11/10/2020
ਅੱਜ ਗੱਲ ਕਰਦੇ ਹਾਂ ੳੁਸ ਕੁਸ਼ਤੀ ਕੁਮੈਂਟੇਟਰ ਦੀ ਜਿਸ ਦੀ ਅਵਾਜ ਕੁਸ਼ਤੀ ਪ੍ਰੇਮੀਅਾਂ ਦੇ ਦਿਲਾਂ ਵਿੱਚ ਰਾਜ ਕਰਦੀ ਹੈ।
ਕੂਮੇਂਟੈਟਰ ਦਾ ਨਾਮ👉 ਕੁਲਵੀਰ ਸਿੰਘ
ਜਨਮ ਤਰੀਕ 👉 6 ਦਸੰਬਰ 1982
ਪਿੰਡ 👉ਕਾੲਿਨੌਰ
ਜਿਲ੍ਹਾ👉ਰੋਪੜ੍ਹ
ਪਰਿਵਾਰ👉 ਕੁਲਵੀਰ ਕਾੲਿਨੌਰ ਜੀ ਜੁਅਾੲਿੰਟ ਪਰਿਵਾਰ ਵਿੱਚ ਰਹਿੰਦੇ ਹਨ ੳੁਹਨਾਂ ਦੇ ਮਾਤਾ,ਪਿਤਾ, ਪਤਨੀ,ਦੋ ਬੇਟੀਅਾ ਅਤੇ ਛੋਟਾ ਭਰਾ ਤੇ ੳੁਹਨਾਂ ਦੀ ਪਤਨੀ ਅਤੇ ੳੁਹਨਾਂ ਦਾ ੲਿੱਕ ਪੁੱਤਰ ਰਹਿੰਦੇ ਹਨ।
👇👇👇👇
ਪਿਤਾ ਦਾ ਨਾਮ👉 ਦਿਲਵਾਰਾ ਸਿੰਘ
ਮਾਤਾ ਦਾ ਨਾਮ👉 ਜੱਸਪਾਲ ਕੌਰ
ਪਤਨੀ ਦਾ ਨਾਮ👉 ਅੰਮਿ੍ਰਤਪਾਲ ਕੌਰ
ਬੇਟੀਅਾਂ👉ਪ੍ਰਭਸਿਮਰਨ ਕੌਰ ਅਤੇ ਜੌਬਨਪ੍ਰੀਤ ਕੌਰ
ਪੜਾੲੀ 👉 ਬੀ.ੲੇ ਕੀਤੀ ਹੈ।
ਕੁਸ਼ਤੀ ਨਾਲ ਕਿਵੇਂ ਜੁੜੇ 👉 ਕੁਲਵੀਰ ਕਾੲੀਨੌਰ ਜੀ ਦੇ ਦੱਸਣ ਮੁਤਾਬਿਕ ੳੁਹਨਾਂ ਦਾ ਕੁਸ਼ਤੀ ਨਾਲ ਪਿਅਾਰ ਬਚਪਨ ਤੋਂ ਹੀ ਸੀ। ੳੁਹ ਪਹਿਲਾਂ ਪਹਿਲਵਾਨੀ ਕਰਦੇ ਰਹੇ ਅਾਪਣੇ ਤਾੲਿਅਾ ਜੀ ਦੇ ਲੜਕੇ ਪਹਿਲਵਾਨ ਨਰਿੰਦਰ ਕਾੲਿਨੌਰ ਜੀ ਨਾਲ ਫਿਰ ਸੱਟਾਂ ਫੇਟਾਂ ਲੱਗਣ ਕਾਰਨ ਕਾਮਯਾਬੀ ਨਹੀ ਮਿਲੀ ਤੇ ੳੁਹਨਾਂ ਦਾ ਪਹਿਲਵਾਨ ਬਣਨ ਦਾ ਸਫਰ ਜਿਅਾਦਾ ਦੇਰ ਨਹੀ ਰਿਹਾ।
ਕੁਮੈਂਟਰੀ ਦੀ ਸ਼ੁਰੂਅਾਤ 👉ਪਹਿਲਵਾਨੀ ਦੇ ਨਾਲ ਪਿਅਾਰ ਹੋਣ ਕਰਕੇ ਕੁਲਬੀਰ ਕਾੲੀਨੌਰ ਜੀ ਨੂੰ ਕੁਮੈਂਟਰੀ ਦਾ ਵੀ ਸ਼ੌਕ ਸੀ ਫਿਰ ਸਾਲ 2011 ਵਿੱਚ ਰਸੂਲਪੁਰ ਛਿੰਜ ਵਿੱਚ ਦੀਪਾ ਬਾਬਾ ਜੀ ਨੇ ਕੁਮੈਂਟਰੀ ਕਰਨ ਦਾ ਮੌਕਾ ਦਿੱਤਾ ਅਤੇ ੳੁਸ ਤੋਂ ਬਾਅਦ ਗੋਲੂ ਮੁਲਾਂਪੁਰ ਜੀ ਨੇ ਵੀ ਕੁਸ਼ਤੀ ਦੰਗਲ ਦੌਰਾਨ ਕੁਲਬੀਰ ਕਾੲਿਨੌਰ ਜੀ ਨੂੰ ਬੋਲਣ ਲੲੀ ਕਿਹਾ ੳੁਸ ਤੋਂ ਬਾਅਦ ਕੁਲਬੀਰ ਜੀ ਦੱਸਦੇ ਕਿ ੳੁਹ ਦਿਨ ਤੇ ਅੱਜ ਦਾ ਦਿਨ ਸਫਰ ਦਾ ਪਤਾ ਹੀ ਨਹੀ ਲੱਗਿਅਾ ਕਿਵੇਂ ਬੀਤ ਗਿਅਾ।
ਮੰਨਪਸੰਦ ਦੰਗਲ👉 ਸਾਰੇ ਹੀ ਦੰਗਲ।
ਮਾਨ ਸਨਮਾਨ👉 11000 ਰੁਪੲੇ ਨਾਲ ਮੋਹਨ ਸਿੰਘ ਮਹਿਤਪੁਰ ੳੁੱਲਦਣੀ (U.S.A) ਅਤੇ ੳੁਹਨਾਂ ਦੀ ਸਮੁੱਚੀ ਦੰਗਲ ਕਮੇਟੀ ਨੇ ਦਿਲਾਵਰਪੁਰ ਕੁਸ਼ਤੀ ਦੰਗਲ ਵਿੱਚ ਕੀਤਾ ਸੀ, ਗੋਸ਼ਾ (U.S.A) ਬਗਵਾਂੲੀ ਜੀ ਨੇ ਵੀ 11000 ਰੁਪੲੇ ਨਾਲ ਕੁਲਬੀਰ ਕਾੲਿਨੌਰ ਜੀ ਦਾ ਮਾਨ ਸਨਮਾਨ ਕੀਤਾ ਸੀ, 11000ਰੁਪੲੇ ਨਾਲ ਹੀ ਸਨਮਾਨ ਸੋਨੂੰ (U.S.A) ੲਿਬਰਾਹੀਮਪੁਰ ਜੀ ਨੇ ਵੀ ਕੀਤਾ ਹੈ। ਬੱਗਾ ਗਿੱਲਹਨ,ਜੀਤਾ ਗਿੱਲ (U.S.A) ਜੀ ਵਲੋਂ 25000 ਰੁਪੲੇ ਦੀ ਘੜੀ ਤੇ ਨਾਲ 11000 ਰੁਪੲੇ ਨਾਲ ਕੁਲਬੀਰ ਕਾੲਿਨੌਰ ਜੀ ਦਾ ਮਾਨ ਸਨਮਾਨ ਕੀਤਾ ਗਿਅਾ ਸੀ। ਦੇਹਲਾਂ ਲੋਅਰ ਵਿੱਚ ਡਿੰਪੀ ਰਾਇਸਰੀ ਵਲੋਂ ੲਿੱਕ ਵਿਸ਼ੇਸ਼ ਸਨਮਾਨ ਆਈਫੋਨ ਨਾਲ ਕੀਤਾ ਗਿਅਾ ਸੀ। ੲਿੱਕ ਸੋਨੇ ਦੀ ਮੂੰਦੀ ਨਾਲ ਗੁਰਦੀਪ ਬ੍ਰਹਮਣਵਾਲ ਅਤੇ ੳੁਹਨਾ ਦੀ ਦੰਗਲ ਕਮੇਟੀ ਵਲੋਂ ਵੀ ਸਨਮਾਨ ਕੀਤਾ ਜਾ ਚੁੱਕਿਅਾ ਹੈ। ੲਿਹਨਾਂ ਤੋਂ ੲਿਲਾਵਾ ਵੀ ਹੋਰ ਅਨੇਕਾਂ 2100,3100,4100,5100 ਦੇ ਮਾਨ ਸਨਮਾਨ ਹੋ ਚੁੱਕੇ ਹਨ।
ਸਹਿਯੋਗ👉 ਪਰਿਵਾਰ ਤੋਂ ੲਿਲਾਵਾ ਕੁਮੈਂਟਰੀ ਦੀ ਸ਼ੁਰੂਅਾਤ ਵਿੱਚ ਬਾਬਾ ਦੀਪਾ ਜੀ ਗੱਦੀ ਨਸ਼ੀਨ ਡੇਰਾ ਬਾਬਾ ਫਲਾੲੀ ,ਸੁਰਜੀਤ ਕਕਰਾਲੀ(ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ), ਗੋਲੂ ਮੁਲਾਂਪੁਰ ਗਰੀਬਦਾਸ, ਸੰਤ ਪਹਿਲਵਾਨ ਮਾਮੂਪੁਰ ,ਜਗਦੀਸ਼ ਕੋਂਡੀ , ਮਿੰਦਰ ਟਗਰਾ, ਰਾਜਾ ਪਹਿਲਵਾਨ ਚੰਡੀਗੜ,ਗੁਰਦੀਪ ਬ੍ਰਹਮਣਵਾਲ,ਸੋਨੂੰ ਕਿ੍ਰਲਗੜ੍ਹ ਹੋਰ ਵੀ ਕੲੀ ਵੀਰਾਂ ਨੇ ਸਹਿਯੋਗ ਦਿੱਤੇ ਤੇ ਕੲੀ ਦੰਗਲ ਦੁਅਾੲੇ।
ਸਮਾਜ ਸੇਵਾ👉 ਜਦੋਂ ਰਵੀ ਪਹਿਲਵਾਨ (ੲਿੰਦੋਰ) ਦੀ ਸਾਲ 2018 ਵਿੱਚ ਬੇਵਕਤੀ ਮੌਤ ਹੋੲੀ ੳੁਸ ਸਮੇਂ ਪੰਜਾਬ ਦੇ ਦੰਗਲਾਂ ਵਿੱਚ ਰਵੀ ਪਹਿਲਵਾਨ ਦੇ ਪਰਿਵਾਰ ਲੲੀ ਪੈਸੇ ੲਿਕੱਠੇ ਕਰਨ ਦੀ ਸ਼ੁਰੂਅਾਤ ਕੁਲਬੀਰ ਕਾੲੀਨੌਰ ਜੀ ਨੇ ਕੀਤੀ ਤੇ ਅੱਲਗ-ਅੱਲਗ ਦੰਗਲਾਂ ਤੋਂ ਤਕਰੀਬਨ 300000(ਤਿੰਨ ਲੱਖ ਰੁਪੲੇ) ੲਿਕੱਠੇ ਕਰਕੇ ਰਵੀ ਪਹਿਲਵਾਨ ਜੀ ਦੇ ਪਰਿਵਾਰ ਲੲੀ ਭੇਜੇ ਸਨ।
ਲਿਖਤ✍️ & ਐਡਮਿੰਨ👉 ਸ਼ਰਨਪ੍ਰੀਤ ਬਾਂਠ (ਨੀਲੇਵਾੜੇ,ਬਲਾਚੌਰ)
ਜੇ ਜਾਣਕਾਰੀ ਚੰਗੀ ਲੱਗੀ #ਸ਼ੇਅਰ ਜਰੁਰ ਕਰਨਾ।