03/03/2026
( ਤੁਸੀਂ ਵੱਸਦੇ ਰਹੋ ਪਰਦੇਸੀਉ ਤੁਹਾਡੇ ਨਾਲ ਵੱਸੇ ਪੰਜਾਬ )
ਅੱਜ ਤੋ 5-6 ਸਾਲ ਪਹਿਲਾਂ ਜਦੋ ਵੀ Fitness Club Jeetpur ਦੀ ਸ਼ੁਰੂਆਤ ਹੋਈ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਵਾ: ਚੌਧਰੀ ਹੰਸਰਾਜ ਚੌਹਾਨ ( ਕਨੇਡਾ ) ਦੇ ਸਾਰੇ ਸਪੁੱਤਰਾ ਵਲੋਂ ਸਮੇਂ ਸਮੇਂ ਉਤੇ ਸਾਡੇ ਕਲੱਬ ਦਾ ਸਾਥ ਦਿੰਦੇ ਆ ਰਹੇ ਹਨ
ਅੱਜ ਸਾਡੇ ਕਲੱਬ ਦੇ ਛੋਟੇ ਜਿਹੇ ਸੁਨੇਹੇ ਉਤੇ ਸਾਡੇ ਸਤਿਕਾਰਯੋਗ SOHAN CHAUHAN (Nuclear Energy Scientist of Canada ) ਵੱਲੋਂ ਆਪਣੇ ਪੁੱਤਰ BHEEM CHAUHAN ( ਕਨੇਡਾ )ਚੌਹਾਨ ਦੇ ਵਿਆਹ ਦੀ ਖ਼ੁਸ਼ੀ ਵਿੱਚ Fitness Club Jeetur ਨੂੰ ਵਾਲੀਬਾਲ ਗਰਾਊਂਡ ਦੇ ਕਵਰ ਜਾਲ ਲਈ 1 ਲੱਖ 25 ਹਜ਼ਾਰ ਦੀ ਰਕਮ ਕਲੱਬ ਮੈਂਬਰਾਂ ਨੂੰ ਭੇਟ ਕੀਤੀ ਗਈ
ਸਾਰੇ ਪਿੰਡ ਵਾਸੀਆਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਪਿੰਡ ਨਾਲ ਜੁੜਾਅ ਅਤੇ ਪਿਆਰ ਨੂੰ ਦਰਸਾਉਂਦੇ ਹੋਏ ਕਲੱਬ ਦੀ ਤਰੱਕੀ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ। ਤੁਹਾਡਾ ਇਹ ਯੋਗਦਾਨ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।
ਤੁਹਾਡੇ ਇਸ ਸਹਿਯੋਗ ਨਾਲ ਕਲੱਬ ਦੀਆਂ ਗਤੀਵਿਧੀਆਂ ਹੋਰ ਮਜ਼ਬੂਤ ਹੋਣਗੀਆਂ ਅਤੇ ਪਿੰਡ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਕਾਰਜਾਂ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ। ਤੁਹਾਡਾ ਇਹ ਉਪਰਾਲਾ ਪਿੰਡ ਦੀ ਏਕਤਾ ਅਤੇ ਤਰੱਕੀ ਦਾ ਪ੍ਰਤੀਕ ਹੈ।
ਅਸੀਂ ਸਾਰੇ ਪਿੰਡ ਵਾਸੀ ਅਰਦਾਸ ਕਰਦੇ ਹਾਂ ਵਾਹਿਗੁਰੂ 🙏🏻 ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀਆਂ ਤੇ ਖੁਸ਼ੀਆਂ ਬਖਸ਼ੇ 🙏🏻🙏🏻