Kabaddi Wi-Fi

Kabaddi Wi-Fi Kabaddi lover ਕਬੱਡੀ ਮੈਚਾਂ ਦੀ ਲਾਈਵ ਅਪਡੇਟ ਪਲੇਅਰਾ ਦੀਆਂ ਨਿਊ ਪਿਕਚਰ ਵੀਡੀਓ ਅਤੇ ਕਬੱਡੀ ਨਾਲ ਸਬੰਧਤ ਹਰੇਕ ਨਿਊਜ ਘਰ ਬੈਠੇ ਦੇਖਣ ਲਈ ਲਾਈਕ ਕਰੋ ਇਹ ਪੇਜ >>
(1833)

https://gofund.me/228d5e2f9
14/08/2026

https://gofund.me/228d5e2f9

With heavy hearts, we come together to honor the memory of Gurjit Singh Toot,… Makhan Dhaliwal needs your support for Donate to support Gurjit Toot’s Family

ਸਿਰਫ ਇੱਕ ਦੁੱਖ ਰਹੂ ਸਾਰੀ ਜ਼ਿੰਦਗੀ ਜੋ ਅਸੀਂ ਤਿੰਨ ਜਾਣਿਆਂ ਨੂੰ ਬਚਾ ਨਹੀਂ ਸਕੇ, ਪਰ ਦੋ ਜਾਣਿਆਂ ਨੂੰ ਬਚਾ ਲਿਆ 😔 ਜੋਂ ਕੱਲ੍ਹ ਬੱਸੀਆਂ ਆਪਣੇ ਘਰ...
14/08/2026

ਸਿਰਫ ਇੱਕ ਦੁੱਖ ਰਹੂ ਸਾਰੀ ਜ਼ਿੰਦਗੀ ਜੋ ਅਸੀਂ ਤਿੰਨ ਜਾਣਿਆਂ ਨੂੰ ਬਚਾ ਨਹੀਂ ਸਕੇ, ਪਰ ਦੋ ਜਾਣਿਆਂ ਨੂੰ ਬਚਾ ਲਿਆ 😔 ਜੋਂ ਕੱਲ੍ਹ ਬੱਸੀਆਂ ਆਪਣੇ ਘਰ ਦੇ ਸਾਹਮਣੇ ਹੋਇਆ😔

13/08/2026

ਸਿਰਫ ਇੱਕ ਦੁੱਖ ਰਹੂ ਸਾਰੀ ਜ਼ਿੰਦਗੀ ਜੋ ਅਸੀਂ ਤਿੰਨ ਜਾਣਿਆਂ ਨੂੰ ਬਚਾ ਨਹੀਂ ਸਕੇ, ਪਰ ਦੋ ਜਾਣਿਆਂ ਨੂੰ ਬਚਾ ਲਿਆ 😔 ਜੋਂ ਕੱਲ੍ਹ ਬੱਸੀਆਂ ਆਪਣੇ ਘਰ ਦੇ ਸਾਹਮਣੇ ਹੋਇਆ 😌
Gurlal Ghanaur

ਅੱਜ ਆਹ ਖਿਡਾਰੀ ਦਾ ਵੀ ਜਨਮਦਿਨ ਆ Viney ਮਾਂ ਖੇਡ ਕਬੱਡੀ ਦੇ ਵੱਡੇ ਖਿਡਾਰੀਆਂ ਦੇ ਏਸ ਖਿਡਾਰੀ ਦਾ ਨਾਮ ਆਉਂਦਾ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵ...
13/08/2026

ਅੱਜ ਆਹ ਖਿਡਾਰੀ ਦਾ ਵੀ ਜਨਮਦਿਨ ਆ Viney ਮਾਂ ਖੇਡ ਕਬੱਡੀ ਦੇ ਵੱਡੇ ਖਿਡਾਰੀਆਂ ਦੇ ਏਸ ਖਿਡਾਰੀ ਦਾ ਨਾਮ ਆਉਂਦਾ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵਾਰ ਵੱਲੋਂ ਲੱਖ ਲੱਖ ਮੁਬਾਰਕਾਂ

ਉਸਤਾਦਾ ਦੇ ਉਸਤਾਦ ਮੱਖਣ ਸਿੰਘ ਹਕੀਮਪੁਰ ਜੀ ਦਾ ਜਨਮ ਦਿਨ ਆ ਦਿਓ ਮੁਬਾਰਕਬਾਦ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵਾਰ ਵੱਲੋਂ ਲੱਖ ਲੱਖ ਮੁਬਾਰਕਾਂ
13/08/2026

ਉਸਤਾਦਾ ਦੇ ਉਸਤਾਦ ਮੱਖਣ ਸਿੰਘ ਹਕੀਮਪੁਰ ਜੀ ਦਾ ਜਨਮ ਦਿਨ ਆ ਦਿਓ ਮੁਬਾਰਕਬਾਦ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵਾਰ ਵੱਲੋਂ ਲੱਖ ਲੱਖ ਮੁਬਾਰਕਾਂ

12/08/2026

ਸ਼ੀਲੂ ਬਾਹੁ ਨੂੰ ਸੋਹਰਾ ਪ੍ਰੀਵਾਰ ਨੇ ਕੀਤਾ ਮਾਫ਼ ਆਪਣੀ ਜਾਇਦਾਦ ਵਿੱਚੋਂ ਅੱਧੀ ਜਾਇਦਾਦ ਆਪਣੇ ਬੱਚੇ ਦੇ ਨਾਂਮ ਕਰਵਾਈ ਜਾਏਗੀ,,
ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਲਿਆ ਫੈਸਲਾ ਜੋਂ ਦੋਨਾਂ ਧਿਰਾਂ ਨੇ ਕਬੂਲਿਆ
ਜੋਂ ਹੋਇਆ ਬਹੁਤ ਮਾੜਾ ਹੋਇਆ ਇੱਕ ਬੱਚੇ ਦੇ ਸਿਰ ਉਪਰੋਂ ਮਾਂ ਦਾ ਸਾਇਆ ਉੱਠ ਗਿਆ,
ਵਾਹਿਗੁਰੂ ਜੀ

 #ਵਾਹਿਗੁਰੂ ਜੀ ਮਿਹਰ ਹੀ ਰੱਖੇ, ਆਪਣੀ ਮਾਂ ਖੇਡ ਕਬੱਡੀ ਨਾਲ ਜੁੜੇ ਸਾਰੇ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਉੱਤੇ,,, ਅੱਜ ਫੇਰ ਬੜੀ ਦੁੱਖ ਦੀ ਗੱਲ...
12/08/2026

#ਵਾਹਿਗੁਰੂ ਜੀ ਮਿਹਰ ਹੀ ਰੱਖੇ, ਆਪਣੀ ਮਾਂ ਖੇਡ ਕਬੱਡੀ ਨਾਲ ਜੁੜੇ ਸਾਰੇ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਉੱਤੇ,,, ਅੱਜ ਫੇਰ ਬੜੀ ਦੁੱਖ ਦੀ ਗੱਲ ਪਤਾ ਲੱਗੀ ਹੈ ਕਿ ਆਪਣੇ ਕਬੱਡੀ ਦੇ #ਸਟੀਲ ਮੈਨ ਦੇ ਨਾਮ ਨਾਲ ਜਾਣੇ ਜਾਂਦੇ #ਸੋਹਣ_ਰੁੜਕੀ ਵੀਰ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਹਨ| ਉਹ ਥੋੜਾ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਸਨ ਤੇ ਇਲਾਜ ਅਧੀਨ ਹੀ ਅੱਜ ਉਹ ਇਸ ਦੁਨੀਆ ਤੋਂ ਹਮੇਸ਼ਾ ਲਈ ਚੱਲ ਵਸੇ|
,,,,ਉਹ ਬੜੀ ਭਾਗਾਂ ਵਾਲੀ ਮਾਂ ਹੁੰਦੀ ਹੈ, ਜਿਹਦੀ ਕੁੱਖੋਂ ਦੁਨੀਆ ਜਿੱਤਣ ਵਾਲੇ ਮੱਲ ਪੈਦਾ ਹੁੰਦੇ ਹਨ| ਉਹਨਾਂ ਦੇ ਅਚਾਨਕ ਇਦਾਂ ਤੁਰ ਜਾਣ ਨਾਲ, ਸੋਹਣ ਵੀਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ|
,,,,,ਸਾਰੇ ਕਬੱਡੀ ਜਗਤ ਤੇ ਮੇਰੇ ਵੱਲੋਂ ਦੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਬੇਹਦ ਅਫਸੋਸ ਹੈ!, #ਪਰਮਾਤਮਾ ਮਾਤਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨੀ ਲਾਵੇ, ਸੋਹਣ ਵੀਰ ਤੇ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ @ ji🙏


🙏

ਗੁਰਜੀਤ ਤੂਤ ਲਗਭਗ 1995-96 'ਚ ਕਬੱਡੀ ਸਟਾਰਟ ਕਰਦਾ ਹੈ। 16 ਅਪ੍ਰੈਲ 1998 ਨੂੰ ਹਰਜੀਤ, ਤਲਵਾਰ, ਕੇਵਲ ਤੇ ਸੇਖਾ ਜਿਹੇ ਕਬੱਡੀ ਦੇ ਤਾਰੇ ਇੱਕੋ ਵੇ...
12/08/2026

ਗੁਰਜੀਤ ਤੂਤ ਲਗਭਗ 1995-96 'ਚ ਕਬੱਡੀ ਸਟਾਰਟ ਕਰਦਾ ਹੈ। 16 ਅਪ੍ਰੈਲ 1998 ਨੂੰ ਹਰਜੀਤ, ਤਲਵਾਰ, ਕੇਵਲ ਤੇ ਸੇਖਾ ਜਿਹੇ ਕਬੱਡੀ ਦੇ ਤਾਰੇ ਇੱਕੋ ਵੇਲੇ ਹੋਣੀ ਤੋੜ ਘੱਤਦੀ ਹੈ। ਕਬੱਡੀ ਤੇ ਪੰਜਾਬ, ਦੋਵੇਂ ਸਦਮੇ 'ਚ ਚਲੇ ਜਾਂਦੇ ਹਨ। ਬਲਵਿੰਦਰ ਫਿੱਡੂ ਵਰਗੇ ਪਹਿਲੀ ਪੀੜੀ ਦੇ ਸਿਤਾਰੇ ਰਿਟਾਇਰ ਹੋ ਚੁੱਕੇ ਸਨ।
ਅਜਿਹੇ ਵਿੱਚ ਨੌਜਵਾਨਾਂ ਇੱਕ ਪੋਸ਼ ਉੱਠਿਆ, ਜਿਸ ਨੇ ਇਸ ਸਦਮੇ ਦੇ ਸੱਲ੍ਹ ਨੂੰ ਮੱਲ੍ਹਮ ਲਾਈ ਤੇ ਕਬੱਡੀ ਦੀ ਮਿਸ਼ਾਲ ਦੇ ਮਿਸ਼ਲਚੀ ਬਣਕੇ ਕਬੱਡੀ ਨੂੰ ਅੱਗੇ ਲੈ ਤੁਰੇ। ਬਹੁਤ ਨਾਂਅ ਨੇ ਵੈਸੇ ਇਹ ਪਰ ਅੱਜ ਗੱਲ ਉਨ੍ਹਾਂ ਵਿੱਚੋਂ ਹੀ ਇੱਕ ਦੀ ਯਾਨੀ ਗੁਰਜੀਤ ਤੂਤ ਦੀ।
ਗੁਰਜੀਤ ਸਵਾ ਛੇ ਫੁੱਟਾ ਸੀ। ਜੁੱਸਾ ਜਿਵੇਂ ਕੋਈ ਚੌੜਾ ਮੀਨਾਰ ਹੋਵੇ। ਇਹ ਉਨ੍ਹਾਂ ਸਮਿਆਂ ਦੇ ਜੁੱਸੇ ਸਨ, ਜਦੋਂ ਦੇਸੀ ਖੁਰਾਕ ਤੇ ਦੇਸੀ ਕਸਰਤ ਨਾਲ਼ ਹੀ ਬਲ ਪਏ ਜਾਂਦੇ ਸੀ ਤੇ ਸ਼ੋਲਡਰ ਬਣਾਏ ਜਾਂਦੇ ਸੀ। ਅਰਜਨ ਢਿੱਲੋਂ ਇਨ੍ਹਾਂ ਸ਼ੋਲਡਰਾਂ ਨੂੰ ਹੀ ਇੱਕ ਗੀਤ ਦੀ ਪੰਕਤੀ ਵਿੱਚ ਵੀ ਬੁਣਦਾ ਹੈ।
ਇਹ ਉਹੀ ਪੀੜ੍ਹੀ ਸੀ ਜੋ ਕਬੱਡੀ ਨੇ ਸੌਵਾਂ-ਹਜ਼ਾਰਾਂ ਤੋਂ ਲੱਖਾਂ ਤੇ ਡਾਲਰਾਂ ਵਿੱਚ ਲਿਜਾ ਰਹੀ ਸੀ। ਉਨ੍ਹਾਂ ਦਿਨਾਂ ਵਿੱਚ ਕਬੱਡੀ ਨਿਰੋਲ ਪਿੰਡ ਦੇ ਸੈੱਟ ਤੋਂ ਟੁੱਟ ਕੇ ਇੱਕ ਖਿਡਾਰੀ ਬਾਹਰੋਂ ਵਾਲੀ ਵੀ ਬਣੀ। ਏਸੇ ਦੌਰ 'ਚ ਫਿਰ ਗੁਰਜੀਤ ਦਾ ਸੈੱਟ ਬਣਿਆ ਸੈਦੋਕੇ ਆਲ਼ੇ ਮੱਖਣ ਹੁਰਾਂ ਨਾਲ਼। ਮੱਖਣ ਦੇ ਨਾਲ਼ ਬਲਜੀਤ ਸੈਦੋਕੇ ਵੀ ਧਾਕੜ ਜਾਫੀ ਸੀ। ਤੀਜਾ ਇਨ੍ਹਾਂ ਨਾਲ਼ ਹੁੰਦਾ ਸੀ ਨੱਟੂ , ਜੋ ਬਾਅਦ ਵਿੱਚ ਖੁਦ ਵੀ ਵਧੀਆ ਜਾਫੀ ਹੋ ਨਿੱਬੜਿਆ। ਇਸ ਸੈੱਟ ਨੇ ਫਿਰ ਜੋ ਗਰਦ 'ਠਾਈ ਉਹ ਤਾਂ ਬੱਸ ਇਤਿਹਾਸ ਵਿੱਚ ਹੀ ਦਰਜ ਹੈ।
ਤੂਤ ਪਿੰਡ ਦਾ ਇੱਕ ਹੋਰ ਵੀ ਰੇਡਰ ਬਾਅਦ 'ਚ ਤਿਆਰ ਹੋਇਆ, ਜਿਸ ਦਾ ਨਾਂਅ ਜੀਤੀ ਸੀ ਤੇ ਉਸ ਨੂੰ ਸ਼ਾਇਦ ਜੀਤ ਵੀ ਕਹਿੰਦੇ ਸਨ। ਜਦੋਂ ਪੇਂਡੂ ਕਬੱਡੀ 'ਚ ਦੋ ਬਾਹਰੋਂ ਖਿਡਾਰੀ ਖੇਡਣੇ ਸ਼ੁਰੂ ਹੋਏ ਤਾਂ ਗੁਰਜੀਤ ਤੂਤ ਪਿੰਡ ਵੱਲੋਂ ਵੀ ਆਵਦੀ ਟੀਮ ਐਂਟਰੀ ਕਰਵਾਉਂਦਾ ਰਿਹਾ।
ਡੇਢ ਦਹਾਕੇ ਤੱਕ ਗੁਰਜੀਤ ਤੂਤ ਦੀ ਤੂਤੀ ਨਹੀਂ, ਕਬੱਡੀ 'ਚ ਨਗਾਰਾ ਹੀ ਬੋਲਦਾ ਰਿਹਾ। 2007 ਦਾ ਸਾਲ ਗੁਰਜੀਤ ਕਈ ਕਬੱਡੀ ਦੇ ਅੰਬਰ 'ਤੇ ਖੁਦ ਨੂੰ ਚੰਨ ਵਾਂਗ ਸਥਾਪਤ ਕਰਨ ਵਾਲ਼ਾ ਰਿਹਾ। ਉਹ ਕੈਨੇਡਾ ਕਬੱਡੀ ਵਰਲਡ ਕੱਪ ਦਾ ਬੈਸਟ ਰਿਹਾ।
ਗੁਰਜੀਤ ਪਿੰਡ ਦੀ ਕਬੱਡੀ 'ਚੋਂ ਉੱਠਿਆ ਇੱਕ ਆਮ ਪੇਂਡੂ ਮੁੰਡਾ ਸੀ। ਵਲ-ਛਲ ਨਹੀਂ ਸੀ ਆਉਂਦੇ। ਉਦੋਂ ਤੱਕ ਵੈਸੇ ਵੀ ਯਾਰੀਆਂ-ਵਫ਼ਾਦਾਰੀਆਂ ਅਹਿਮ ਹੁੰਦੀਆਂ ਸਨ। ਇਹੋ ਜਿਹੇ ਲੋਕਾਂ ਨੂੰ ਨਾ ਮਨੀ ਮੈਨੇਜਮੈਂਟ ਦਾ ਢੰਗ ਹੁੰਦੈ ਤੇ ਨਾ ਭਵਿੱਖ ਦੀ ਚਿੰਤਾ।
ਗੁਰਜੀਤ ਅਲਮਸਤ ਬੰਦਾ ਸੀ। ਫਿਰ ਜਦੋਂ ਢਲਾਣ ਆਈ ਤਾਂ ਉਹ ਹੇਠਾਂ ਨੂੰ ਰੁੜ੍ਹਦਾ ਗਿਆ। ਜਦੋਂ ਦੌਰ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜ਼ਮਾਨਾ ਹੀ ਰੰਗ ਵਟਾ ਜਾਂਦਾ ਹੈ। ਬਾਕੀ ਸਾਰਾ ਕੁਝ ਤੁਸੀਂ ਗੁਰਜੀਤ ਦੇ ਜ਼ੁਬਾਨੀ ਪੌਡਕਾਸਟਾਂ ਵਿੱਚ ਸੁਣ ਚੁੱਕੇ ਹੋ।
ਹੁਣ ਕੁਝ ਲੋਕ ਉਸ ਦੀ ਆਖਰੀ ਤਸਵੀਰ , ਮਾੜੇ ਵੇਲੇ ਦੀਆਂ ਫੋਟੋਆਂ ਸ਼ੇਅਰ ਕਰਕੇ ਸਮਾਨ ਬਟੋਰ ਰਹੇ ਨੇ ਪਰ ਅਸੀਂ ਉਸ ਨੂੰ ਇੱਕ ਦੇਸੀ ਕਬੱਡੀ ਸਟਾਰ ਵੱਜੋਂ ਹੀ ਅੱਜ ਯਾਦ ਕਰਾਂਗੇ।
ਗੁਰਜੀਤ ਕਬੱਡੀ ਦੀ ਫ਼ਿਜ਼ਾ 'ਚ ਸਦਾ ਮਹਿਕਦਾ ਰਹੂ। ਉਸ ਦਾ ਨਾਂਅ ਮਿੱਟੀ ਵਾਲ਼ੀ ਕਬੱਡੀ ਵਿੱਚ ਅਮਿੱਟ ਰਹੇਗਾ। ਉਸ ਦਾ ਪੁਆਇੰਟ ਲੈ ਕੇ ਅਸਮਾਨ ਨੂੰ ਉਂਗਲ ਕਰਨੀ, ਉਹਦੀ ਰਜ਼ਾ ਦੀ ਮਹਿਮਾ ਸੀ ।
ਕਬੱਡੀ ਦੇ ਵੱਡੇ ਖਿਡਾਰੀ/ਸਪਾਂਸਰ/ਸਰਕਾਰ ਏਨਾ ਜ਼ਰੂਰ ਕਰਨ ਕਿ ਹੁਣ ਇਸ ਮਹਾਨ ਖਿਡਾਰੀ ਦੇ ਪਰਵਾਰ ਨੂੰ ਸਾਂਭਣ। ਹੋ ਸਕੇ ਤਾਂ ਇੱਕ ਮਿਊਜ਼ੀਅਮ ਬਣਨਾ ਚਾਹੀਦਾ ਹੈ ਜੀਹਦੇ ਵਿੱਚ ਅਸੀਂ ਅੱਸੀ ਸਾਲ ਦੀ ਕਬੱਡੀ ਸਿਤਾਰਿਆਂ ਦੀਆਂ ਯਾਦਾਂ ਤੇ ਪ੍ਰਾਪਤੀਆਂ ਨੂੰ ਚਿਣ ਸਕੀਏ। ਅੰਤ 'ਚ ਗੁਰਜੀਤ ਸਿੰਹਾਂ ਤੇਰੇ ਲਈ ;
ਰਹਿਨੇ ਕੋ ਸਦਾ ਦਹਿਰ ਮੇਂ ਆਤਾ ਨਹੀਂ ਕੋਈ
ਤੁਮ ਜੈਸੇ ਗਏ ਐਸੇ ਭੀ ਜਾਤਾ ਨਹੀਂ ਕੋਈ।
ਦਹਿਰ= (ਸੰਸਾਰ)

- ਮਿੰਟੂ ਗੁਰੂਸਰੀਆ

Address

Bassian
142032

Telephone

+919876861942

Website

Alerts

Be the first to know and let us send you an email when Kabaddi Wi-Fi posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi Wi-Fi:

Shortcuts

Share

Category