03/04/2026
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ… ❤️
Baggi Mirpuria
ਟੱਪਾ 1:
ਰੋ ਰੋ ਅੱਖਾਂ ਸੁੱਕ ਗਈਆਂ ਨੇ, ਹੁਣ ਹੱਸਣਾ ਸਿੱਖ ਲਿਆ।
ਜਿਸਨੂੰ ਆਪਣਾ ਮੰਨ ਬੈਠੇ ਸੀ, ਉਹ ਵੀ ਦੂਰ ਹੀ ਨਿਕਲ ਗਿਆ।
ਹੁਣ ਕਿਸੇ ਲਈ ਤਰਸਾਂ ਨਾ ਮੈਂ, ਅਪਣੇ ਨਾਲ ਸਾਲਾਹਾਂ ਮੈਂ ਕਰਾਂ।
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ…
ਟੱਪਾ 2:
ਬਣ ਕੇ ਬੈਠੇ ਸੀ ਨਾਗ ਕਾਲੇ, ਸਾਲੇ ਜਿਹੜੇ ਕਹਿੰਦੇ ਜਾਰ ਸੀ।
ਹੌਲੀ ਹੌਲੀ ਜਿੱਤ ਲਿਆ ਮੈਂ, ਹੁਣ ਦਿਲ ਮੇਰਾ ਰਾਤ ਦੇ ਪਾਣੀ ਵਾਂਗੂ ਸ਼ਾਂਤ ਸੀ।
ਕੱਲਾ ਬੈਠ ਕੇ ਹਵਾ ਨਾਲ ਮੈਂ, ਆਪਣੇ ਗਮ ਬੰਡ ਲੈਂਦਾ ਤੇ ਦਿਲ ਦੀਆਂ ਗੱਲਾਂ ਮੈਂ ਕਰਾ।
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ…
ਟੱਪਾ 3:
ਬਿਜਲੀ ਵਰਗੇ ਸੜਦੇ ਸੀ ਦਿਨ, ਹੁਣ ਠੰਢੀ ਛਾਂ ਬਣਾਈ ਏ।
ਮੱਥੇ ਦੇ ਲੇਖ ਹੌਲੇ ਹੋ ਗਏ ਸੀ, ਹੁਣ ਰੱਬ ਦੀ ਰਹਿਮਤ ਆਈ ਏ।
ਹੁਣ ਹਰ ਦੁੱਖ ਨੂੰ ਸਹਿ ਕੇ ਵੀ ਮੈਂ, ਰੱਬ ਦਾ ਸ਼ੁਕਰ ਅਦਾ ਕਰਾਂ।
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ…
ਟੱਪਾ 4:
ਸਭਨਾਂ ਨੂੰ ਮਨਾਉਂਦਾ ਫਿਰਦਾ ਸੀ, ਹੁਣ ਲੋਕਾਂ ਦਾ ਮੈਂ ਮੁੱਲ ਪਛਾਣ ਲਿਆ।
ਜੋ ਮਿਲਣਾ ਹੋਵੇ ਕਿਸਮਤ ਵਿੱਚ ਮਿਲ ਹੀ ਜਾਣਾ ਹੈ, ਇਹ ਰਾਜ਼ ਮੈਂ ਜਾਣ ਲਿਆ।
ਹੁਣ ਦਿਲ ਨੂੰ ਹੌਸਲਾ ਦੇ ਕੇ ਮੈਂ, ਨਾ ਕਿਸੇ ਦਾ ਵਿਸ਼ਵਾਸ ਮੈਂ ਕਰਾ।
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ…
ਟੱਪਾ 5:
ਬੱਗੀ ਆਖੇ ਸੁਣ ਲੈ ਭੋਲੇਆ ਬੰਦਿਆਂ, ਜੋ ਰੱਬ ਦੇ ਨਾਲ ਜੁੜ ਜਾਂਦਾ।
ਉਹਨੂੰ ਕਿਸੇ ਦੀ ਲੋੜ ਨਹੀਂ ਰਹਿੰਦੀ, ਉਹ ਆਪ ਹੀ ਰੰਗਿਆ ਜਾਂਦਾ।
ਮੈਂ ਵੀ ਹੁਣ ਉਸ ਰਾਹ ਤੇ ਆ ਕੇ, ਆਪਣਾ ਭਲਾ ਹੁਣ ਕਰਾਂ।
ਜ਼ਾਰੀਆਂ ਤੋਂ ਮੈਂ ਥੱਕ ਗਿਆ ਸੀ, ਹੁਣ ਮੈਂ ਵੀ ਨਾਜ ਕਰਾਂ,
ਦਿਲ ਦੇ ਦਰਦ ਨੂੰ ਲੁਕਾ ਕੇ ਹੁਣ, ਕਿਸੇ ਨਾਲ਼ ਨਾ ਸਾਂਝੇ ਰਾਜ ਕਰਾਂ।