26/03/2026
ਜ਼ਰੂਰੀ ਕਾਰਨਾਂ ਕਰਕੇ ਭਦੌੜ ਟੂਰਨਾਮੈਂਟ ਅੱਗੇ ਪਾਇਆ
ਭਦੌੜ-26. 3.2026. (ਪੱਤਰ ਪ੍ਰੇਰਕ) ਬੀਤੇ ਕੱਲ੍ਹ ਪਬਲਿਕ ਸਪੋਰਟਸ ਕਲੱਬ ਰਜਿ ਭਦੌੜ ਦੀ ਮੀਟਿੰਗ ਵਿੱਚ ਵੱਖ ਵੱਖ ਪੱਖਾਂ ਉੱਪਰ ਗਹਿਰੀ ਵਿਚਾਰ ਚਰਚਾ ਕਰਨ ਉਪਰੰਤ ਇਸ ਵਾਰ ਦਾ ਪਬਲਿਕ ਟੂਰਨਾਮੈਂਟ ਜੋ ਕਿ 4-5 ਅਪ੍ਰੈਲ 2026 ਨੂੰ ਹੋਣਾ ਨਿਸ਼ਚਿਤ ਕੀਤਾ ਗਿਆ ਸੀ, ਇੱਕ ਵਾਰ ਅੱਗੇ ਪਾ ਦਿੱਤਾ ਗਿਆ ਹੈ। ਕਲੱਬ ਦੇ ਪ੍ਰਧਾਨ ਬੂਟਾ ਸਿੰਘ ਭਲੇਰੀਆ ਅਤੇ ਸਕੱਤਰ ਗੁਰਮੇਲ ਭੁਟਾਲ਼ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਟੂਰਨਾਮੈਂਟ ਹੁਣ ਇਸੇ ਸਾਲ ਦੇ ਅਕਤੂਬਰ ਮਹੀਨੇ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਦੀਆਂ ਤਰੀਕਾਂ ਅਤੇ ਹੋਰ ਠੋਸ ਵਿਉਂਤਬੰਦੀ ਨੇੜੇ ਜਾ ਕੇ ਤਹਿ ਕੀਤੀ ਜਾਵੇਗੀ। ਕਲੱਬ ਆਗੂਆਂ ਨੇ ਇਹ ਵੀ ਕਿਹਾ ਕਿ ਅਗਲੇ ਕਿਸੇ ਵੀ ਢੁੱਕਵੇਂ ਸਮੇਂ 'ਤੇ ਖੇਡ੍ਹਾਂ ਸੰਬੰਧੀ ਹੋਰ ਗਤੀਵਿਧੀਆਂ ਕਰਾਏ ਜਾਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਸਮੂਹ ਖੇਡ੍ਹ-ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਟੂਰਨਾਮੈਂਟ ਕੈਂਸਲ ਕਰਨ ਸੰਬੰਧੀ ਕਲੱਬ ਦੇ ਫ਼ੈਸਲੇ ਨੂੰ ਨੋਟ ਕੀਤਾ ਜਾਵੇ ਅਤੇ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕੀਤਾ ਜਾਵੇ। ਮੀਟਿੰਗ ਵਿਚ ਪ੍ਰਧਾਨ ਤੇ ਸਕੱਤਰ ਤੋਂ ਇਲਾਵਾ ਖਜ਼ਾਨਚੀ ਜਗਸੀਰ ਸਿੰਘ ਜੱਗੀ, ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ ਬਰਾੜ, ਰਾਮ ਕੁਮਾਰ, ਪਰਮਜੀਤ ਤਲਵਾੜ, ਦਰਬਾਰਾ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਰਾਜਵਿੰਦਰ ਸਿੰਘ ਧਾਲੀ਼ਵਾਲ਼, ਬਖਸ਼ੀਸ਼ ਸਿੰਘ, ਤਰਸੇਮ ਸਿੰਘ ਹੁਰਾਂ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ।