01/03/2026
#ਯਾਦਗਾਰੀ_ਹੋ_ਨਿੱਬੜਿਆ_ਪਿੰਡ_ਚੰਦ_ਨਵੇਂ_ਦਾ_ਖੇਡ_ਮੇਲਾ
ਬੀਤੇ ਦਿਨੀਂ 25 ਅਤੇ 26 ਫਰਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਚੰਦ ਨਵਾਂ ਵਿਖੇ ਕਰਵਾਇਆ ਗਿਆ ਦੋ ਦਿਨਾਂ ਕਬੱਡੀ ਖੇਡ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ|ਸਮੂੰਹ ਗ੍ਰਾਮ ਪੰਚਾਇਤ ਯੂਥ ਕਲੱਬਾਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਖੇਡ ਮੇਲੇ ਦੇ ਪਹਿਲੇ ਦਿਨ ਤੀਹ ਚਾਲੀ਼ ਤੇ ਪਚਵੰਜਾ ਕਿੱਲੋ ਦੇ ਵਜਨੀਂ ਮੁਕਾਬਲੇ ਕਰਵਾਏ ਗਏ ਜੋ਼ ਬਹੁਤ ਹੀ ਸਾ਼ਨਦਾਰ ਹੋਏ|ਦੂਜੇ ਦਿਨ ਕਬੱਡੀ ਓਪਨ ਦੇ ਮੁਕਾਬਲਿਆਂ ਲਈ ਵੀ ਸਾਰੀਆਂ ਟੀਮਾਂ ਬਹੁਤ ਵਧੀਆ ਬਣੀਆਂ ਹੋਈਆਂ ਸਨ|ਇਸ ਵਾਰ ਪ੍ਰਬੰਧਕਾਂ ਵੱਲੋਂ ਹਰ ਪ੍ਰਬੰਧ ਬਹੁਤ ਸਿਸਟੈਮੈਟਿਕ ਢੰਗ ਨਾਲ਼ ਕੀਤਾ ਹੋਇਆ ਸੀ|ਜਿਵੇਂ ਕੇ ਸਮੇਂ ਸਿਰ ਸਨਮਾਨਾਂ ਦੀ ਰਸਮ, ਲਿਮਟਿਡ ਟੀਮਾਂ ਅਤੇ ਦਰਸ਼ਕਾਂ ਦੇ ਦੇਖਣ ਲਈ ਵਧੀਆ ਪ੍ਰਬੰਧ|ਬਲਜੀਤ ਮੈਂਬਰ ਅਮਨਾ ਨੰਬਰਦਾਰ ਸੀਪਾ ਸਿੰਘਾਂਵਾਲਾ ਤੇ ਹੈਪੀ ਰਾਜਿਆਣਾ ਦਾ ਦਿਨ ਰਾਤ ਜੋਰ ਲੱਗਾ ਹੋਇਆ ਸੀ ਕਬੱਡੀ ਓਪਨ ਦੀਆਂ ਟੌਪ ਦੀਆਂ ਟੀਮਾਂ ਖਿਡਾਉਣ ਦੇ ਲਈ,ਪ੍ਰਸਿੱਧ ਕਬੱਡੀ ਪ੍ਰਮੋਟਰ ਮਿੱਠੂ ਸਰਪੰਚ ਵੀ ਇਨ੍ਹਾਂ ਨੌਜਵਾਨਾਂ ਨੂੰ ਪੂਰਾ ਸਹਿਯੋਗ ਕਰ ਰਹੇ ਸਨ|ਕਬੱਡੀ ਓਪਨ ਦੀਆਂ 32 ਦੇ ਲਗਭਗ ਸਾਰੀਆਂ ਟੀਮਾਂ ਹੀ ਬਹੁਤ ਵਧੀਆ ਬਣੀਆਂ ਸਨ ਜਿਨ੍ਹਾਂ ਦੇ ਮੈਚਾਂ ਦੀ ਸੁ਼ੁਰੂਆਤ 2 ਵਜੇ ਹੋ ਗਈ ਸੀ|ਜਿੱਥੇ ਪਹਿਲੇ ਰਾਊਂਡ ਦੇ ਮੈਚ ਚੱਲ ਰਹੇ ਸਨ ਓਥੇ ਸਕੂਲੀ ਖੇਡਾਂ ਚ ਮਹਾਂਰਾਸ਼ਟਰ ਤੱਕ ਖੇਡ ਕੇ ਆਈਆਂ ਬੱਚੀਆਂ ਦਾ ਮਾਣ ਸਨਮਾਨ ਸੁੱਖੀ ਬਰਾੜ ਤੇ ਬਿੰਨੀ ਬਰਾੜ ਐਨ ਆਰ ਆਈ ਭਰਾਵਾਂ ਵੱਲੋਂ ਕੀਤਾ ਗਿਆ|ਵਿਦੇਸਾ਼ਂ ਦੀ ਧਰਤੀ ਤੋਂ ਪਰੇਮ ਕੈਨੇਡਾ ਜੱਸਾ ਇੰਗਲੈਂਡ,ਕਬੱਡੀ ਖਿਡਾਰੀ ਜੱਸੀ ਕੈਨੇਡਾ ਹੈਪੀ ਰਾਜਿਆਣਾ ਤੇ ਹੋਰ ਵੀ ਬਹੁਤ ਸਾਰੇ ਭਰਾਵਾਂ ਦੇ ਵੱਡੇ ਸਹਿਯੋਗ ਸਨ|ਕੈਸੀ਼ਅਰ ਸੁਖਦੀਪ ਸਿੰਘ ਬਰਾੜ ਤੇ ਵੱਡੀਆਂ ਜਿੰਮੇਵਾਰੀਆਂਂ ਸਨ|ਗੁਰੂ ਕੇ ਲੰਗਰਾਂ ਦੀ ਸੇਵਾ ਸੋ੍ਮ਼ਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ਼ਿਵ ਮੰਦਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਅਤੁੱਟ ਵਰਤਾਏ ਗਏ|ਗੁਰਮੀਤ ਸਿੰਘ ਗੀਤਾ ਠੇਕੇਦਾਰ ਤੇ ਗੁਰਪ੍ਰੀਤ ਸਿੰਘ ਗੋਪੀ ਜਿੰਮੇ ਵੀ ਵੱਡੀਆਂ ਜਿੰਮੇਵਾਰੀਆਂ ਸਨ|ਇਸ ਸਮੇਂ ਸੀਰਾ ਮੈਂਬਰ ਚੰਦ ਨਵਾਂ ਕੈਨੇਡਾ ਰਾਣਾ ਸਰਪੰਚ ਚੰਦ ਨਵਾਂ ਗੁਰਮੀਤ ਸਰਪੰਚ ਚੰਦ ਨਵਾਂ ਕਾਕਾ ਸਰਪੰਚ ਚੋਟੀਆਂ ਠੋਬਾ ਨੇਂ ਖਿਡਾਰੀਆਂ ਦੀ ਭਰਭੂਰ ਹੌਂਸਲਾ ਅਫਜ਼ਾਈ ਕੀਤੀ|ਆਖਿਰ ਵਿੱਚ ਕਬੱਡੀ ਓਪਨ ਦੇ ਆਪੋ ਆਪਣੇ ਮੁਕਾਬਲਿਆਂ ਵਿੱਚ ਚੰਦ ਨਵਾਂ ਦੀ ਟੀਮ ਜਿਊਣਵਾਲਾ ਨੂੰ ਤੇ ਰਾਜੇਆਣਾ ਦੀ ਟੀਮ ਭਿੰਡਰਾਂ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈਆਂ|ਹੁਣ ਇਹ ਟੂਰਨਾਮੈਂਟ ਆਪਣੇ ਸਿਖਰ ਤੇ ਸੀ ਫਾਈਨਲ ਮੈਚ ਮੇਜ਼ਬਾਨ ਟੀਮ ਚੰਦ ਨਵਾਂ ਤੇ ਰਾਜਿਆਣਾ ਦੇ ਦਰਮਿਆਨ ਬਹੁਤ ਸੋਹਣਾ ਖੇਡਿਆ ਗਿਆ ਜਿਸ ਵਿੱਚ ਰਾਜਿਆਣਾ ਵੱਲੋਂ ਖੇਡ ਰਹੇ ਖੁਸ਼ੀ ਕਡਿਆਣਾ ਦੀਆਂ ਸਾ਼ਨਦਾਰ ਕਬੱਡੀਆਂ ਤੇ ਬੂਟਾ ਅੰਨਦਾਣਾ ਦੇ ਟੌਪ ਦੇ ਜੱਫਿਆਂ ਦੀ ਬਦੌਲਤ ਰਾਜਿਆਣਾ ਦੀ ਟੀਮ ਚੰਦ ਨਵਾਂ ਦੇ ਇਸ ਟੂਰਨਾਮੈਂਟ ਦੀ ਜੇਤੂ ਟੀਮ ਬਣੀ ਤੇ ਚੰਦ ਨਵਾਂ ਦੀ ਟੀਮ ਨੇੰ ਵੀ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ|ਖੁਸ਼ੀ ਕਡਿਆਣਾ ਨੇਂ 8 ਬੇਰੋਕ ਕਬੱਡੀਆਂ ਪਾ ਕੇ 8 ਅੰਕ ਹਾਸਲ ਕੀਤੇ ਅਤੇ ਬੂਟਾ ਅੰਨਦਾਣਾ ਨੇਂ 6 ਟੱਚ ਲੈ ਕੇ 3 ਜੱਫੇ ਲਾਏ|ਚੰਦ ਨਵਾਂ ਵੱਲੋਂ ਖੇਡ ਰਹੇ ਅਰਸ਼ ਬੁੱਕਣਵਾਲਾ਼ ਤੇ ਸੁਨੀਲ ਨੇਂ ਵੀ ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ|ਪਹਿਲੇ ਮੈਚ ਤੋਂ ਲੈ ਕੇ ਕਬੱਡੀ ਓਪਨ ਦੇ ਸਾਰੇ ਮੈਚ ਹੀ ਬਹੁਤ ਸ਼ਾਨਦਾਰ ਹੋਏ|ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵਾਲੇ਼ ਅਤੇ ਐਮ ਐਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਸਨ|ਆਖਿਰ ਵਿੱਚ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ਼ ਖੂਬਸੂਰਤ ਯਾਦਾਂ ਛੱਡਦਾ ਇਹ ਦੋ ਰੋਜ਼ਾ ਖੇਡ ਮੇਲਾ ਆਪਣੀ ਸਮਾਪਤੀ ਵੱਲ ਵਧ ਗਿਆ!✍️ sukhchain Brar