08/09/2026
ਇਸ ਟੂਰਨਾਮੈਂਟ ਦੇ ਫ਼ਾਈਨਲ ਮੈਚ ਵਿੱਚ ਕਨੇਡਾ 🇨🇦ਵਿੱਚ ਪਹਿਲੀ ਵਾਰ, ਫਰੈਡਜ ਕਲੱਬ ਐਬਸਫੋਰਡ ਬਾਈ ਜਲੰਧਰ ਸਿੰਘ ਵਾਂਦਰ , ਮੇਲਾ ਮੜਾਕ ,ਬਿੰਨੀ ਸਿੱਧੂ ਤੇ ਨਵੀਂ ਮਲੂਕਾ ਦੀ ਪ੍ਰੇਰਨਾ ਸਦਕਾ ਨਿਊ ਮੀਡੀਅਮ ਦੇ ਰੂਲ ਮੁਤਾਬਕ ਖੇਡਿਆ ਗਿਆ, ਜੋ ਕਿ ਸਾਰੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਖੂਬ ਪਸੰਦ ਆਇਆ, ਅੱਗੇ ਵੀ ਸਾਰਿਆਂ ਕਲੱਬਾਂ ਨੂੰ ਬੇਨਤੀ ਹੈ ਕਿ ਫਾਇਨਲ ਮੈਚ ਇਸ ਤਰ੍ਹਾਂ ਹੋਣ ਤਾਂ ਸਾਨੂੰ ਜ਼ਿਆਦਾ ਸੂਟਿੰਗ ਦੇਖਣ ਨੂੰ ਮਿਲੇਗੀ ,
ਫਰੈਡਜ ਕਲੱਬ ਵੱਲੋਂ ਸਾਰੇ ਲੋਕਲ ਬੀ ਸੀ ਦੇ ਖਿਡਾਰੀਆਂ ਤੇ ਦਰਸ਼ਕਾਂ ਦਾ ਟੂਰਨਾਮੈਂਟ ਤੇ ਪਾਹੁੰਚਣ ਲਈ ਧੰਨਵਾਦ ਕੀਤਾ ਗਿਆ!!
**ਐਬਟਸਫੋਰਡ da eh ਗਰਾਊਂਡ ਬਹੁਤ ਇਤਿਹਾਸਕ ਗਰਾਊਂਡ ਹੈ।**
**ਇੱਥੇ ਮੀਡੀਅਮ ਦਾ ਪਹਿਲਾ ਮੈਚ ਬਹੁਤ Saal ਪਹਿਲਾਂ ਖੇਡਿਆ ਗਿਆ ਸੀ, ਉਸ ਤੋਂ ਪਹਿਲਾਂ Sirf ਕੱਚੀ ਦੇ ਹੀ ਮੈਚ ਹੁੰਦੇ ਸੀ।**
**ਫਿਰ ਇੱਥੇ ਪਹਿਲਾ ਉੱਤਰੀ ਅਮਰੀਕੀ ਟੂਰਨਾਮੈਂਟ ਮੀਡੀਅਮ Da ਖੇਡਿਆ ਗਿਆ।**
**ਕੱਲ੍ਹ ਇੱਥੇ ਨਵੇਂ ਮੀਡੀਅਮ ਦਾ ਪਹਿਲਾ ਮੈਚ ਖੇਡਿਆ ਗਿਆ।**

ਇਸ ਟੂਰਨਾਮੈਂਟ ਦੇ ਨਤੀਜੇ
1st ਬਾਬਾ ਫਰੀਦ ਕਲੱਬ ਸਰੀ
2 . ਫਰੈਡਜ ਵਾਲੀਬਾਲ ਕਲੱਬ ਐਬਸਫੋਰਡ
3:ਬੈਸਟ ਅਟੈਕਰ — ਸੁੱਖਪ੍ਰੀਤ ਢਿੱਲੋਂ (ਭੁੱਟੀਵਾਲਾ)
4:ਬੈਸਟ ਨੈੱਟ ਮੈਨ -ਗੁਰਪ੍ਰੀਤ (ਜਲਾਲਦੀਵਾਲ )
5. ਬੈਸਟ ਡਿਫੈਸਰ -ਬੂਟਾ (ਜੰਡ ਵਾਲਾ)
6. ਬਾਬਾ ਫਰੀਦ ਜੀ ਦੀ ਕਿਰਪਾ ਸਦਕਾ 🙏🙏ਬਾਬਾ ਫਰੀਦ ਕਲੱਬ ਨੇ ਐਬਸਫੋਰਡ ਦੇ ਟੂਰਨਾਮੈਂਟ ਦੀ ਇਹ ਤੀਸਰੇ ਸਾਲ ਲਗਾਤਾਰ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ !! 🎊🏆👍