Wrestle punjab

Wrestle punjab Wrestling

ਅੱਜ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਰਾਜ ਦੇ ਵੱਖ-ਵੱਖ ਖਿਡਾਰੀਆਂ ਨੂੰ ਪ੍ਰਤਿਸ਼ਠਿਤ “ਮਹਾਰਾਜਾ ਰਣਜੀਤ ...
24/05/2026

ਅੱਜ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਰਾਜ ਦੇ ਵੱਖ-ਵੱਖ ਖਿਡਾਰੀਆਂ ਨੂੰ ਪ੍ਰਤਿਸ਼ਠਿਤ “ਮਹਾਰਾਜਾ ਰਣਜੀਤ ਸਿੰਘ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਸ਼ਤੀ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 5 ਪਹਿਲਵਾਨਾਂ — ਸੰਦੀਪ ਸਿੰਘ ਮਾਨ ਮਾਲਵਾ ਰੈਸਲਿੰਗ ਕਲੱਬ ਭਗਤਾ ਭਾਈ ਕਾ , ਰੂਬਲਜੀਤ ਸਿੰਘ ਰੰਗੀ ਮੀਰੀ ਪੀਰੀ ਕੁਸ਼ਤੀ ਅਖਾੜਾ ਖੰਨਾ, ਹਰਪ੍ਰੀਤ ਸਿੰਘ ਬਾਬਾ ਫ਼ਰੀਦ ਕੁਸ਼ਤੀ ਅਖਾੜਾ ਫਰੀਦਕੋਟ , ਪ੍ਰਭਪਾਲ ਸਿੰਘ ਅਤੇ ਆਦਿਤਿਆ ਕੁੰਡੂ ਜ਼ੀਰਕਪੁਰ — ਨੂੰ ਇਸ ਮਾਣਯੋਗ ਐਵਾਰਡ ਨਾਲ ਨਿਵਾਜਿਆ ਗਿਆ।

ਇਹ ਸਨਮਾਨ ਉਨ੍ਹਾਂ ਦੀ ਕੜੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਦੀ ਪਹਿਚਾਣ ਹੈ। ਇਨ੍ਹਾਂ ਖਿਡਾਰੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇ ਹਨ।

ਸਾਰੇ ਸਨਮਾਨਿਤ ਪਹਿਲਵਾਨਾਂ ਨੂੰ ਦਿਲੋਂ ਮੁਬਾਰਕਬਾਦ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ। 🏆👏

12/04/2026

ਸਤਿਕਾਰਯੋਗ ਖੇਡ ਪ੍ਰੇਮੀਆਂ ਨੂੰ ਦੱਸਦੇ ਹੋਏ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ Sandeep Singh Mann ਨੇ ਬੜਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ Senior Asian Wrestling Championships ਵਿੱਚ 79 ਕਿਲੋ ਫ੍ਰੀਸਟਾਈਲ ਵਰਗ ਵਿੱਚ ਚਾਂਦੀ ਦਾ ਤਗਮਾ 🥈 ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਸੰਦੀਪ ਸਿੰਘ ਮਾਨ ਨੇ ਫਾਈਨਲ ਮੁਕਾਬਲੇ ਵਿੱਚ ਬਹੁਤ ਹੀ ਵਧੀਆ ਅਤੇ ਸੰਘਰਸ਼ਪੂਰਨ ਕੁਸ਼ਤੀ ਲੜੀ। ਮੁਕਾਬਲੇ ਦਾ ਫੈਸਲਾ 2–1 ਦੇ ਸਕੋਰ ਨਾਲ ਹੋਇਆ। ਇਸ ਦੌਰਾਨ ਦੋਵੇਂ ਪਾਸਿਆਂ ਨੂੰ ਪੈਸਿਵਿਟੀ ਦੇ ਅੰਕ ਮਿਲੇ ਅਤੇ ਆਖ਼ਰ ਵਿੱਚ ਸੰਦੀਪ ਸਿੰਘ ਮਾਨ ਨੇ ਵੀ ਇੱਕ ਅੰਕ ਪ੍ਰਾਪਤ ਕੀਤਾ। ਉਸ ਨੇ ਬੜੇ ਹੌਂਸਲੇ ਅਤੇ ਜਜ਼ਬੇ ਨਾਲ ਮੁਕਾਬਲਾ ਲੜਦਿਆਂ ਆਪਣੀ ਕਾਬਲਿਯਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ

ਏਸ਼ੀਆ ਚੈਂਪੀਅਨਸ਼ਿਪ ਵਿੱਚ 79 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਦੀਪ ਸਿੰਘ ਮਾਨ ਵੱਲੋਂ ਸਿਲਵਰ ਮੈਡਲ ਜਿੱਤਣਾ ਪੰਜਾਬ ...
11/04/2026

ਏਸ਼ੀਆ ਚੈਂਪੀਅਨਸ਼ਿਪ ਵਿੱਚ 79 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਦੀਪ ਸਿੰਘ ਮਾਨ ਵੱਲੋਂ ਸਿਲਵਰ ਮੈਡਲ ਜਿੱਤਣਾ ਪੰਜਾਬ ਅਤੇ ਦੇਸ਼ ਲਈ ਮਾਣ ਦੀ ਗੱਲ ਹੈ।
ਇਸ ਕਾਮਯਾਬੀ ਲਈ ਸੰਦੀਪ ਸਿੰਘ ਮਾਨ ਨੂੰ ਦਿਲੋਂ ਬਹੁਤ-ਬਹੁਤ ਵਧਾਈਆਂ।

ਮਾਲਵਾ ਰੈਸਲਿੰਗ ਕਲੱਬ, ਭਗਤਾ ਭਾਈਕਾ

Malwa wrestling club  mann
11/04/2026

Malwa wrestling club mann

ਕਿਰਗਿਜ਼ਸਤਾਨ ਦੀ ਧਰਤੀ ‘ਤੇ ਅੱਜ ਇਤਿਹਾਸ ਲਿਖਣ ਦਾ ਸੁਭਾਗ ਸਮਾਂ ਆ ਗਿਆ ਹੈ। ਮੈਨੂੰ ਬੇਹੱਦ ਮਾਣ ਹੈ ਕਿ ਮਾਨਸਾ (ਪੰਜਾਬ) ਦੀ ਮਿੱਟੀ ਦੇ ਜਾਏ, ਪਹਿਲਵਾਨ ਸੰਦੀਪ ਸਿੰਘ ਮਾਨ ਨੇ ਏਸ਼ੀਆ ਚੈਂਪੀਅਨਸ਼ਿਪ ਦੇ 79 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਕੇ 22 ਸਾਲਾਂ ਦਾ ਲੰਬਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਸੰਦੀਪ ਦੀ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਜੇਕਰ ਇਰਾਦਾ ਦ੍ਰਿੜ ਹੋਵੇ, ਤਾਂ ਕੋਈ ਵੀ ਰਿਕਾਰਡ ਅਟੁੱਟ ਨਹੀਂ ਰਹਿੰਦਾ। ਮੇਰੇ ਵੱਲੋਂ ਸੰਦੀਪ ਮਾਨ ਨੂੰ ਇਸ ਇਤਿਹਾਸਕ ਫਾਈਨਲ ਲਈ ਦਿਲੋਂ ਸ਼ੁਭਕਾਮਨਾਵਾਂ। ਪੂਰੇ ਦੇਸ਼ ਦੀਆਂ ਦੁਆਵਾਂ ਤੁਹਾਡੇ ਨਾਲ ਹਨ। ਰੱਬ ਕਰੇ ਤੁਸੀਂ ਅੱਜ ਗੋਲਡ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਨੂੰ ਹੋਰ ਵੀ ਉੱਚਾ ਕਰੋ।

Proud to share that Sandeep Singh Mann, the pride of Mansa (Punjab), has reached the Finals of the Asian Wrestling Championship (79kg), ending a 22-year-long wait. His grit proves that with strong resolve, no record is unbreakable.
Wishing Sandeep the very best for the Final. The entire nation is rooting for you to bring home the Gold! 🏅

Malwa wrestling club
11/04/2026

Malwa wrestling club

Malwa wrestling club
11/04/2026

Malwa wrestling club

12/03/2026

ਯਾਦਗਾਰ ਪਲ

Address

Malwa Wrestling Club Bhagta Bhai
Bathinda
151206

Website

Alerts

Be the first to know and let us send you an email when Wrestle punjab posts news and promotions. Your email address will not be used for any other purpose, and you can unsubscribe at any time.

Shortcuts

Share