Kabaddi lovers

Kabaddi lovers Kabaddi di har information layi , kabaddi cups di latest pics videos and information lyi page jarur like kro......

25/06/2026

ਅੱਜਕਲ ਬਹੁਤ ਕੈਂਪ ਚਲ ਰਹੇ ਨੇ ਪੰਜਾਬ ਦੀ ਧਰਤੀ ਤੇ ਖਿਡਾਰੀਆਂ ਦੇ
ਤੁਹਾਨੂੰ ਕਿਸ ਕੋਚ ਦੇ ਕੈਂਪ ਦਾ ਅਨੁਸ਼ਾਸਨ ਵਧੀਆ ਲਗਦਾ ।

28/05/2026

ਆਪਣੇ ਇਲਾਕੇ ਦੀ ਐਦਾਂ ਦੀ ਨਿਰੋਲ ਪਿੰਡ ਦੀ ਕਬੱਡੀ ਟੀਮ ਤੇ ਖਿਡਾਰੀਆਂ ਦਾ ਨਾਮ ਦੱਸੋ ਜਿੰਨਾ ਕੋਲ ਆਪਣੇ ਹੀ ਟੋਪ ਦੇ ਜਾਫੀ ਤੇ ਰੇਡਰ ਸਨ ਇੱਕੋ ਪਿੰਡ ਦੇ ਹੀ।

ਅੱਜ ਦਰਸ਼ਕਾਂ ਦੇ ਕਹਿਣ ਤੇ ਮਨਦੀਪ ਬੱਲਰਾਂ ਦੀਆਂ ਕਬੱਡੀਆਂ ਤੇ  ਪੈਸੇ ਲੱਗੇ ਤੇ ਮੁੰਡੇ ਨੇ ਮੁੱਲ ਮੋਡਿਆ । ਪਹਿਲਾਂ ਜਦੋਂ ਬੁੱਲੇਟ ਤੇ ਸ਼ਾਜੀ ਦਾ ਨ...
15/04/2026

ਅੱਜ ਦਰਸ਼ਕਾਂ ਦੇ ਕਹਿਣ ਤੇ ਮਨਦੀਪ ਬੱਲਰਾਂ ਦੀਆਂ ਕਬੱਡੀਆਂ ਤੇ ਪੈਸੇ ਲੱਗੇ ਤੇ ਮੁੰਡੇ ਨੇ ਮੁੱਲ ਮੋਡਿਆ । ਪਹਿਲਾਂ ਜਦੋਂ ਬੁੱਲੇਟ ਤੇ ਸ਼ਾਜੀ ਦਾ ਨਾਮ ਲਿਆ ਤਾਂ ਸੱਚੀ ਦਿਲ ਜਿਹਾ ਟੁੱਟਣ ਲੱਗਾ ਸੀ ਪਰ ਮੋਹਨਵੀਰ ਬੱਲ ਨੇ ਸਹੀ ਬੰਦੇ ਦੀ ਚੋਣ ਕੀਤੀ । ਕਿਉਕਿ ਮਨਦੀਪ ਬਹੁਤ ਗਰੀਬ ਘਰੋ ਉੱਠਿਆ ਤੇ ਨਵਾਂ ਮੁੰਡਾ ਆ । ਤੇ ਉਹਨੇ ਮੁੱਲ ਵੀ ਮੋੜਿਆ । ਅੱਜ 14 ਲੱਖ ਤੇ ਬੁੱਲੇਟ ਦਾ ਜੇਤੂ ਬਣੀਆਂ । ਸੱਚੀ ਬਹੁਤ ਖੁਸ਼ੀ ਹੋਈ ਦਿਲ ਨੂੰ । ਵਾਹਿਗੁਰੂ ਚੜਦੀ ਕਲਾ ਚ ਰੱਖੇ ਮੁੰਡੇ ਨੂੰ ।
ਜਿੰਨਾ ਨੂੰ ਮਨਦੀਪ ਦੇ 14 ਲੱਖ ਜਿੱਤਣ ਦੀ ਖੁਸ਼ੀ ਹੋਈ ਤਾਂ ਕਮੇਂਟ ਜਰੂਰ ਕਰਨਾ ।
ਗੁਰਪ੍ਰੀਤ ਸਮਰਾਲਾ

ਹਾਂਜੀ ਮਿੱਤਰੋ ਕਿੱਦਾਂ। ਅੱਜ ਗੱਲ ਕਰਦੇ ਆ ਆਹ ਮੁੰਡੇ ਦੀ ਇਹ ਮੁੰਡਾ ਵੀ ਤੂਫਾਨ ਬਣ ਕੇ ਉੱਠਿਆ । ਚੰਗੇ ਚੰਗੇ ਰੇਡਰਾਂ ਨੂੰ ਵਖ਼ਤ ਪਾਇਆ ਗੱਭਰੂ ਨੇ ...
19/02/2026

ਹਾਂਜੀ ਮਿੱਤਰੋ ਕਿੱਦਾਂ। ਅੱਜ ਗੱਲ ਕਰਦੇ ਆ ਆਹ ਮੁੰਡੇ ਦੀ ਇਹ ਮੁੰਡਾ ਵੀ ਤੂਫਾਨ ਬਣ ਕੇ ਉੱਠਿਆ । ਚੰਗੇ ਚੰਗੇ ਰੇਡਰਾਂ ਨੂੰ ਵਖ਼ਤ ਪਾਇਆ ਗੱਭਰੂ ਨੇ । ਅੱਜਕਲ ਪੂਰੀ ਮੰਗ ਆ ਵੱਡੇ ਮੇਲਿਆਂ ਤੇ ਮੁੰਡੇ ਦੀ । ਤੁਸੀਂ ਕੀ ਕਹੋਗੇ ਵਿਕਾਸ ਅਲੇਵੇ ਵਾਲੇ ਦੀ ਖੇਡ ਬਾਰੇ ਕਮੇਂਟ ਜਰੂਰ ਕਰਨਾ ।

ਜੇਕਰ ਤੁਸੀਂ ਵੀ ਕਿਸੇ ਪਲੇਅਰ ਦੇ ਬਾਰੇ ਚ ਕੋਈ ਜਾਣਕਾਰੀ ਦੇਣਾ ਚਾਹੁੰਦੇ ਓ ਤੇ ਜਰੂਰ ਕਮੈਂਟ ਯ ਮੈਸੇਜ ਕਰੋ।

ਤੁਹਾਡਾ ਆਪਣਾ ਗੁਰਪ੍ਰੀਤ ਸਮਰਾਲਾ

ਅੱਜ ਫੇਰ ਸ਼ੀਲੂ ਬੈਸਟ ਜਾਫੀ । ਮੈਚ ਵੀ ਇੱਕ ਪਾਸਾ ਕਰਤਾ ਮੁੰਡੇ ਨੇ । ਕੀ ਕਹੋਗੇ ਸ਼ੀਲੂ ਦੀ ਖੇਡ ਬਾਰੇ । ਮੇਰੇ ਹਿਸਾਬ ਨਾਲ ਇਹਦੇ ਤੋਂ ਤਕੜਾ ਜਾਫੀ...
15/02/2026

ਅੱਜ ਫੇਰ ਸ਼ੀਲੂ ਬੈਸਟ ਜਾਫੀ । ਮੈਚ ਵੀ ਇੱਕ ਪਾਸਾ ਕਰਤਾ ਮੁੰਡੇ ਨੇ । ਕੀ ਕਹੋਗੇ ਸ਼ੀਲੂ ਦੀ ਖੇਡ ਬਾਰੇ । ਮੇਰੇ ਹਿਸਾਬ ਨਾਲ ਇਹਦੇ ਤੋਂ ਤਕੜਾ ਜਾਫੀ ਨੀ ਕੋਈ ਹੋਇਆ ਅਜੇ ਤੱਕ।

ਰਾਖੀ ਸ਼ਾਹਪੁਰ ਹਿਸਾਰ ( ਹਰਿਆਣਾ) ਕੱਪ ਦਾ ਰਿਜ਼ਲਟ
ਪਹਿਲਾਂ ਸਥਾਨ —— ਬਹੂ ਅਕਬਰ
ਦੂਜਾ ———— ਸ਼ੱਕਰ ਪੁਰ
ਬੈਸਟ ਜਾਫੀ —ਸ਼ੀਲੂ ਬੈਸਟ ਰੇਡਰ ਰਵੀ ਦਿਉਰਾਂ
ਬੈਸਟਾ ਨੂੰ ਆਲਟੋ ਕਾਰ

ਹਾਂਜੀ ਕਿੱਦਾਂ ਮਿੱਤਰੋ । ਦੁਨੀਆਂ ਬਾਹਲਾ ਪਿਆਰ ਕਰਦੀ ਆ ਗੱਭਰੂ ਨੂੰ  । ਦੋਦੇ ਵਾਲੇ ਸੰਦੀਪ ਦੀ ਖੇਡ ਸੱਚੀ ਦਿਲ ਨੂੰ ਮੋਹ ਜਾਂਦੀ ਆ । ਇੱਕ ਟਾਈਮ ਸ...
14/02/2026

ਹਾਂਜੀ ਕਿੱਦਾਂ ਮਿੱਤਰੋ । ਦੁਨੀਆਂ ਬਾਹਲਾ ਪਿਆਰ ਕਰਦੀ ਆ ਗੱਭਰੂ ਨੂੰ । ਦੋਦੇ ਵਾਲੇ ਸੰਦੀਪ ਦੀ ਖੇਡ ਸੱਚੀ ਦਿਲ ਨੂੰ ਮੋਹ ਜਾਂਦੀ ਆ । ਇੱਕ ਟਾਈਮ ਸੀ ਵੱਡੇ ਵੱਡੇ ਜਾਫੀ ਹਵਾ ਵੱਲ ਵੀ ਨੀ touch ਕਰਦੇ ਸੀ । ਇੰਨਾ ਖੌਫ ਸੀ ਖੇਡ ਮੈਦਾਨ ਵਿੱਚ । ਮੈਂ ਕਦੇ ਕਿਸੇ ਨਾਲ ਲੜਦਾ ਨੀ ਦੇਖਿਆ ਨਾ ਕਦੇ ਕਿਸੇ ਨਾਲ ਬਹਿਸ ਕਰਦਾ ਦੇਖਿਆ । ਦੋਦੇ ਵਾਲੇ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਆ ਜ਼ਿਆਦਾ ਨਜਾਯਾਜ ਜੋਰ ਨੀ ਮਾਰਦਾ ਜਦੋਂ ਦਾਅ ਪੱਕਾ ਹੋ ਜਾਵੇ । ਆਪਾਂ ਤਾਂ ਦਿਲੋਂ ਫੈਨ ਆ ਦੋਦੇ ਵਾਲੇ ਸੰਦੀਪ ਦੇ। ਕਮੈਂਟ ਕਰਦੋ ਜਿਹੜੇ ਦੋਦੇ ਵਾਲੇ ਨੂੰ ਪਿਆਰ ਕਰਦੇ ਆ।
ਜੇ ਕਿਸੇ ਵੀਰ ਨੀ ਕੋਈ ਵਾਕਿਆ ਯਾਦ ਆ ਤਾਂ ਜਰੂਰ ਸਾਂਝਾ ਕਰਨਾ
ਤੁਹਾਡਾ ਗੁਰਪ੍ਰੀਤ ਸਮਰਾਲਾ

ਹਾਂਜੀ। ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ । ਚਿੱਟੀਆਂ ਨਿਕਰਾਂ ਵਾਲਿਆਂ ਦਾ ਵੀ ਦੌਰ ਚੱਲਿਆ ਸੀ। ਇੱਕ ਟਾਈਮ ਸੀ ਇਹਨਾਂ ਦੀ ਤਿਕੜੀ ਨੇ...
14/02/2026

ਹਾਂਜੀ। ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ । ਚਿੱਟੀਆਂ ਨਿਕਰਾਂ ਵਾਲਿਆਂ ਦਾ ਵੀ ਦੌਰ ਚੱਲਿਆ ਸੀ। ਇੱਕ ਟਾਈਮ ਸੀ ਇਹਨਾਂ ਦੀ ਤਿਕੜੀ ਨੇ ਤੜਥੱਲੀ ਮਚਾ ਕੇ ਰੱਖੀ ਹੋਈ ਸੀ । ਜਿੰਨੇ ਮੇਲੇ ਇਹਨਾਂ ਨੇ ਜਿੱਤੇ ਸੀ ਉਹ ਵੀ ਕੋਈ ਸੌਖੀ ਗੱਲ ਨੀ । ਪਰ ਵਿੱਚ ਜਿਹੇ ਨੂੰ ਥੋੜਾ ਜਿਹਾ ਟਾਈਮ ਇਦਾ ਦਾ ਆਇਆ ਯ ਸੱਟਾਂ ਫੇਟਾਂ ਦੇ ਕਾਰਨ ਥੋੜ੍ਹੀ ਜਿਹੀ ਖੇਡ ਦੇ ਵਿੱਚ ਦਿੱਕਤ ਆਉਂਦੀ ਰਹੀ । ਪਰ ਹੁਣ ਇਸ ਸੀਜ਼ਨ ਤੋਂ ਮੈਂ ਦੇਖਿਆ ਫਿਰ ਤੋਂ ਮੁੰਡੇ ਫੋਰਮ ਚ ਆ ਰਹੇ ਆ । ਇਹਨਾਂ ਦੀ ਖੇਡ ਦੀ ਵੀ ਦੁਨੀਆਂ ਦੀਵਾਨੀ ਰਹੀ ਆ । ਬਾਗੜੀਆਂ ਕੱਪ ਤੇ ਮੈਚ ਹਾਰਨ ਤੋਂ ਇਹਨਾਂ ਦਾ ਦੁੱਖ ਸਾਫ਼ ਝਲਕਦਾ ਸੀ । ਬਾਬਾ ਕਿਰਪਾ ਕਰੇ ਫਿਰ ਤੋਂ ਦੌਰ ਆਈ ਚਿੱਟੀਆਂ ਨਿਕਰਾਂ ਵਾਲਿਆਂ ਦਾ । ਤੁਹਾਨੂੰ ਕਿਦਾ ਦੀ ਲਗਦੀ ਐ ਸ਼ਕਰਪੁਰੀਆਂ ਦੀ ਖੇਡ ਕਮੇਂਟ ਜਰੂਰ ਕਰਨਾ ਜੀ ।
ਮੈਂ ਜੋ ਵੀ ਲਿਖਦਾ ਇਹ ਮੇਰੇ ਆਪਣੇ ਵਿਚਾਰ ਨੇ । ਜੇਕਰ ਕਿਸੇ ਵੀਰ ਨੂੰ ਕੋਈ ਗੱਲ ਦਾ ਬੁਰਾ ਲੱਗੇ ਤਾਂ ਮਾਫੀ ਚਾਹਵਾਂਗੇ
ਤੁਹਾਡਾ ਗੁਰਪ੍ਰੀਤ ਸਮਰਾਲਾ

ਅੱਜ ਗੱਲ ਕਰਦੇ ਆਂ ਆਹ ਰੇਡਰ ਦੀ । ਰਵੀ ਦਿਓਰਾ ਬਾਗੜੀਆਂ Cup ਤੇ ਜਿੱਦਾਂ ਦੀ ਖੇਡ ਰਵੀ ਨੇ ਦਿਖਾਈ ਉਹ ਵੀ ਬਾਕਮਾਲ ਸੀ । ਮੇਰੇ ਖਿਆਲ ਚ ਪਹਿਲੇ ਪੰਜ...
13/02/2026

ਅੱਜ ਗੱਲ ਕਰਦੇ ਆਂ ਆਹ ਰੇਡਰ ਦੀ । ਰਵੀ ਦਿਓਰਾ
ਬਾਗੜੀਆਂ Cup ਤੇ ਜਿੱਦਾਂ ਦੀ ਖੇਡ ਰਵੀ ਨੇ ਦਿਖਾਈ ਉਹ ਵੀ ਬਾਕਮਾਲ ਸੀ । ਮੇਰੇ ਖਿਆਲ ਚ ਪਹਿਲੇ ਪੰਜ ਰੇਡਰਾਂ ਵਿੱਚ ਰਵੀ ਦਾ ਨਾਮ ਆਉਂਦਾ । ਬਾਕੀ ਸੱਟ ਲੱਗੀ ਹੋਣ ਦੇ ਬਾਵਜੂਦ ਕਬੱਡੀਆਂ ਪਾਉਣ ਨੂੰ ਨੀ ਹਟਾਇਆ । ਪਰ ਇੱਕ ਨੰਬਰ ਤੋਂ ਟਰੈਕਟਰ ਤੋਂ ਪਿੱਛੇ ਰਹਿ ਗਿਆ । ਤੁਹਾਨੂੰ ਕਿੱਦਾਂ ਦੀ ਲਗਦੀ ਐ ਰਵੀ ਦੀ ਖੇਡ ਕਮੇਂਟ ਜਰੂਰ ਕਰਨਾ

ਤੁਹਾਡਾ ਆਪਣਾ ਗੁਰਪ੍ਰੀਤ ਸਮਰਾਲਾ

ਬਹੁਤ ਬਹੁਤ ਮੁਬਾਰਕਾਂ ਸ਼ਿੱਲੂ ਨੂੰ ਬਾਗੜੀਆਂ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਫੇਰ ਤੋਂ ...ਮੈਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਆ । ਲੋਕ ਜਿਨ...
11/02/2026

ਬਹੁਤ ਬਹੁਤ ਮੁਬਾਰਕਾਂ ਸ਼ਿੱਲੂ ਨੂੰ ਬਾਗੜੀਆਂ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਫੇਰ ਤੋਂ ...
ਮੈਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਆ । ਲੋਕ ਜਿਨ੍ਹਾਂ ਮਰਜੀ ਮਾੜਾ ਚੰਗਾ ਬੋਲੀ ਜਾਣ ਸ਼ਿਲੂ ਬਾਰੇ ਪਰ ਉਹ ਬੰਦੇ ਦੀ ਮਿਹਨਤ ਬੋਲਦੀ ਆ ਇਹ ਆਪਣੇ ਜਿੱਤ ਵਾਲੇ ਰਾਹ ਤੇ ਨੀਵੀਂ ਪਾ ਕੇ ਤੁਰਿਆ ਜਾ ਰਿਹਾ । ਇੰਨੇ touch ਲੈਣੇ ਵੀ ਕੋਈ ਸੌਖੀ ਗੱਲ ਨੀ ਜਿੰਨੇ ਸ਼ੀਲੂ ਇੱਕ ਮੈਚ ਵਿੱਚ ਜਾਫ੍ਹੇ ਲਾ ਦਿੰਦਾ ।
ਮੈਨੂੰ 17-18 ਸਾਲ ਹੋਗੇ ਕਬੱਡੀ ਨਾਲ ਜੁੜੇ ਨੂੰ ਜਾਫੀ ਹੋਰ ਵੀ ਬਹੁਤ ਤਕੜੇ ਹੋਏ ਨੇ ਪਰ ਸ਼ੀਲੂ ਕੱਲਾ ਮੈਚ ਜਿਤਾਉਣ ਦਾ ਦਮ ਰੱਖਦਾ।
ਇਹ ਮੇਰੇ ਆਪਣੇ ਵਿਚਾਰ ਨੇ ਤੁਸੀਂ ਕਮੇਂਟ ਕਰਕੇ ਜਰੂਰ ਦੱਸਣਾ ਆਪਣੇ ਵਿਚਾਰ।
ਤੁਹਾਡਾ ਆਪਣਾ ਗੁਰਪ੍ਰੀਤ ਸਮਰਾਲਾ

Address

Samrala
141114

Alerts

Be the first to know and let us send you an email when Kabaddi lovers posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi lovers:

Shortcuts

Share