Umeed : The Hope

Umeed : The Hope Umeed Welfare Society (HWS/UWS), is purely a Non Govt. Social Service Regd. Organization (NGO) (31-7-2017)

All our programs are donation based and we have been running our activities with the kind contributions from NRI's of Vill Tehna since the inception of the society i.e.

10/02/2025
29/10/2024

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਹਿਣਾ ਵਿਖੇ ਸਾਲਾਨਾ ਵਿੱਦਿਅਕ ਸਮਾਰੋਹ ਦੌਰਾਨ ਨਰਸਰੀ ਜਮਾਤ ਤੋਂ ਲੈ ਕੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ  ਵਿੱਦ...
16/04/2024

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਹਿਣਾ ਵਿਖੇ ਸਾਲਾਨਾ ਵਿੱਦਿਅਕ ਸਮਾਰੋਹ ਦੌਰਾਨ ਨਰਸਰੀ ਜਮਾਤ ਤੋਂ ਲੈ ਕੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ ਵਿੱਦਿਅਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਉਮੀਦ ਸੇਵਾ ਸੋਸਾਇਟੀ ਟਹਿਣਾ ਵਲੋਂ ਮੈਡਲ ,ਸਰਟੀਫਿਕੇਟ ਤੇ ਮੋਮੈਂਟੋ (ਟ੍ਰਾਫੀ)ਦੇ ਕੇ ਸਨਮਾਨਤ ਕੀਤਾ ਗਿਆ ਪੰਜਵੀ ਕਲਾਸ ਵਿੱਚੋ ਪਹਿਲੀ,ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਮਾਤਾ ਸੁਰਿੰਦਰ ਕੌਰ ਗਿੱਲ ਦੇ ਯਾਦ ਨੂੰ ਸਮਰਪਤ ਨਕਦ ਵਜੀਫੇ ਦੇ ਰਕਮ 2500,1500 ਤੇ 1000 ਰੁਪਏ ਨਾਲ ਸਨਮਾਨ ਦੇ ਕੇ ਨਿਵਾਜਿਆ ਗਿਆ ਬੱਚਿਆਂ ਵਲੋਂ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਬਲਾਕ ਪ੍ਰਾਇਮਰੀ ਅਫਸਰ ਸ਼੍ਰੀ ਗੁਰਮੀਤ ਸਿੰਘ ਭੁੱਲਰ, ਸੇਵਾ ਮੁਕਤ ਅਧਿਆਪਕ ਮਾਸਟਰ ਤੇਜਾ ਸਿੰਘ, ਸ਼੍ਰੀ ਕੰਵਰਜੀਤ ਸਿੰਘ ਬਰਾੜ ਮੇਂਬਰ ਉਮੀਦਸੇਵਾ ਸੋਸਾਇਟੀ, ਸਰਪੰਚ ਗੁਰਬਿੰਦਰ ਸਿੰਘ, ਚੇਅਰਮੈਨ ਤੇ ਮੇਂਬਰ ਐਸ ਐਮ ਸੀ, ਕੁਲਵੰਤ ਸਿੰਘ ਗਿੱਲ, ਪੰਚਾਇਤ ਮੇਂਬਰ ਹਰੀ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਿਰ ਸਨ। ਸਕੂਲ ਦੇ ਮੁੱਖ ਅਧਿਆਪਕਾ ਮੈਡਮ ਗਗਨਦੀਪ ਕੌਰ ਤੇ ਸਮੂਹ ਅਧਿਆਪਕ ਸਾਹਿਬਾਨ, ਅਤੇ ਟੀਚਿੰਗ ਸਟਾਫ ਨੂੰ ਵਿਸ਼ੇਸ਼ ਤੌਰ ਤੇ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਮੈਡਮ ਸੁਮੀਤ ਕੌਰ ਤੇ ਮਾਸਟਰ ਉਪਦੇਸ਼ ਸਿੰਘ ਨੂੰ ਖੇਡਾਂ ਵਿੱਚ ਬੱਚਿਆਂ ਨੂੰ ਸਟੇਟ ਲੈਵਲ ਤੱਕ ਪ੍ਰਾਪਤੀਆ ਕਰਨ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਸਮੂਹ ਅਧਿਆਪਕ ਸਾਹਿਬਾਨ ਨੇ ਮਹਿਮਾਨਾਂ, ਮਾਪਿਆਂ ਤੇ ਬੱਚਿਆਂ ਨੂੰ ਜੀ ਆਇਆ ਕਿਹਾ ਅਤੇ ਬੱਚਿਆ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ ਸਰਪੰਚ ਗੁਰਬਿੰਦਰ ਸਿੰਘ ਨੂੰ ਸਕੂਲ ਦੇ ਬਿਹਤਰੀ ਲਈ ਪਾਏ ਯੋਗਦਾਨ ਤੇ ਗਿੱਲ ਪਰਿਵਾਰ ਨੂੰ ਬੱਚਿਆਂ ਲਈ ਵਜੀਫੇ ਮੁਹਈਆ ਕਰਵਾਉਣ ਤੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਦੀ ਪ੍ਰਧਾਨਗੀ ਅਧੀਰ ਸੁਸਾਇਟੀ ਦੇ ਸਾਝੇ ਉਪਰਾਲੇ ਨਾਲ ਕਰਵਾਇਆ ਸਲਾਨਾ ਸਮਾਗਮ ਬੱਚਿਆ ਲਈ ਮੀਲ ਪੱਥਰ ਸਾਬਤ ਹੋਇਆ। ਬੱਚਿਆ ਅਤੇ ਅਧਿਆਪਕਾ ਨੇ ਨਵੀਆ ਉਮੀਦਾ ਨਾਲ ਨਵੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ।
#ਉਮੀਦਸੇਵਾਸੋਸਾਇਟੀ # #ਸਰਕਾਰੀਪ੍ਰਾਇਮਰੀਸਮਾਰਟਸਕੂਲਟਹਿਣਾ

 #ਉਮੀਦਸੇਵਾਸੋਸਾਇਟੀ
16/04/2024

#ਉਮੀਦਸੇਵਾਸੋਸਾਇਟੀ

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਟਹਿਣਾ ਵਿਖੇ ਸਕੂਲ ਦੀ ਤਰੱਕੀ ਅਤੇ ਖੁਸ਼ਹਾਲੀ, ਸਕੂਲ ਦੇ  ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਲਈ ਸ੍ਰੀ ਗੁਰੂ ਗ੍ਰੰਥ ਸ...
05/03/2024

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਟਹਿਣਾ ਵਿਖੇ ਸਕੂਲ ਦੀ ਤਰੱਕੀ ਅਤੇ ਖੁਸ਼ਹਾਲੀ, ਸਕੂਲ ਦੇ ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਉਪਰੰਤ ਨਵਾ ਸਮਾਰਟ ਰੂਮ, ਸਾਫ ਪਾਣੀ ਪੀਣ ਅਤੇ ਹੋਰ ਸਹੂਲਤਾ ਨੂੰ ਬੱਚਿਆ ਦੇ ਸਨਮੁੱਖ ਕੀਤਾ ਗਿਆ। ਇਸ ਮੌਕੇ ਸਿੱਖਿਆ ਵਿਭਾਗ ਦੇ ਅਫਸਰ ਸਹਿਬਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ, ਪਿੰਡ ਦੇ ਸਰਪੰਚ ਸਹਿਬਾਨ ਤੇ ਇਲਾਕੇ ਦੀਆ ਨਾਮਵਰ ਸਖਸ਼ੀਅਤਾ ਨੇ ਹਾਜ਼ਰੀ ਲਵਾਈ, ਸਾਰੇ ਮਹਿਮਾਨਾ ਸਕੂਲ ਦੇ ਮੁੱਖ ਅਧਿਆਪਕ ਤੇ ਸਮੂਹ ਸਟਾਫ ਨੂੰ ਸ਼ਲਾਘਾਯੋਗ ਕੰਮ ਕਰਨ ਤੇ ਸੁਭਕਾਮਨਾਵਾ ਦਿੱਤੀਆ ਤੇ ਉਹਨਾ ਦੀ ਮਿਹਨਤ ਨੂੰ ਸਰਾਹਿਆ। ਇਸ ਮੌਕੇ ਬੱਚਿਆ ਤੇ ਸੰਗਤ ਲਈ ਵਿਸ਼ੇਸ ਤੌਰ ਤੇ ਚਾਹ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੁੱਖ ਅਧਿਆਪਕ ਤੇ ਸਮੂਹ ਸਟਾਫ ਨੇ ਸਾਰੇ ਮਹਿਮਾਨਾ ਨੂੰ ਜੀ ਆਇਆ ਆਖਿਆ।

04/03/2024

ਤੁਹਾਡੇ ਲਈ ਖੁਸ਼ਹਾਲੀ, ਹਾਸੇ, ਅਤੇ ਪ੍ਰੇਰਨਾ ਦੇ ਪਲਾਂ ਨਾਲ ਭਰੇ ਇੱਕ ਖੁਸ਼ੀ ਭਰੇ ਨਵੇਂ ਸਾਲ ਦੀ ਕਾਮਨਾ ਕਰਦੇ ਹਾਂ। ਆਉਣ ਵਾਲਾ ਸਾਲ ਤੁਹਾਡੇ ਲਈ ਤ...
01/01/2024

ਤੁਹਾਡੇ ਲਈ ਖੁਸ਼ਹਾਲੀ, ਹਾਸੇ, ਅਤੇ ਪ੍ਰੇਰਨਾ ਦੇ ਪਲਾਂ ਨਾਲ ਭਰੇ ਇੱਕ ਖੁਸ਼ੀ ਭਰੇ ਨਵੇਂ ਸਾਲ ਦੀ ਕਾਮਨਾ ਕਰਦੇ ਹਾਂ। ਆਉਣ ਵਾਲਾ ਸਾਲ ਤੁਹਾਡੇ ਲਈ ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਲਿਆਵੇ ਅਤੇ ਖੁਸ਼ੀ, ਵਿਕਾਸ ਅਤੇ ਸਕਾਰਾਤਮਕ ਹੈਰਾਨੀ ਦਾ ਅਧਿਆਏ ਹੋਵੇ। ਨਵਾ ਸਾਲ ਮੁਬਾਰਕ!
ਨਿੱਘਾ ਸਤਿਕਾਰ
#ਉਮੀਦ_ਸੇਵਾ_ਸੋਸਾਇਟੀ

Address

VPO/Tehna
Faridkot
151203

Alerts

Be the first to know and let us send you an email when Umeed : The Hope posts news and promotions. Your email address will not be used for any other purpose, and you can unsubscribe at any time.

Contact The Business

Send a message to Umeed : The Hope:

Shortcuts

Share