Fateh Kabaddi

Fateh Kabaddi kabaddi punjabian di harman piyari khed hai,

02/08/2026
ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈਕਬੱਡੀ ਦੇ ਸੁਪਰ ਸਟਾਰ ਜਾਫ਼ੀ ਸ਼ੀਲੂ ਬਾਹੂ ਅਕਬਰਪੁਰ ਹਰਿਆਣਾ) ਦੀ ਧਰਮਪਤਨੀ ਨੇ ਅੱਜ ਆਪਣੇ ਹੀ ਘਰ ਵਿੱਚ ਫਾਹ...
31/07/2026

ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ
ਕਬੱਡੀ ਦੇ ਸੁਪਰ ਸਟਾਰ ਜਾਫ਼ੀ ਸ਼ੀਲੂ ਬਾਹੂ ਅਕਬਰਪੁਰ ਹਰਿਆਣਾ) ਦੀ ਧਰਮਪਤਨੀ ਨੇ ਅੱਜ ਆਪਣੇ ਹੀ ਘਰ ਵਿੱਚ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪਰ ਅਜੇ ਤੱਕ ਖੁਦਕਸ਼ੀ ਦੇ ਅਸਲ ਕਾਰਨਾ ਦਾ ਕੁਝ ਪਤਾ ਨਹੀਂ ਲੱਗਿਆ। ਮ੍ਰਿਤਕ ਦੇ ਇੱਕ ਸਾਲ ਦਾ ਬੱੱਚਾ ਵੀ ਹੈ।

 ਾਈਲ_ਕਬੱਡੀ ਨੂੰ ਨਵਾਂ ਮੰਚ ਦੇਣ ਲਈ ਏਸ਼ੀਅਨ ਪ੍ਰੀਮੀਅਮ ਕਬੱਡੀ ਲੀਗ (APKL-2026) ਹੋਣ ਜਾ ਰਹੀ ਹੈ। ਤਿਆਰੀਆਂ ਚੱਲ ਰਹੀਆਂ, ਕਰੋੜਾਂ ਦੀ ਇਨਾਮੀ ਰ...
30/07/2026

ਾਈਲ_ਕਬੱਡੀ ਨੂੰ ਨਵਾਂ ਮੰਚ ਦੇਣ ਲਈ ਏਸ਼ੀਅਨ ਪ੍ਰੀਮੀਅਮ ਕਬੱਡੀ ਲੀਗ (APKL-2026) ਹੋਣ ਜਾ ਰਹੀ ਹੈ। ਤਿਆਰੀਆਂ ਚੱਲ ਰਹੀਆਂ, ਕਰੋੜਾਂ ਦੀ ਇਨਾਮੀ ਰਾਸ਼ੀ ਨਾਲ ਸਜਣ ਵਾਲੀ ਇਹ ਲੀਗ 1 ਅਕਤੂਬਰ ਤੋਂ 15 ਅਕਤੂਬਰ 2026 ਤੱਕ ਖੇਡੀ ਜਾਵੇਗੀ। ਲੀਗ ਵਿੱਚ ਕੁੱਲ 10 ਟੀਮਾਂ ਮੈਦਾਨ 'ਚ ਉਤਰਣਗੀਆਂ। ਖਿਡਾਰੀਆਂ ਦੀ ਚੋਣ A, B ਅਤੇ C ਗਰੇਡ ਮੁਤਾਬਕ ਹੋਵੇਗੀ, ਤਾਂ ਜੋ ਹਰ ਟੀਮ ਵਿੱਚ ਵਧੀਆ ਸੰਤੁਲਨ ਰਹੇ ਤੇ ਹਰ ਮੁਕਾਬਲਾ ਆਖ਼ਰੀ ਪਲ ਤੱਕ ਫਸਵਾਂ ਬਣੇ। ਇਸ ਤਰੀਕੇ ਨਾਲ ਨਵੇਂ ਤੇ ਤਜਰਬੇਕਾਰ ਦੋਵੇਂ ਕਿਸਮ ਦੇ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਬਰਾਬਰ ਮੌਕਾ ਮਿਲੇਗਾ।
ਲੀਗ ਦਾ ਅਸਲ ਮਕਸਦ ਸਿਰਫ਼ ਟਰਾਫ਼ੀ ਜਿੱਤਣਾ ਨਹੀਂ, ਸਗੋਂ ਸਰਕਲ ਸਟਾਈਲ ਕਬੱਡੀ ਨੂੰ ਨਵੀਂ ਉਡਾਣ ਦੇਣਾ, ਨੌਜਵਾਨ ਖਿਡਾਰੀਆਂ ਲਈ ਵੱਡਾ ਮੰਚ ਤਿਆਰ ਕਰਨਾ ਅਤੇ ਇਸ ਖੇਡ ਨੂੰ ਦੇਸ਼-ਵਿਦੇਸ਼ ਵਿੱਚ ਹੋਰ ਮਾਣ ਦਿਵਾਉਣਾ ਹੈ।
ਕਬੱਡੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਲੀਗ ਕਾਮਯਾਬ ਰਹੀ ਤਾਂ ਸਰਕਲ ਕਬੱਡੀ ਲਈ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਕਰੋੜਾਂ ਦੀ ਇਨਾਮੀ ਰਾਸ਼ੀ, ਵਧੀਆ ਪ੍ਰਬੰਧ ਅਤੇ ਸਖ਼ਤ ਮੁਕਾਬਲਿਆਂ ਕਾਰਨ APKL-2026 ਪਹਿਲੇ ਹੀ ਸਾਲ ਕਬੱਡੀ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣ ਸਕਦੀ ਹੈ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕਿਹੜੇ ਨਾਮੀ ਖਿਡਾਰੀ ਇਸ ਲੀਗ ਦਾ ਹਿੱਸਾ ਬਣਦੇ ਹਨ ਅਤੇ ਕਿਹੜੀ ਟੀਮ ਪਹਿਲੀ ਵਾਰ ਏਸ਼ੀਅਨ ਪ੍ਰੀਮੀਅਮ ਕਬੱਡੀ ਲੀਗ ਦੀ ਟਰਾਫ਼ੀ ਆਪਣੇ ਨਾਂ ਕਰਦੀ ਹੈ।
Plz: Like & share
ਵਲੋਂ : ਅੰਮਿ੍ਤਪਾਲ ਸਿੰਘ ਵਲਾਣ
#𝐤𝐚𝐛𝐚𝐝𝐝𝐢𝐩𝐥𝐚𝐲𝐞𝐫

ਬਹੁਤ ਹੀ ਮਾੜਾ ਹੋਇਆ
18/07/2026

ਬਹੁਤ ਹੀ ਮਾੜਾ ਹੋਇਆ

17/07/2026

ਪਤੰਦਰ, ਜਾਫ਼ੀ ਨੂੰ ਕਿਥੋ ਚੱਕ ਕੇ ਲੈ ਗਿਆ। ਇਹ ਵੀ ਕਦੇ ਕਦੇ ਹੀ ਦੇਖਣ ਨੂੰ ਮਿਲਦਾ। ਬਹੁਤਾ ਤਕੜਾ ਰੇਡਰ ਆ ਪਰਦੁਮਨ ਟਟੋਲੀ ਵਾਲਾ । ਪਾਕਿਸਤਾਨੀ ਜਾਫ਼ੀ ਜਾਫ਼ਰ ਅਲੀ, ਜਿਸਦੇ ਜੱਫ਼ੇ ਵੀ ਬਾਹਲੇ ਗਹਿਗੱਡਵੇ ਹੁੰਦੇ ਆ, ਇਸ ਤੋਂ ਨੰਬਰ ਲੈਣਾ ਵੀ ਕੋਈ ਸੌਖੀ ਗੱਲ ਨਹੀਂ। ਪਰ ਪਰਦੁਮਨ ਵੀ ਅੰਨੀ ਜਾਨ ਦਾ ਮਾਲਕ ਆ, ਵਥੇਰਾ ਜ਼ੋਰ ਲਾਇਆ ਜਾਫ਼ਰ ਅਲੀ ਨੀ, ਪਰ ਪਰਦੁਮਨ ਲੋਟ ਨੀ ਆਇਆ। ਪਰਦੁਮਨ ਦੀ ਜਾਨਦਾਰ ਖੇਡ ਲਈ ਕੁਮੈਟ ਤਾਂ ਬਣਦੈ।
*plz Like & share*

ਕਬੱਡੀ ਦਾ ਅੰਤਰਰਾਸ਼ਟਰੀ ਪੱਧਰ ਦਾ ਜਾਫ਼ੀ ਗੋਪੀ ਧੂਰਕੋਟੀਆ ਦੀ ਨਾਜ਼ੁਕ ਹਾਲਤ ਦੇ ਚਲਦਿਆਂ DMC ਦੇ ਡਾਕਟਰਾਂ ਨੇ ਇਕ ਵਾਰ ਜਵਾਬ ਦੇ ਦਿੱਤਾ ਸੀ ਪਰ ਘ...
08/07/2026

ਕਬੱਡੀ ਦਾ ਅੰਤਰਰਾਸ਼ਟਰੀ ਪੱਧਰ ਦਾ ਜਾਫ਼ੀ ਗੋਪੀ ਧੂਰਕੋਟੀਆ ਦੀ ਨਾਜ਼ੁਕ ਹਾਲਤ ਦੇ ਚਲਦਿਆਂ DMC ਦੇ ਡਾਕਟਰਾਂ ਨੇ ਇਕ ਵਾਰ ਜਵਾਬ ਦੇ ਦਿੱਤਾ ਸੀ ਪਰ ਘਰ ਵਾਪਸੀ ਸਮੇਂ ਗੋਪੀ ਦੇ ਸਰੀਰ ਵਿੱਚ ਮੁੜ ਹਰਕਤ ਹੋਣ ਕਰਕੇ ਉਸਨੂੰ ਬਠਿੰਡਾ ਦੇ ਇਕ ਹਸਪਤਾਲ ਲਿਜਾਇਆ ਗਿਆ। ਸੋ, ਦੁਆਵਾਂ ਕਰੋ, ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ। ਉਸਨੇ ਆਪਣੀ ਮੇਹਨਤ ਨਾਲ ਬਹੁਤ ਵਧੀਆ ਕਬੱਡੀ ਖੇਡੀ ਆ ਅਤੇ ਚੰਗਾ ਨਾਮ ਕਮਾਇਆ।

 #ਗੋਪੀ ਧੂਰਕੋਟ ਰਣਸੀੰਹ, ਜੋ ਆਪਣੇ ਸਮੇਂ ਦਾ ਸਟਾਰ ਕਬੱਡੀ ਖਿਡਾਰੀ ਰਿਹਾ ਅਤੇ ਉਹਦੀ ਜਾਫ਼ ਵੀ ਦੇਖਣ ਵਾਲੀ ਹੁੰਦੀ ਸੀ। ਗੋਪੀ ਖਿਡਾਰੀ ਵਧੀਆ ਹੋਣ ਦ...
05/07/2026

#ਗੋਪੀ ਧੂਰਕੋਟ ਰਣਸੀੰਹ, ਜੋ ਆਪਣੇ ਸਮੇਂ ਦਾ ਸਟਾਰ ਕਬੱਡੀ ਖਿਡਾਰੀ ਰਿਹਾ ਅਤੇ ਉਹਦੀ ਜਾਫ਼ ਵੀ ਦੇਖਣ ਵਾਲੀ ਹੁੰਦੀ ਸੀ। ਗੋਪੀ ਖਿਡਾਰੀ ਵਧੀਆ ਹੋਣ ਦੇ ਨਾਲ ਇਨਸਾਨ ਵੀ ਬਹੁਤ ਵਧੀਆ ਆ ਪਰ ਅਜੋਕੇ ਸਮੇਂ ਗੰਭੀਰ ਬਿਮਾਰ ਹੈ, ਜਿਸ ਇਲਾਜ DMC ਲੁਧਿਆਣਾ ਵਿਖੇ ਚੱਲ ਰਿਹਾ। ਸੋ, ਆਓ ਰਲ ਮਿਲ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਪੀ ਧੂੜਕੋਟ ਰਣਸੀਂਹ ਦੀ ਸਿਹਤਯਾਬੀ ਲਈ ਅਰਦਾਸ ਕਰੀਏ ਤਾਂ ਜੋ ਉਹ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ।
ਸਮੁੱਚੇ ਕਬੱਡੀ ਜਗਤ ਨੂੰ ਬੇਨਤੀ ਹੈ ਕਿ ਇਸ ਔਖੇ ਸਮੇਂ ਵਿੱਚ ਗੋਪੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੁਹਾਡੇ ਸਾਥ, ਦੁਆਵਾਂ ਅਤੇ ਆਰਥਿਕ ਸਹਾਇਤਾ ਦੀ ਬਹੁਤ ਲੋੜ ਹੈ। ਤੁਹਾਡਾ ਛੋਟਾ ਜਿਹਾ ਯੋਗਦਾਨ ਵੀ ਇਸ ਮੁਸ਼ਕਲ ਘੜੀ ਵਿੱਚ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦਾ ਹੈ।
💳 ਆਰਥਿਕ ਸਹਾਇਤਾ ਲਈ:
Google Pay / PhonePe:
📞 9779379075
ਬੈਂਕ ਖਾਤੇ ਦੀ ਜਾਣਕਾਰੀ:
🏦 ਬੈਂਕ: ਸਟੇਟ ਬੈਂਕ ਆਫ ਇੰਡੀਆ (SBI)
👤 ਖਾਤਾ ਧਾਰਕ: ਗੁਰਪ੍ਰੀਤ ਸਿੰਘ ਧਾਲੀਵਾਲ
🔢 ਖਾਤਾ ਨੰਬਰ: 55138590244
🏢 ਸ਼ਾਖਾ: ਨਿਹਾਲ ਸਿੰਘ ਵਾਲਾ, ਮੋਗਾ
🆔 IFSC ਕੋਡ: SBIN0050352

24/06/2026

ਕਿਵੇਂ ਲੱਗੀ ਮੁੰਡੇ ਦੀ ਖੇਡ ?

Address

Bathinda
151001

Alerts

Be the first to know and let us send you an email when Fateh Kabaddi posts news and promotions. Your email address will not be used for any other purpose, and you can unsubscribe at any time.

Shortcuts

Share