09/05/2025
ਹਰ ਸਾਲ ਦੀ ਤਰਾਂ ਸਾਲ 2025 ਦੇ ਵਿੱਚ ਦੋਆਬਾ ਕਬੱਡੀ ਲੀਗ ਸ਼ੁਰੂ ਹੋਣ ਜਾਂ ਰਹੀ ਆ,ਸਮੂਹ ਲੀਗ ਮੈਂਬਰਾਂ, ਕਬੱਡੀ ਕੋਚਾਂ ਅਤੇ ਖਿਡਾਰੀਆਂ ਦੀ ਮੀਟਿੰਗ ਅੱਜ ਨਕੋਦਰ ਦੋਆਬਾ ਟ੍ਰਾਫੀ ਸੈਂਟਰ ਵਿਖੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੀਗ ਦੇ 10ਵੇਂ ਸੀਜ਼ਨ ਨੂੰ ਲੈਕੇ ਵਿਚਾਰ ਕੀਤੇ ਗਏ, ਜਿਸ ਵਿੱਚ ਕਬੱਡੀ ਲੀਗ ਦੀ ਬੇਹਤਰੀ ਲਈ ਵਿਚਾਰ,ਨਵੇਂ ਖਿਡਾਰੀਆਂ ਨੂੰ ਗਰਮੀਆਂ ਵਿੱਚ ਵੱਧ ਮੈਚ ਖਿਡਾਉਣ ਲਈ ਅਤੇ ਇੱਕ ਸਾਫ ਖੇਡ ਦਿਖਾਉਣ ਲਈ ਵਿਚਾਰ ਸਾਂਝੇ ਕੀਤੇ ਗਏ,, ਜਿਸ ਵਿੱਚ ਕਈ ਰੂਲ ਬਣਾਏ ਗਏ ਤੇ ਕਈਆਂ ਵਿੱਚ ਥੋੜੇ ਸੁਧਾਰ ਕੀਤੇ ਗਏ, ਬਾਕੀ ਤੁਹਾਨੂੰ ਦੱਸ ਦਈਏ ਕਿ ਇਸ ਲੀਗ ਨਾਲ ਗਰਮੀਆਂ ਵਿੱਚ ਲਗਾਏ ਕਬੱਡੀ ਕੈਂਪਾਂ ਵਿੱਚ ਜੋ ਖਿਡਾਰੀ ਮਿਹਨਤ ਲਗਾਉਂਦੇ ਆ ਉਹਨਾਂ ਦੇ ਸਮੇ ਸਮੇ ਨਾਲ ਮੈਚ ਹੋਣ ਨਾਲ ਉਹਨਾਂ ਦੁਆਰਾ ਕੀਤੀ ਮਿਹਨਤ ਦਾ ਪਤਾ ਲੱਗਦਾ ਰਹੇ ਤੇ ਉਹ ਆਉਣ ਵਾਲੇ ਸੀਜ਼ਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰ ਹੋ ਸਕਣ,,
ਦੋਆਬਾ ਕਬੱਡੀ ਲੀਗ ਦਾ ਇਸ ਸਾਲ ਪਹਿਲਾ ਟੂਰਨਾਮੈਂਟ 25 ਮਈ 2025 ਨੂੰ ਪਿੰਡ #ਪੰਡੋਰੀ ਤੋਂ ਸ਼ੁਰੂ ਹੋਵੇਗਾ ਆਤੇ ਆਖਰੀ ਟੂਰਨਾਮੈਂਟ ਪਿੰਡ #ਕੋਟਰਾਣੀ ਫਗਵਾੜਾ ਵਿਖੇ ਹੋਵੇਗਾ, ਹਰ ਸਾਲ ਲੀਗ ਵਿਚ ਪੰਜ ਟੋਪ ਰੇਡਰ ਅਤੇ ਪੰਜ ਟੋਪ ਜਾਫੀ ਕੱਢੇ ਜਾਂਦੇ ਤੇ ਇਸ ਸਾਲ ਵੀ ਕਬੱਡੀ ਪ੍ਰਮੋਟਰਾਂ ਦੇ ਸਹਿਯੋਗ ਕਰਕੇ ਸੀਜ਼ਨ ਦੇ ਟੋਪ ਖਿਡਾਰੀਆਂ ਨੂੰ ਮੋਟਰਸਾਈਕਲ, ਸੋਨੇ ਦੀਆਂ ਮੁੰਦੀਆਂ,ਫਰਿੱਜ, ਵਾਸ਼ਿੰਗ ਮਸ਼ੀਨ, lcd ਆਦਿ ਇਨਾਮ ਸਨਮਾਨ ਕੀਤੇ ਜਾਣਗੇ,,
ਅੱਜ ਦੀ ਮੀਟਿੰਗ ਵਿੱਚੋ ਪ੍ਰਧਾਨ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ,ਭਿੰਦਾ ਮੂਲੇਵਾਲ ਖਹਿਰਾ,ਰਾਣਾ ਬਣਾਂਵਾਲੀਪੁਰ,ਸੋਨੂ ਜਾਫਰਵਾਲ,ਸੁੱਖਵਿੰਦਰ ਭਾਣੋਕੀ, ਬਿੱਟੂ ਨਿਮਾਜੀਪੁਰ,ਬਲਦੇਵ ਚਾਚਾ, ਰਾਜਨ ਕਲਿਆਣ,ਬਿੱਟੂ ਬਿਹਾਰੀਪੁਰ,ਕੁਲਵਿੰਦਰ ਕੋਟਰਾਣੀ ,ਅਮਨ ਮਲਸੀਆ,ਜੰਡ ਕੋਹਾਲਾ,ਲਾਡਾ ਖਾਨਪੁਰ,ਮੰਗਾ ਭੁੱਲਰਾਂ,ਕਾਕਾ ਸ਼ੇਖਦੌਲਤ, ਅੰਬਾ ਬੱਲ, ਹਨੀ ਲਿੱਤਰਾਂ, ਮੀਕਾ ਰਾਂਗੜਾਂ,ਮੇਜਰ ਈਸੇਵਾਲ, ਜੱਗੀ ਮੇਹਟੀਆਣਾ,ਆਦਿ ਕਬੱਡੀ ਕੋਚ, ਖਿਡਾਰੀ ਮੌਜੂਦ ਸਨ,
ਹੁਣ ਇਲਾਕੇ ਦੇ ਪ੍ਰਮੋਟਰਾਂ ਨੂੰ ਬੇਨਤੀ ਆ ਉਹ ਇਸ ਲੀਗ ਨਾਲ ਜੁੜਨ ਅਤੇ ਇਸ ਲੀਗ ਨੂੰ ਪ੍ਰਮੋਟ ਕਰਨ ਕਿਉਂਕਿ ਇਹ ਬਹੁਤ ਵਧੀਆ ਪਲੇਟਫਾਰਮ ਖਿਡਾਰੀਆਂ ਲਈ ਹਰ ਸਾਲ ਚੱਲ ਰਿਹਾ ਆ,, ਜਿਹੜੇ ਭਰਾਵਾਂ ਨੂੰ ਇਹ ਉਪਰਾਲਾ ਚੰਗਾ ਲੱਗਦਾ ਉਹ ਜਰੂਰ ਸ਼ੇਅਰ ਕਰਨ, ਬਾਕੀ ਕਮੇਟੀਆਂ ਜੇਲਰ Doaba League Doaba kabaddi League ਆਪਣੇ ਪਿੰਡ ਕਰਵਾਉਣਾ ਚਾਉਂਦੇ ਹੋਣ ਉਹ ਜਰੂਰ ਸੰਪਰਕ ਕਰਨ,
ਸੰਪਰਕ 👉ਕੋਚ ਪਰਮਜੀਤ ਪੰਮਾ ਨਿਮਾਜੀਪੁਰ
98550-88615
ਸੁੱਖਵਿੰਦਰ ਭਾਣੋਕੀ +91 078890 20474