ਬੁੱਲ੍ਹੇ ਸ਼ਾਹ ਪੰਜਾਬੀ ਦੇ ਇਕ ਖਾਸ ਲੇਖਕ ਸਨ.ਇਹਨਾ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ. ਬੁੱਲ੍ਹੇ ਸ਼ਾਹ (1680-1758) ੧੬੮੦
ਬੁੱਲ੍ਹੇ ਸ਼ਾਹ - ਅਸਲੀ ਨਾਮ "ਅਬਦੁੱਲਾ ਸ਼ਾਹ"
ਜਨਮ - 1680 ਮਿਤੀ ਬਾਰੇ ਕੋਈ ਠੋਸ ਪ੍ਰਮਾਣ ਨਹੀਂ
ਜਨਮ ਅਸਥਾਨ - ਪਾਂਡੋਕੇ ਜਿਲ੍ਹਾਂ ਲਹੌਰ , ਇਸ ਤੋਂ ਇਲਾਵਾ ਵਿਦਵਾਨਾਂ ਦੀ ਆਪੋ-ਆਪਾਣੀਂ ਮੱਤ ਤੇ ਭਾਲ ਮੁਤਾਬਿਕ ਕੋਈ ਬੁੱਲ੍ਹੇ ਸ਼ਾਹ ਦਾ ਵਸਣ ਕਸੂਰ , ਕੋਈ ਰਿਆਸਤ ਬਹਾਵਲਪੁਰ ਦਾ ਇੱਕ ਮਸ਼ਹੂਰ ਪਿੰਡ ਉੱਚ ਗਿਲਾਨੀਆਂ ਆਦਿ ਦੱਸਦਾ ਹੈ |
ਬੁੱਲ੍ਹੇ ਸ਼ਾਹ - ਇੱਕ ਮਹਾਨ ਸੂਫ਼ੀ
ਫਕੀਰ , ਦਰਵੇਸ਼ , ਅਲਮਸਤ ਸ਼ਾਇਰ ਸਾਈਂ ਆਦਿ ਨਾਵਾਂ ਨਾਲ ਸੰਬੋਧਿਤ ਅਸਲ ਚ’ ਵੀ ਇੱਕ ਮਹਾਨ ਕਵੀ-ਇੱਕ ਮਹਾਨ ਸ਼ਿਸ਼ ਅਤੇ ਇੱਕ ਸੱਚਾ ਫਕੀਰ ਹੋ ਨਿੱਭੜਿਆ ਜੋ ਕਿ ਇਸ ਦੌਰ ਦੀ ਇੱਕ ਅਜਿਹੀ ਅਦਬੀ ਸਖਸ਼ੀਅਤ ਸਨ ਜਿੰਨ੍ਹਾਂ ਨੇਂ ਆਪਣੇ ਸਮੇਂ ਨੂੰ ਪੰਜਾਬੀ-ਸਹਿਤ ਦਾ ਸਹੀ ਅਰਥਾਂ ਵਿੱਚ ਸੁਨਿਹਰੀ-ਕਾਲ ਬਣਾਇਆ ਅਤੇ ਪੰਜਾਬੀ-ਅਦਬ ਨੂੰ ਇੱਕ ਵਿਸ਼ਵ-ਸਾਹਿਤ ਦੀ ਹੈਸੀਅਤ ਬਖਸ਼ੀ |
ਬੁੱਲ੍ਹੇ ਸ਼ਾਹ ਬਾਰੇ ਕਈ ਮਹਾਨ ਸਖਸ਼ੀਅਤਾਂ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ "ਬੁੱਲ੍ਹੇ ਸ਼ਾਹ ਦੀ ਥਰਾਂਦੀ-ਅਵਾਜ਼ ਅਨੰਤ ਚੁੱਪ ਵਿੱਚ ਜੁਆਰਭਾਟਾ ਲਿਆ ਦਿੰਦੀ ਹੈ" ਤੇ "ਮੁੱਲ੍ਹਾ ਨੱਚਣ ਲੱਗ ਪੈਂਦਾ ਹੈ ਤੇ ਨਾਚੀ ਨੱਚਦੀ-ਨੱਚਦੀ ਆਪਣਾਂ-ਆਪ ਭੁੱਲ ਜਾਂਦੀ ਹੈ" ਅਤੇ ਇੱਕ ਵਿਦਵਾਨ ਬੁੱਲ੍ਹੇ ਸ਼ਾਹ ਨੂੰ "ਪੰਜਾਬੀ ਸੂਫ਼ੀਆਂ ਦਾ ਸਰਤਾਜ" ਆਖਦਾ ਹੈ|
ਬੁੱਲ੍ਹੇ ਸ਼ਾਹ ਜੀ ਦੇ ਗੁਰੂ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਚੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ , ਉਨ੍ਹਾਂ ਦੀਆਂ ਤਕਰੀਬਨ ਰਚਨਾਵਾਂ ਚ’ ਉਨ੍ਹਾਂ ਦੇ ਗੁਰੂ "ਸ਼ਾਹ ਅਨਾਇਤ" ਦਾ ਅਕਸਰ ਜ਼ਿਕਰ ਹੁੰਦਾ ਹੈ |
ਬੁੱਲ੍ਹੇ ਸ਼ਾਹ ਦੀ ਕਵਿਤਾ ਉੱਤੇ ਸ਼ਾਹ ਹੁਸੈਨ , ਫ਼ਾਰਸੀ ਦੇ ਮਹਾਨ ਕਵੀ ਰੂਮੀ ਤੇ ਹੋਰ ਕਵੀਆਂ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ ਅਤੇ ਪੜਤਾਲਿਆਂ ਇਹ ਵੀ ਗੱਲ ਸਾਹਮਣੇਂ ਆਉਂਦੀ ਹੈ ਕਿ ਕੁਝ ਕੁ ਸ਼ਿਅਰ ਤਾਂ ਰੂਮੀ ਦੇ ਫ਼ਾਰਸੀ ਸ਼ਿਅਰਾਂ ਦਾ ਅਨੁਵਾਦ ਹੀ ਹਨ , ਇਸ ਤੋਂ ਇਲਾਵਾ ਬੁੱਲ੍ਹੇ ਸ਼ਾਹ ਨੇਂ ਬਹੁਤ ਸਾਰੀਆਂ ਕੁਰਾਨ ਦੀਆਂ ਆਇਤਾਂ ਦੀ ਤਰਜ਼ਮਾਨੀਂ ਵੀ ਆਪਣੀਆਂ ਕਾਫ਼ੀਆਂ ਅੰਦਰ ਕੀਤੀ ਹੈ |