Kila Raipur Rural Sports Festival

Kila Raipur Rural Sports Festival Kila Raipur the village that shines like golden letters in the sports history and culture of Punjab

ਕਿਲ੍ਹਾ ਰਾਏਪੁਰ ਖੇਡਾਂ: ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ7 ਸਾਲ ਤੋਂ 90 ਸਾਲ ਦੇ ਖਿਡਾਰੀ ਦ...
09/02/2023

ਕਿਲ੍ਹਾ ਰਾਏਪੁਰ ਖੇਡਾਂ:
ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ
7 ਸਾਲ ਤੋਂ 90 ਸਾਲ ਦੇ ਖਿਡਾਰੀ ਦਿਖਾ ਰਹੇ ਹਨ ਜੌਹਰ
7 ਸਾਲਾ ਗੁੰਜਣ ਤੇ 90 ਸਾਲਾ ਤੇਜਾ ਸਿੰਘ ਫੱਲੇਵਾਲ ਨੇ ਜਿੱਤੇ ਦਿਲ
ਲੁਧਿਆਣਾ 3 ਫਰਵਰੀ: 83ਵੇਂ ਕਿਲ੍ਹਾ ਰਾਏਪੁਰ ਰੂਰਲ ਸਪੋਰਟਸ ਫੈਸਟੀਵਲ ਦੇ ਪਹਿਲੇ ਦਿਨ ਸੱਤ ਸਾਲ ਤੋਂ 90 ਸਾਲ ਦੇ ਖਿਡਾਰੀਆਂ ਨੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।ਇਨ੍ਹਾਂ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ‘ਚ ਜਿੱਥੇ 90 ਸਾਲਾ ਤੇਜਾ ਸਿੰਘ ਨੇ ਹਿੱਸਾ ਲਿਆ ਉੱਥੇ 7 ਸਾਲ ਦੀ ਗੁੰਜਣ ਨੇ ਵੀ ਸ਼ਮੂਲੀਅਤ ਕੀਤੀ। ਤੇਜਾ ਸਿੰਘ ਨੇ ਬਜੁਰਗਾਂ ਦੀ 80 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ‘ਚ ਦੂਸਰਾ ਸਥਾਨ ਹਾਸਿਲ ਕਰਕੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਲੁਧਿਆਣਾ ਜਿਲ੍ਹੇ ਨਾਲ ਸਬੰਧਤ ਤੇਜਾ ਸਿੰਘ 1994 ਤੋਂ ਦੌੜਾਂ ‘ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਹ 70 ਤੇ 75 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਏਸ਼ੀਆ ਰਿਕਾਰਡ ਵੀ ਬਣਾ ਚੁੱਕੇ ਹਨ। ਖੇਤੀਬਾੜੀ ਕਿੱਤੇ ਨਾਲ ਜੁੜੇ ਤੇਜਾ ਸਿੰਘ ਦਾ ਪ੍ਰਣ ਹੈ ਕਿ ਉਹ ਆਖਰੀ ਦਮ ਤੱਕ ਖੇਡਾਂ ‘ਚ ਹਿੱਸਾ ਲੈਂਦਾ ਰਹੇਗਾ।
ਕਿਲ੍ਹਾ ਰਾਏਪੁਰ ਖੇਡਾਂ ਦੇ 1500 ਦੌੜਾਂ ਮੁਕਾਬਲੇ ‘ਚ ਕਰਨਾਲ ਦੀ ਗੁੰਜਣ ਨੇ ਹਿੱਸਾ ਲਿਆ।ਪਵਨ ਕੁਮਾਰ ਪਹਿਲਵਾਨ ਦੀ ਸਪੁੱਤਰੀ ਗੁੰਜਣ ਆਪਣੇ ਚਾਚਾ ਨੀਰਜ ਤੋਂ ਸਿਖਲਾਈ ਲੈ ਰਹੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਖੇਡਾਂ ‘ਚ ਹਿੱਸਾ ਲੈ ਰਹੀ ਹੈ ਅਤੇ ਇੱਕ ਸਾਲ ਤੋਂ ਮੁਕਾਬਲੇਬਾਜ਼ੀ ‘ ਹਿੱਸਾ ਲੈ ਰਹੀ ਹੈ। ਗੁੰਜਣ ਆਪਣੇ ਉਮਰ ਵਰਗ ਦੇ ਮੁਕਾਬਲਿਆਂ ‘ਚ 12 ਕਿਲੋਮੀਟਰ ਤੱਕ ਦੀਆਂ ਦੌੜਾਂ ਜਿੱਤ ਚੁੱਕੀ ਹੈ। ਗੁੰਜਣ ਇੰਨ੍ਹਾਂ ਖੇਡਾਂ ‘ਚ ਭਾਵੇਂ ਤਗਮਾ ਨਹੀਂ ਜਿੱਤ ਸਕੀ ਪਰ ਉਸ ਵੱਲੋਂ ਦੌੜ ਪੂਰੀ ਕਰਕੇ ਦਰਸ਼ਕਾਂ ਦੀ ਵਾਹ ਵਾਹ ਤੇ ਉਤਸ਼ਾਹੀ ਇਨਾਮ ਜਰੂਰ ਜਿੱਤਣ ਦਾ ਮਾਣ ਪ੍ਰਾਪਤ ਕੀਤਾ।

ਪੰਜਾਬ ਸਰਕਾਰ ਬੈਲ ਗੱਡੀਆਂ ਦੀਆਂ ਦੌੜਾਂ ਯਕੀਨੀ ਬਣਾਵੇਗੀ । ਅਨਮੋਲ ਗਗਨ ਮਾਨ ਕੈਬਨਿਟ ਮਨਿਸਟਰ ਪੰਜਾਬ
09/02/2023

ਪੰਜਾਬ ਸਰਕਾਰ ਬੈਲ ਗੱਡੀਆਂ ਦੀਆਂ ਦੌੜਾਂ ਯਕੀਨੀ ਬਣਾਵੇਗੀ । ਅਨਮੋਲ ਗਗਨ ਮਾਨ ਕੈਬਨਿਟ ਮਨਿਸਟਰ ਪੰਜਾਬ

   Kila Raipur Rural Sports Festival
09/02/2023

Kila Raipur Rural Sports Festival

After a gap of four years, the Kila Raipur Games known as Punjab’s Rural Olympics kicked off on Friday.The three-day competition sees hundreds of athletes co...

ਬੁਲੰਦ ਹੌਸਲੇ ਦਰਸ਼ਾਉਂਦੀ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਇਕ ਖੂਬਸੂਰਤ ਤਸਵੀਰ
08/02/2023

ਬੁਲੰਦ ਹੌਸਲੇ ਦਰਸ਼ਾਉਂਦੀ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਇਕ ਖੂਬਸੂਰਤ ਤਸਵੀਰ

08/02/2023

ਸੁਰਖੀਆਂ
07/02/2023

ਸੁਰਖੀਆਂ

ਸੁਰਖ਼ੀਆਂ
07/02/2023

ਸੁਰਖ਼ੀਆਂ

Address

Village Kila Raipur, Ludhiana, India
Punjab Region

Website

Alerts

Be the first to know and let us send you an email when Kila Raipur Rural Sports Festival posts news and promotions. Your email address will not be used for any other purpose, and you can unsubscribe at any time.

Contact The Business

Send a message to Kila Raipur Rural Sports Festival:

Shortcuts

Share

Category