Cricket Punjab Live44

Cricket Punjab Live44 ਜਜਬਾ ਰੱਖੋ ਹਰ ਪਲ ਜਿੱਤਨ ਦਾ ਕਿਸਮਤ ਬਦਲੇ ਨ ਬ?

25/07/2026

ਮਾਹੌਲ ਗਰਮ ਹੋ ਗਿਆ ❌❌

23/07/2026

#ਵਿਕਟਾਂ ਨੂੰ #ਲੱਤ ਮਾਰਨ ਨਾਲ ਸਕੋਰ ਨਹੀਂ ਬਦਲਦਾ, ਪਰ ਲੋਕਾਂ ਦੀ ਨਜ਼ਰ ਵਿੱਚ ਆਪਣੀ ਇੱਜ਼ਤ ਜ਼ਰੂਰ ਘੱਟ ਹੋ ਜਾਂਦੀ ਹੈ।”“ਹਾਰ ਦਾ ਗੁੱਸਾ ਵਿਕਟਾਂ ’ਤੇ ਨਹੀਂ, ਆਪਣੀ ਮਿਹਨਤ ’ਤੇ ਕੱਢਿਆ ਜਾਂਦਾ ਹੈ।

22/07/2026

ੲਹ ਇੱਕ #ਆਉਟ ਦਾ ਰੌਲਾ ਪੈ ਗਿਆ ਸੀ #ਕਮੇਟੀ ਨਾਲ ਮੈਚ ਵਕਿੱਟ ਤੇ ਵੇਲਸ ਨਹੀ ਸੀ ਤੇ ਬਾਲ ਜਦੋ ਵਕਿੱਟ ਤੇ ਲੱਗੀ ਉਦੋ ਹੀ ਪੈਰ ਟੱਚ ਹੋ ਗਿਆ ਵਕਿੱਟ ਨੂੰ ਕੀ ਇਹ ਆਉਟ ਦੇਣਾ ਚਾਹੀਧਾ ਸੀ ਜਾ ਨਾਟਆਉਟ (ਕਮੇਟੀ ਦਾ ਫੈਸਲਾ ਨਾਟਆਉ ਸੀ) COSCO LIVE MOGA

ਗੱਲਾਂ  #ਕੌੜੀਆਂ ਹੋ ਸਕਦੀਆਂ ਨੇ ਪਰ ਇਹ ਅੱਜ ਦਾ ਸੱਚ ਆ ਕਾਸਕੋ ਕ੍ਰਿਕਟ ਦਾ 💯👇🏻👇🏻👇🏻👇🏻👇🏻👇🏻👇🏻👇🏻ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਗੱਲ ਕ...
16/06/2026

ਗੱਲਾਂ #ਕੌੜੀਆਂ ਹੋ ਸਕਦੀਆਂ ਨੇ ਪਰ ਇਹ ਅੱਜ ਦਾ ਸੱਚ ਆ ਕਾਸਕੋ ਕ੍ਰਿਕਟ ਦਾ 💯👇🏻👇🏻👇🏻👇🏻👇🏻👇🏻👇🏻👇🏻
ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਗੱਲ ਕਰਦੇ ਹਾਂ ਕਾਸਕੋ ਕ੍ਰਿਕਟ ਵਿੱਚ ਪਿੰਡਾਂ ਦੀਆਂ ਟੀਮਾਂ ਕਿਉਂ ਘੱਟ ਦੀਆਂ ਜਾ ਰਹੀਆਂ ਨੇ ਸਾਡੇ ਏਰੀਏ ਵਿੱਚ ਹੀ ਪਿਛਲੇ 5-7 ਸਾਲਾਂ ਵਿੱਚ ਟੀਮਾਂ ਲਗਭਗ ਖਤਮ ਹੀ ਹੋ ਚੁੱਕੀਆਂ ਹਨ ਸਿਰਫ਼ 2-3 ਟੀਮਾਂ ਨੇ ਜੋ ਰੈਗੂਲੇਅਰ ਕੱਪ ਖੇਡ ਰਹੀਆਂ ਨੇ ਬਾਕੀ ਸਭ ਟੀਮਾਂ ਕਾਸਕੋ ਛੱਡ ਚੁੱਕੀਆਂ ਹਨ ਟੀਮਾਂ ਦੇ ਨਾਲ ਨਾਲ ਕੱਪ ਵੀ 50-60% ਘੱਟ ਗਏ ਮੈਨੂੰ ਇਸ ਗੱਲ ਦੇ 2-3 ਵੱਡੇ ਕਾਰਨ ਲੱਗਦੇ ਹਨ-
1. ਸਭ ਤੋਂ ਵੱਡਾ ਕਾਰਨ 2 ਬਾਹਰੋਂ ਵਾਲੇ ਕੱਪਾਂ ਨੇ ਕਾਸਕੋ ਇੰਨੀ ਮਹਿੰਗੀ ਕਰ ਦਿੱਤੀ ਆਮ ਟੀਮ ਦੇ ਵੱਸ ਦੀ ਗੱਲ ਨਹੀਂ 10000-15000 ਵਿੱਚ ਇੱਕ ਕੱਪ ਪੈਦਾ ਟੀਮ ਨੂੰ ਪੈਸੇ ਦੇਣ ਵਾਲੇ ਖਿਡਾਰੀ ਵੀ 2-3 ਹੁੰਦੇ ਆ ਟੀਮ ਵਿੱਚ ਸੋ ਅਗਲੇ 1-2 ਕੱਪ ਖੇਡਣ ਬਾਅਦ ਖੇਡਣ ਦੀ ਸੋਚਦਾ ਹੀ ਨਹੀਂ ।
2.ਬਾਹਰਲੇ ਪਲੇਅਰਾਂ ਦਾ ਹੱਦ ਤੋਂ ਜ਼ਿਆਦਾ ਪੈਸੇ ਮੰਗਣਾ ਵੀ ਵੱਡਾ ਕਾਰਨ ਆ ਇਹ ਤਾਂ ਕਬੱਡੀ ਨੂੰ ਵੀ ਪਿੱਛੇ ਛੱਡ ਗਏ 10k 15k ਕੋਈ ਸਬਰ ਨਾਮ ਦੀ ਚੀਜ਼ ਵੀ ਹੁੰਦੀ ਆ ਆਪਣਾ ਬਣਦਾ ਹੱਕ ਲਓ ਨਾ ਕਿ 10-15 km ਤੇ ਜਾ ਕੇ ਟੀਮਾਂ ਦਾ ਗ਼ਲ ਵੱਡਣਾ ਜੇ ਟੀਮਾਂ ਹੀ ਨਹੀਂ ਰਹੀਆਂ ਫਿਰ ਇਕੱਲੇ ਖੇਡ ਲਓਗੇ ਦੱਸੋ ।
3. ਨਿਰੋਲ ਕੱਪਾਂ ਦੀ ਰੁਚੀ ਘੱਟ ਗਈ ਲੋਕ ਸਵਾਦ ਪਿੱਛੇ ਪੈ ਗਏ ।
ਆਪਾਂ ਹੁਣ ਤੱਕ ਬਾਹਰੋਂ ਹੀ ਖੇਡਦੇ ਰਹੇ ਹਾਂ ਪਰ ਕਦੇ ਕਿਸੇ ਤੋਂ ਇੱਕ ਪੈਸਾ ਨਹੀਂ ਲਿਆ ਕ੍ਰਿਕਟ ਨਾਲ ਪਿਆਰ ਆ ਬਸ ਪਿਆਰ ਹੀ ਖੱਟਿਆ ਲਾਸਟ ਸਾਲ ਬਾਹਰ ਚੱਲੇ ਗਏ ਸੀ ਪਰ ਹੁਣ ਪਿੰਡ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮਿਹਨਤ ਚੱਲ ਰਹੀ ਆ ਆਪਾਂ ਅੱਜ ਵੀ ਤਿਆਰ ਆ ਕਿਸੇ ਵੀ ਟੀਮ ਤੋਂ ਇੱਕ ਪੈਸਾ ਲਏ ਬਿਨਾਂ ਖੇਡਣ ਲਈ ਕੋਈ ਲਾਲਚ ਨਹੀਂ ਕ੍ਰਿਕਟ ਲਈ ਦਿਲੋਂ ਪਿਆਰ ਆ ਤੇ ਇਹ ਸਦਾ ਲਈ ਇੱਦਾਂ ਹੀ ਰਹਿਣਾ ❤️🏏
ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਤਾਂ ਦਿਲੋਂ ਮਾਫ਼ੀ 🙏🏻🙏🏻🏏🏏

01/06/2026

“ਖੇਡ ਵਿੱਚ ਜਿੱਤ-ਹਾਰ ਤੋਂ ਵੱਧ #ਖਿਡਾਰੀਆਂ ਦੀ #ਸੁਰੱਖਿਆ ਜ਼ਰੂਰੀ ਹੈ। ਐਨੀ #ਖਰਾਬ #ਵਿਕਟ ’ਤੇ ਖੇਡਣ ਕਾਰਨ ਕਈ ਖਿਡਾਰੀ #ਸੱਟਾਂ ਦਾ ਸ਼ਿਕਾਰ ਹੋਏ। ਕੀ #ਮੈਦਾਨ ਅਤੇ #ਵਿਕਟ ਦੀ #ਸੰਭਾਲ ਕਰਨਾ #ਕਮੇਟੀ ਦੀ ਜ਼ਿੰਮੇਵਾਰੀ ਨਹੀਂ? ਵਧੀਆ ਤੇ #ਸੁਰੱਖਿਅਤ ਵਿਕਟ ਹਰ #ਖਿਡਾਰੀ ਦਾ ਹੱਕ ਹੈ।”

16/05/2026
 #ਕ੍ਰਿਕਟ ਜਗਤ ਵਿੱਚ ਹਾਲ ਹੀ ਵਿੱਚ (2025-26 ਦੌਰਾਨ) ਕਈ  #ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਆਈ.ਸੀ.ਸੀ (ICC) ਅਤੇ ਐਮ.ਸੀ.ਸੀ (MCC) ਵੱਲੋਂ ਲ...
05/02/2026

#ਕ੍ਰਿਕਟ ਜਗਤ ਵਿੱਚ ਹਾਲ ਹੀ ਵਿੱਚ (2025-26 ਦੌਰਾਨ) ਕਈ #ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਆਈ.ਸੀ.ਸੀ (ICC) ਅਤੇ ਐਮ.ਸੀ.ਸੀ (MCC) ਵੱਲੋਂ ਲਿਆਂਦੇ ਗਏ ਇਨ੍ਹਾਂ ਨਵੇਂ ਨਿਯਮਾਂ ਦਾ ਮੁੱਖ ਮਕਸਦ ਖੇਡ ਨੂੰ ਤੇਜ਼, ਨਿਰਪੱਖ ਅਤੇ ਰੋਮਾਂਚਕ ਬਣਾਉਣਾ ਹੈ।


​1. #ਵਨਡੇ (ODI) ਵਿੱਚ 'ਇੱਕ ਗੇਂਦ' ਦਾ ਨਿਯਮ
​ਹੁਣ ਤੱਕ ਵਨਡੇ ਵਿੱਚ ਪੂਰੇ 50 ਓਵਰਾਂ ਲਈ ਦੋਵੇਂ ਪਾਸਿਓਂ ਦੋ ਵੱਖ-ਵੱਖ ਨਵੀਆਂ ਗੇਂਦਾਂ ਵਰਤੀਆਂ ਜਾਂਦੀਆਂ ਸਨ। ਪਰ ਨਵੇਂ ਨਿਯਮ ਮੁਤਾਬਕ:
​ਪਹਿਲੇ 34 ਓਵਰਾਂ ਤੱਕ ਦੋ ਨਵੀਆਂ ਗੇਂਦਾਂ ਵਰਤੀਆਂ ਜਾਣਗੀਆਂ।
​35ਵੇਂ ਓਵਰ ਤੋਂ ਫੀਲਡਿੰਗ ਟੀਮ ਉਨ੍ਹਾਂ ਦੋਵਾਂ ਵਿੱਚੋਂ ਇੱਕ ਗੇਂਦ ਚੁਣੇਗੀ, ਜਿਸ ਨਾਲ ਬਾਕੀ ਦੇ ਸਾਰੇ ਓਵਰ (50ਵੇਂ ਤੱਕ) ਸੁੱਟੇ ਜਾਣਗੇ।
​ਇਸ ਨਾਲ ਗੇਂਦਬਾਜ਼ਾਂ ਨੂੰ 'ਰਿਵਰਸ ਸਵਿੰਗ' (Reverse Swing) ਵਿੱਚ ਮਦਦ ਮਿਲੇਗੀ, ਜੋ ਦੋ ਗੇਂਦਾਂ ਕਾਰਨ ਖਤਮ ਹੋ ਰਹੀ ਸੀ।

​2. #ਬਾਊਂਡਰੀ ਕੈਚ (Bunny Hop Catch) 'ਤੇ ਪਾਬੰਦੀ
​ਪਹਿਲਾਂ ਫੀਲਡਰ ਬਾਊਂਡਰੀ ਤੋਂ ਬਾਹਰ ਹਵਾ ਵਿੱਚ ਉੱਛਲ ਕੇ ਗੇਂਦ ਨੂੰ ਅੰਦਰ ਸੁੱਟ ਦਿੰਦੇ ਸਨ ਅਤੇ ਫਿਰ ਵਾਪਸ ਆ ਕੇ ਕੈਚ ਫੜ ਲੈਂਦੇ ਸਨ। ਹੁਣ:
​ਜੇਕਰ ਫੀਲਡਰ ਬਾਊਂਡਰੀ ਤੋਂ ਬਾਹਰ ਜਾ ਕੇ ਗੇਂਦ ਨੂੰ ਹਵਾ ਵਿੱਚ ਛੂਹਦਾ ਹੈ, ਤਾਂ ਉਸ ਨੂੰ ਵਾਪਸ ਮੈਦਾਨ ਦੇ ਅੰਦਰ ਪੂਰੀ ਤਰ੍ਹਾਂ ਪੈਰ ਜਮਾਉਣੇ ਪੈਣਗੇ, ਉਸ ਤੋਂ ਬਾਅਦ ਹੀ ਉਹ ਦੁਬਾਰਾ ਗੇਂਦ ਨੂੰ ਛੂਹ ਸਕੇਗਾ।
​ਹਵਾ ਵਿੱਚ ਉੱਛਲ ਕੇ ਵਾਰ-ਵਾਰ ਗੇਂਦ ਨੂੰ ਅੰਦਰ ਸੁੱਟਣਾ ਹੁਣ ਜਾਇਜ਼ ਨਹੀਂ ਹੋਵੇਗਾ।

​3. #ਸਟਾਪ ਕਲਾਕ (Stop Clock) ਨਿਯਮ
​ਸਮਾਂ ਬਚਾਉਣ ਲਈ ਹੁਣ ਮੈਦਾਨ ਵਿੱਚ ਇੱਕ ਘੜੀ ਲਗਾਈ ਜਾਵੇਗੀ:
​ਇੱਕ ਓਵਰ ਖਤਮ ਹੋਣ ਤੋਂ ਬਾਅਦ ਅਗਲਾ ਓਵਰ 60 ਸੈਕਿੰਡ ਦੇ ਅੰਦਰ ਸ਼ੁਰੂ ਕਰਨਾ ਹੋਵੇਗਾ।
​ਜੇਕਰ ਫੀਲਡਿੰਗ ਟੀਮ ਤੀਜੀ ਵਾਰ ਅਜਿਹਾ ਕਰਨ ਵਿੱਚ ਦੇਰੀ ਕਰਦੀ ਹੈ, ਤਾਂ ਬੱਲੇਬਾਜ਼ੀ ਟੀਮ ਨੂੰ 5 ਪੈਨਲਟੀ ਦੌੜਾਂ ਦਿੱਤੀਆਂ ਜਾਣਗੀਆਂ।

​4. #ਟੈਸਟ ਮੈਚਾਂ ਵਿੱਚ ਦਿਨ ਦਾ ਆਖਰੀ ਓਵਰ
​ਪਹਿਲਾਂ ਨਿਯਮ ਸੀ ਕਿ ਜੇਕਰ ਦਿਨ ਦੇ ਆਖਰੀ ਓਵਰ ਵਿੱਚ ਵਿਕਟ ਡਿੱਗ ਜਾਂਦੀ ਸੀ, ਤਾਂ ਖੇਡ ਉੱਥੇ ਹੀ ਖਤਮ (Stumps) ਕਰ ਦਿੱਤੀ ਜਾਂਦੀ ਸੀ।
​ਨਵੇਂ ਨਿਯਮ ਮੁਤਾਬਕ ਹੁਣ ਆਖਰੀ ਓਵਰ ਪੂਰਾ ਕਰਨਾ ਲਾਜ਼ਮੀ ਹੋਵੇਗਾ, ਭਾਵੇਂ ਵਿਕਟ ਡਿੱਗ ਜਾਵੇ। ਨਵੇਂ ਬੱਲੇਬਾਜ਼ ਨੂੰ ਮੈਦਾਨ ਵਿੱਚ ਆ ਕੇ ਉਹ ਓਵਰ ਖੇਡਣਾ ਹੀ ਪਵੇਗਾ।

​5. #ਕਨਕਸ਼ਨ ਸਬਸਟੀਟਿਊਟ (Concussion Substitutes)
​ਸਿਰ ਵਿੱਚ ਸੱ/ਟ ਲੱਗਣ ਦੀ ਸੂਰਤ ਵਿੱਚ ਬਦਲਵੇਂ ਖਿਡਾਰੀ ਲਈ ਨਵਾਂ ਤਰੀਕਾ ਅਪਣਾਇਆ ਗਿਆ ਹੈ:
​ਟੀਮਾਂ ਨੂੰ ਮੈਚ ਤੋਂ ਪਹਿਲਾਂ ਹੀ 5 ਸੰਭਾਵਿਤ ਖਿਡਾਰੀਆਂ ਦੀ ਸੂਚੀ ਦੇਣੀ ਪਵੇਗੀ (ਜਿਵੇਂ ਕਿ ਇੱਕ ਬੱਲੇਬਾਜ਼, ਇੱਕ ਗੇਂਦਬਾਜ਼, ਇੱਕ ਕੀਪਰ ਆਦਿ)। ਸੱ/ਟ ਲੱਗਣ 'ਤੇ ਸਿਰਫ਼ ਇਸ ਸੂਚੀ ਵਿੱਚੋਂ ਹੀ ਬਦਲਵਾਂ ਖਿਡਾਰੀ ਲਿਆ ਜਾ ਸਕੇਗਾ।

​6. ਹੋਰ ਮਹੱਤਵਪੂਰਨ ਬਦਲਾਅ
​ਜਾਣਬੁੱਝ ਕੇ ਛੋਟੀ ਦੌੜ (Short Run): ਜੇਕਰ ਬੱਲੇਬਾਜ਼ ਜਾਣਬੁੱਝ ਕੇ ਛੋਟੀ ਦੌੜ ਲੈਂਦਾ ਹੈ, ਤਾਂ ਫੀਲਡਿੰਗ ਟੀਮ ਇਹ ਤੈਅ ਕਰੇਗੀ ਕਿ ਅਗਲੀ ਗੇਂਦ 'ਤੇ ਸਟ੍ਰਾਈਕ ਕੌਣ ਲਵੇਗਾ।
​ਵਿਕਟਕੀਪਰ ਦੀ ਪੁਜੀਸ਼ਨ: ਕੀਪਰ ਹੁਣ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਸਟੰਪ ਦੇ ਬਿਲਕੁਲ ਕੋਲ (ਦਸਤਾਨੇ ਸਟੰਪ ਦੇ ਅੱਗੇ) ਹੋ ਸਕਦਾ ਹੈ, ਜਦੋਂ ਤੱਕ ਗੇਂਦ ਰਿਲੀਜ਼ ਨਹੀਂ ਹੁੰਦੀ।
​ਲੈਮੀਨੇਟਿਡ ਬੈਟ: ਹੁਣ ਬਾਲਗ ਕ੍ਰਿਕਟ ਵਿੱਚ ਵੀ ਲੈਮੀਨੇਟਿਡ (ਜੋੜਾਂ ਵਾਲੇ) ਬੈਟਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਕ੍ਰਿਕਟ ਬੈਟਾਂ ਦੀ ਵਧਦੀ ਕੀਮਤ ਨੂੰ ਘਟਾਇਆ ਜਾ ਸਕੇ।

Address

Jalandhar

Alerts

Be the first to know and let us send you an email when Cricket Punjab Live44 posts news and promotions. Your email address will not be used for any other purpose, and you can unsubscribe at any time.

Contact The Business

Send a message to Cricket Punjab Live44:

Shortcuts

Share

Category