ 06 ਅੰਕਾਂ ਦੇ ਫਰਕ ਨਾਲ, ਗੁਰਦੁਆਰਾ ਸੁਖਚੈਨ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਸ਼ੇਰ-ਏ-ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਜਗਰਾਉਂ ਨੂੰ 10 ਅੰਕਾਂ ਦੇ ਫਰਕ ਨਾਲ, ਬਾਬਾ ਹੁੰਦਾਲ ਦਾਸ ਕਬੱਡੀ ਕਲੱਬ ਬੋਪਾਰਾਏ ਨੇ ਐਨ.ਆਰ.ਆਈ ਅਮੀਸ਼ਾਹ ਕਬੱਡੀ ਕਲੱਬ ਨਕੋਦਰ ਨੂੰ ਸਿਰਫ ਅੱਧੇ ਅੰਕ ਦੇ ਫਰਕ ਨਾਲ ਅਤੇ ਦਸ਼ਮੇਸ਼ ਕਬੱਡੀ ਕਲੱਬ ਕਾਲਖ ਨੇ ਜੋਬਨ ਕਬੱਡੀ ਕਲੱਬ ਅਮਰੀਕਾ ਨੂੰ 04 ਅੰਕਾਂ ਦੇ ਫਰਕ ਨਾਲ ਹਰਾਇਆ। ਸੁਖਵੀਰ ਚੌਹਾਨ ਅਤੇ ਫਾਰੂਕ ਅਲੀ ਕੁਮੈਂਟਰੀ ਕੀਤੀ।

15/12/2018

Mand Pandher(Hoshiarpur) Kabaddi 🏆Cup Punjab Federation Final Result⤵️

1st➡️ (37)1,50,000/-
➡️Baggi Parmjitpura,Bana Dhaliwal,Gaggu Balerkhanpur,Pandit Rorian,Chhota Raja Bhandal Dona,Gurinder Dhaliwal Bet,Sukha Bhandal Dona,Gogo Rudki,Ghona Bhandal Dona,Sandeep Awan,Mejar Gujjar Ibban,Shippy Kot,Etc.
2nd➡️ (28.5)1,00,000/-
➡️Arsh Chohla Sahib,Amrit Aulakh,Kuldeep Sikarmachhian,Jass Chaure Madhre,Manjinder Chakki Ramdas,Khush Atwal,Raja Padhri,Makhan Makhi,Manjot Machhiwara,Gurlal Sohal,Nirmal Lopoke,Mahavir Atwal,Etc.

Best Raider➡️Baggi Parmjitpura➕Bana Dhaliwal Bet Joint
Best Stopper➡️Gogo Rudki➕Sukha Bhandal Joint 6 - 2 Jaffe
➡️Best Nu Vishesh Sanmaan C

🎤Sukhbir Chauhan,Ali Pattar

Admin➡️Baljinder Singh Bhandal,Bhinda Dhindsa,Lally Dhapai,Jass Sandhu

Address

Jalandhar

Website

Alerts

Be the first to know and let us send you an email when Gogo rurkee posts news and promotions. Your email address will not be used for any other purpose, and you can unsubscribe at any time.

Share