Ichhaadhaari Fitness: Simple & Scientific

Ichhaadhaari Fitness: Simple & Scientific Contact information, map and directions, contact form, opening hours, services, ratings, photos, videos and announcements from Ichhaadhaari Fitness: Simple & Scientific, mari musatafa, Moga.

Ichhaadhari Fitness will help you to shapeshift(transform) your body into your desired shape using simple but scientific methods.you will get almost steroid-like results with a natural diet.

06/06/2026

ਬਿਮਾਰੀ,ਮਰੀਜ ਜਾ ਡਾਕਟਰ-ਦੋਸ਼ੀ ਕੌਣ??????

ਮੋਟਾਪੇ,ਫੈਟੀ ਲਿਵਰ,ਟਾਈਪ-2 ਸ਼ੂਗਰ ਅਤੇ ਲਗਾਤਾਰ ਥਕਾਵਟ ਦਾ ਪੱਕਾ ਹੱਲ:ਜਿਵੇਂ ਸਦੀਆਂ ਪਹਿਲਾਂ ਹਿਪੋਕ੍ਰੇਟਸ  ਨੇ ਕਿਹਾ ਸੀ ਕਿ "All disease beg...
05/06/2026

ਮੋਟਾਪੇ,ਫੈਟੀ ਲਿਵਰ,ਟਾਈਪ-2 ਸ਼ੂਗਰ ਅਤੇ ਲਗਾਤਾਰ ਥਕਾਵਟ ਦਾ ਪੱਕਾ ਹੱਲ:
ਜਿਵੇਂ ਸਦੀਆਂ ਪਹਿਲਾਂ ਹਿਪੋਕ੍ਰੇਟਸ ਨੇ ਕਿਹਾ ਸੀ ਕਿ "All disease begins in the gut." , ਉਸੇ ਤਰਾਂ ਅੱਜ ਦੀ Modern Medical Science ਵੀ ਇਸ ਗੱਲ ਉਤੇ ਪੱਕੀ ਮੋਹਰ ਲਗਾ ਰਹੀ ਹੈ। ਵਿਗਿਆਨੀ ਅੱਜ ਇਸ ਨੂੰ ਇੱਕ ਬਹੁਤ ਹੀ ਦਿਲਚਸਪ ਨਾਮ ਦਿੰਦੇ ਹਨ “Gut-Metabolism Axis” , ਯਾਨੀ ਸਾਡੇ ਹਾਜਮੇ ਅਤੇ ਸਰੀਰ ਦੀ ਉਰਜਾ ਪ੍ਰਣਾਲੀ ਦਾ ਸਿੱਧਾ “ਵਾਈ-ਫਾਈ” ਕਨੈਕਸ਼ਨ!
🫵ਜੇਕਰ ਤੁਹਾਡਾ ਹਾਜਮਾ ਖਰਾਬ ਹੈ ਤਾਂ ਤੁਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਖੁਰਾਕ ਖਾ ਲਓ,ਪਿੰਡ-ਸ਼ਹਿਰ ਦੀ ਸਭ ਤੋ ਜਿਆਦਾ ਫੀਸ ਵਾਲੀ ਜਿਮ ਵਿੱਚ ਦਿਨ-ਰਾਤ ਇੱਕ ਕਰ ਦਿਓ, ਫਿਰ ਵੀ ਮੋਟਾਪਾ, ਸ਼ੂਗਰ,ਹਾਈ ਬੀਪੀ,ਉਦਾਸੀ,ਕਮਜ਼ੋਰੀ ਅਤੇ ਥਕਾਵਟ ਤੁਹਾਡਾ ਖਹਿੜਾ ਨਹੀਂ ਛੱਡਣਗੇ।
🤔ਚਲੋ ਅੱਜ ਬਿਲਕੁਲ ਪੇਂਡੂ ਅਤੇ ਦਿਲਚਸਪ ਅੰਦਾਜ਼ ਵਿੱਚ ਸਮਝੀਏ ਕਿ ਪੇਟ ਦੇ ਅੰਦਰ ਲੱਗੀ ਇਹ “ਕਮਜ਼ੋਰੀ ਦੀ ਸਿਉਂਕ” ਸਰੀਰ ਦਾ ਕੀ ਹਾਲ ਕਰਦੀ ਹੈ ਅਤੇ ਇਸ ਨੂੰ ਠੀਕ ਕਿਵੇਂ ਕਰਨਾ ਹੈ।
🛑ਜਦੋਂ ਹਾਜਮੇ ਵਾਲੇ ਕਿਲ੍ਹੇ ਦੀ ਕੰਧ ਟੁੱਟਦੀ ਹੈ: ਮੈਟਾਬੋਲਿਕ ਐਂਡੋਟੌਕਸੀਮੀਆ
ਸਾਡੀਆ ਅੰਤੜੀਆਂ ਦੀ ਪਰਤ ਯਾਨੀ Intestinal Lining ਇੱਕ ਬਹੁਤ ਹੀ ਮਜ਼ਬੂਤ ਕਿਲ੍ਹੇ ਦੀ ਕੰਧ ਵਰਗੀ ਹੁੰਦੀ ਹੈ। ਇਸ ਦਾ ਕੰਮ ਖਾਣੇ ਦੇ ਚੰਗੇ ਤੱਤਾਂ ਨੂੰ ਅੰਦਰ ਆਉਣ ਦੇਣਾ ਅਤੇ ਖ਼ਰਾਬ ਬੈਕਟੀਰੀਆ ਨੂੰ ਬਾਹਰ ਰੋਕਣਾ ਹੁੰਦਾ ਹੈ। ਪਰ ਅੱਜ-ਕੱਲ੍ਹ ਦੇ ਗਲਤ ਖਾਣ-ਪੀਣ,ਜਿਵੇ ਜੰਕ ਫੂਡ, ਖੰਡ, ਰਿਫਾਇੰਡ ਤੇਲ ਆਦਿ,ਸਰੀਰਕ ਮਿਹਨਤ ਦੀ ਕਮੀ ਅਤੇ ਮਾਨਸਿਕ ਤਣਾਅ ਕਾਰਨ ਇਸ ਕੰਧ ਵਿੱਚ ਮੋਰੀਆਂ ਹੋ ਜਾਂਦੀਆਂ ਹਨ, ਜਿਸ ਨੂੰ Leaky Gut ਕਿਹਾ ਜਾਂਦਾ ਹਾਂ।
⛔️ਇਸ ਲੀਕੇਜ ਕਾਰਨ ਆਂਦਰਾਂ ਦੇ ਬੈਕਟੀਰੀਆ ਦਾ ਇੱਕ ਬਹੁਤ ਹੀ ਜ਼ਹਿਰੀਲਾ ਹਿੱਸਾ, ਜਿਸ ਨੂੰ “LPS ਯਾਨੀ Lipopolysaccharide” ਕਿਹਾ ਜਾਂਦਾ ਹੈ, ਹੌਲੀ-ਹੌਲੀ ਸਾਡੇ ਖ਼ੂਨ ਵਿੱਚ ਲੀਕ ਹੋਣ ਲੱਗਦਾ ਹੈ।
🩺ਹੁਣ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਬੈਕਟੀਰੀਆ ਖ਼ੂਨ ਵਿੱਚ ਪਹੁੰਚ ਕੇ ਤੁਹਾਨੂੰ ਕੋਈ ਤੇਜ਼ ਬੁਖਾਰ ਨਹੀਂ ਚਾੜ੍ਹਦਾ, ਬਲਕਿ ਤੁਹਾਡੇ ਅੰਦਰ ਇਹ ਇੱਕ ਧੀਮੀ ਅੱਗ ਯਾਨੀ “Low-grade chronic inflammation” ਲਗਾ ਦਿੰਦਾ ਹੈ, ਜੋ ਤੁਹਾਡੇ ਸਰੀਰ ਨੂੰ ਅੰਦਰੋਂ-ਅੰਦਰੀਂ, ਚਾਰੇ ਪਾਸਿਓ ਧੁਖਾਉਂਦੀ ਰਹਿੰਦੀ ਹੈ:
🔥ਪਹਿਲਾ ਧੁਖਦਾ ਪਾਸਾ ਹੁੰਦਾ ਟਾਈਪ-2 ਸ਼ੂਗਰ,ਯਾਨੀ ਜਦੋਂ ਤੁਹਾਡੇ ਸੈੱਲਾਂ ਦੇ ਦਰਵਾਜ਼ੇ ਜਾਮ ਹੋ ਜਾਂਦੇ ਹਨ!
ਸਾਡੇ ਸਰੀਰ ਵਿੱਚ ਇੰਸੁਲਿਨ ਹਾਰਮੋਨ ਇੱਕ “ਚਾਬੀ” ਵਾਂਗ ਕੰਮ ਕਰਬ ਹੈ ਜੋ ਸੈੱਲਾਂ ਦੇ ਦਰਵਾਜ਼ੇ ਖੋਲ੍ਹਦਾ ਹੈ ਤਾਂ ਜੋ ਖ਼ੂਨ ਵਿੱਚ ਘੁੰਮ ਰਹੀ ਸ਼ੂਗਰ ਸੈੱਲਾਂ ਦੇ ਅੰਦਰ ਜਾ ਕੇ ਊਰਜਾ ਯਾਨੀ Current ਬਣ ਸਕੇ। ਪਰ ਜਦੋਂ ਅੰਤੜੀਆਂ ਦਾ ਬੈਕਟੀਰੀਆ LPS ਖ਼ੂਨ ਰਾਹੀਂ ਤੁਹਾਡੀਆ ਮਾਸਪੇਸ਼ੀਆਂ ਦੇ ਅੰਦਰ ਪਹੁੰਚਦਾ ਹੈ, ਤਾਂ ਉੱਥੇ ਮੌਜੂਦ ਇਮਿਊਨ ਸੈੱਲ ਉਸ ਬੈਕਟੀਰੀਆ ਨੂੰ ਮਾਰਨ ਲਈ ਮਾਰੂ ਕੈਮੀਕਲ ਛੱਡਦੇ ਹਨ ਜੋ ਇਹਨਾਂ ਬੈਕਟੀਰੀਆ ਨੂੰ ਮਾਰ ਦਿੰਦਾ ਹੈ!ਚਲੋ ਬੈਕਟੀਰੀਆ ਤਾ ਮਰ ਜਾਵੇ ਹਨ ਪਰ ਇਹ ਮਾਰੂ ਕੈਮੀਕਲ ਤੁਹਾਡੇ ਸੈੱਲਾਂ ਦੇ ਉਹਨਾਂ ਤਾਲਿਆਂ ਜਾਮ ਕਰ ਦਿੰਦੇ ਹਨ,ਜਿਹਨਾਂ ਨੂੰ ਇੰਨਸੁਲੀਨ ਹਾਰਮੋਨ ਨਾਮ ਦੀ ਚਾਬੀ ਨੇ ਖੋਲਣਾ ਸੀ।ਧਿਆਨ ਦਿਓ ਕਿ ਇਸੇ ਨੂੰ “ਇੰਸੁਲਿਨ ਰੇਜ਼ਿਸਟੈਂਸ” ਕਹਿੰਦੇ ਹਨ,ਯਾਨੀ ਟਾਈਪ 2 ਸ਼ੂਗਰ! ਚਾਬੀ ਕੰਮ ਨਹੀਂ ਕਰਦੀ,ਜਿੰਦਰਾ ਜਾਮ ਹੈ,ਸੈਲਾ ਦੇ ਦਰਵਾਜ਼ੇ ਖੁੱਲਦੇ ਨਹੀ,ਸ਼ੂਗਰ ਅੰਦਰ ਜਾਕੇ ਇਸਤੇਮਾਲ ਨਹੀ ਹੁੰਦੀ,ਸ਼ੂਗਰ ਗਾੜ੍ਹੀ ਹੋਕੇ ਖ਼ੂਨ ਵਿੱਚ ਹੀ ਘੁੰਮਦੀ ਰਹਿੰਦੀ ਹੈ ਅਤੇ ਇਨਸਾਨ ਸ਼ੂਗਰ ਯਾਨੀ Diabetes ਦਾ ਮਰੀਜ਼ ਬਣ ਜਾਂਦਾ ਹੈ।
🔥ਦੂਸਰਾ ਧੁਖਦਾ ਪਾਸਾ ਹੈ “ਮੋਟਾਪਾ” ਯਾਨੀ ਚਰਬੀ ਦਾ ਜਮ੍ਹਾਂ ਹੋਣਾ ਅਤੇ ਕ੍ਰੇਵਿੰਗ ਦਾ ਹੋਣਾ!
ਸਾਡੇ ਫੈਟ ਸੈੱਲ ਯਾਨੀ ਚਰਬੀ ਜਮਾਂ ਕਰਨ ਵਾਲੀਆਂ ਥੈਲੀਆਂ,ਬਿਮਾਰ ਹੋ ਜਾਂਦੇ ਹਨ। ਜਦੋਂ ਸਰੀਰ ਨੂੰ ਲੱਗੀ ਇਸ ਧੀਮੀ ਇੰਨਫਲਾਮੇਸ਼ਨ ਦੀ ਅੱਗ ਇਹਨਾਂ ਸੈਲਾਂ ਤੱਕ ਪਹੁੰਚਦੀ ਹੈ, ਤਾਂ ਇਹ ਸੈਲ ਚਰਬੀ ਨੂੰ ਊਰਜਾ ਵਿੱਚ ਬਦਲਣ ਦੀ ਬਜਾਏ ਉਸ ਨੂੰ ਹੋਰ ਜ਼ਿਆਦਾ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ, ਇਹ ਧੀਮੀ ਸੋਜਸ਼ ਸਾਡੇ ਦਿਮਾਗ ਦੇ ਉਸ ਹਿੱਸੇ ਯਾਨੀ Hypothalamus ਦੇ ਸਿਗਨਲਾਂ ਨੂੰ ਦਬਾ ਦਿੰਦੀ ਹੈ ਜੋ ਭੁੱਖ ਨੂੰ ਕੰਟਰੋਲ ਕਰਦਾ ਹੈ। ਨਤੀਜਾ? ਬੰਦੇ ਦਾ ਪੇਟ ਭਰਿਆ ਹੁੰਦਾ ਹੈ, ਪਰ ਦਿਮਾਗ ਵਾਰ-ਵਾਰ ਮਿੱਠਾ ਜਾਂ ਜੰਕ ਫੂਡ ਖਾਣ ਦੀ Craving ਪੈਦਾ ਕਰਦਾ ਰਹਿੰਦਾ ਹੈ ਅਤੇ ਇਨਸਾਨ ਨਸ਼ੇ ਵਾਂਗ ਖਾਣ ਦਾ ਆਦੀ ਹੋ ਜਾਂਦਾ ਹੈ।
🔥ਤੀਜਾ ਧੁਖਦਾ ਪਾਸਾ ਹੈ “ਫੈਟੀ ਲਿਵਰ”, ਜਿਗਰ ਉਪਰ ਚਰਬੀ ਚੜ੍ਹਣਾ!
ਸਾਡੀ ਐਨਾਟੋਮੀ ਅਨੁਸਾਰ ਅੰਤੜੀਆਂ ਵਿੱਚੋਂ ਨਿਕਲਣ ਵਾਲੀ ਖ਼ੂਨ ਦੀ ਹਰ ਨਾੜੀ ਸਭ ਤੋਂ ਪਹਿਲਾਂ “ਲਿਵਰ ਯਾਨੀ ਜਿਗਰ” ਵਿੱਚ ਜਾਂਦੀ ਹੈ, ਕਿਉਂਕਿ ਲਿਵਰ ਸਰੀਰ ਦਾ ਮੁੱਖ ਫਿਲਟਰ ਹੈ। ਜਦੋਂ ਅੰਤੜੀਆਂ ਲੀਕ ਹੋ ਜਾਂਦੀਆਂ ਹਨ, ਤਾਂ ਸਭ ਤੋਂ ਵੱਧ ਅਤੇ ਜ਼ਹਿਰ ਸਿੱਧਾ ਲਿਵਰ ਉਪਰ ਹਮਲਾ ਕਰਦਾ ਹੈ। ਲਿਵਰ ਦੇ ਸੁਰੱਖਿਆ ਸੈੱਲ ਯਾਨੀ “Kupffer cells” ਇਸ ਜ਼ਹਿਰ ਨਾਲ ਲੜਦੇ-ਲੜਦੇ ਆਖਿਰ ਨੂੰ ਇੱਕ ਦਿਨ ਥੱਕ ਜਾਂਦੇ ਹਨ ਅਤੇ ਲਿਵਰ ਦੀ ਚਰਬੀ ਪਚਾਉਣ ਦੀ ਸਮਰੱਥਾ ਘੱਟ ਜਾਂਦੀ ਹੈ। ਹੁਣ ਲਿਵਰ ਚਰਬੀ ਨੂੰ ਬਾਹਰ ਕੱਢਣ ਦੀ ਬਜਾਏ ਆਪਣੇ ਅੰਦਰ ਹੀ ਜਮ੍ਹਾਂ ਕਰਨ ਲੱਗਦਾ ਹੈ, ਇਸੇ ਨੂੰ ਅਸੀਂ “ਫੈਟੀ ਲਿਵਰ” ਦੀ ਬਿਮਾਰੀ ਕਹਿੰਦੇ ਹਾਂ।
🔥ਚੌਥਾ ਧੁਖਦਾ ਪਾਸਾ ਹੈ ਲਗਾਤਾਰ ਰਹਿਣ ਵਾਲੀ ਥਕਾਵਟ ਯਾਨੀ ਸਮਝੋ ਤੁਹਾਡੇ ਸਰੀਰ ਦੇ “ਫਿਊਜ਼” ਉਡੇ ਹੀ ਰਹਿੰਦੇ ਹਨ!
ਸਾਡੇ ਸਰੀਰ ਦੇ ਸੈੱਲਾਂ ਅੰਦਰ ਛੋਟੇ-ਛੋਟੇ ਪਾਵਰ ਹਾਊਸ ਯਾਨੀ ਬਿਜਲੀ ਘਰ ਹੁੰਦੇ ਹਨ, ਜਿਨ੍ਹਾਂ ਨੂੰ “ਮਾਈਟੋਕੌਂਡਰੀਆ” ਕਿਹਾ ਜਾਂਦਾ ਹੈ। ਇਹ ਬਿਜਲੀ ਘਰ ਖਾਣੇ ਤੋਂ ਬਿਜਲੀ ਯਾਨੀ ATP ਬਣਾਉਂਦੇ ਹਨ। ਖ਼ੂਨ ਵਿੱਚ ਘੁੰਮ ਰਿਹਾ LPS ਨਾਮ ਦਾ ਜ਼ਹਿਰ ਇਹਨਾਂ ਬਿਜਲੀ ਘਰਾਂ ਦੀ ਮਸ਼ੀਨਰੀ ਖਰਾਬ ਕਰ ਦਿੰਦਾ ਹੈ। ਇਥੇ ਹੀ ਬੱਸ ਨਹੀ ਸਗੋਂ ਦੂਜੇ ਪਾਸੇ, ਇਹ ਧੀਮੀ ਸੋਜਸ਼ ਦਿਮਾਗ ਤੱਕ ਪਹੁੰਚ ਕੇ ਉੱਥੋਂ ਦੇ ਸੈੱਲਾਂ ਨੂੰ ਵੀ ਬਿਮਾਰ ਕਰ ਦਿੰਦੀ ਹੈ, ਜਿਸ ਨੂੰ ਮੈਡੀਕਲ ਵਿਗਿਆਨ ਵਿੱਚ 🤕 “Sickness Behavior” 🤒 ਕਿਹਾ ਜਾਂਦਾ ਹੈ,ਮਤਲਬ ਇਨਸਾਨ ਨੂੰ ਹਮੇਸ਼ਾ ਇਹ ਲਗਦਾ ਰਹਿੰਦਾ ਕਿ ਮੈਨੂੰ ਬੁਖਾਰ ਹੈ, ਪਰ ਥਰਮਾਮੀਟਰ ਵਿੱਚ ਬੁਖਾਰ ਆਉਦਾ ਨਹੀ।ਅੱਠ-ਦਸ ਘੰਟੇ ਸੌਂ ਕੇ ਵੀ ਸਵੇਰੇ ਸਰੀਰ ਥੱਕਿਆ ਟੁੱਟਿਆ ਹੋਇਆ ਹੀ ਉੱਠਦਾ ਹੈ,ਮਨ ਬਿਨਾਂ ਗੱਲੋਂ ਉਦਾਸ ਰਹਿੰਦਾ ਹੈ,ਭੁੱਖ ਮਰ ਜਾਂਦੀ ਹੈ,ਪੇਟ ਹਮੇਸ਼ਾ ਭਰਿਆ-ਭਰਿਆ ਅਤੇ ਤਣਿਆ ਰਹਿੰਦਾ ਹੈ,ਗ੍ਰਹਿਸਥ ਜੀਵਨ 30% ਹੀ ਬਾਕੀ ਬਚਦਾ ਹੈ।
😏ਜਿਸ ਦਿਨ ਇਸ ਪੋਸਟ ਨੂੰ 100 ਲੋਕ ਸ਼ੇਅਰ ਕਰ ਦੇਣਗੇ ਤਾਂ ਮੈ ਇਸ ਗੰਭੀਰ ਮੁਸ਼ਕਲ ਦੇ ਹੱਲ ਪੋਸਟ ਕਰਾਂਗਾ,ਆਖਿਰ ਸਾਡੀ ਵੀ ਕੋਈ ਇੱਜਤ ਆ😁😄😇🙏
ਇਸਦੇ ਹੱਲ ਬਹੁਤ ਆਸਾਨ ਹਨ ਅਤੇ ਇਸਦੇ ਹੱਲ ਸਿਰਫ ਅਤੇ ਸਿਰਫ ਖੁਰਾਕ ਅਤੇ ਜਿੰਦਗੀ ਜਿਉਣ ਦੇ ਢੰਗ ਵਿੱਚ ਛਿਪੇ ਹਨ।

👉Gurpreet Singh Malhi - Health Guru
👍Natural Diet Specialist | Muscle Gain, Fat Loss, Diabetes & Depression Reversal
💪Clients include Bodybuilders, Doctors, and Actors.
☎️Online Coaching Available: WhatsApp +91 7986257471

🤰ਮੇਰੀਆਂ ਅਨੇਕਾਂ ਕਲਾਇੰਟ ਆਪਣੇ ਮੋਟਾਪੇ ਦਾ ਕਾਰਨ “ਸਿਜੇਰੀਅਨ” ਨੂੰ ਮੰਨਦੀਆਂ ਹਨ ਕਿ ਸਾਡਾ ਜਦੋ ਦਾ ਵੱਡਾ ਅਪ੍ਰੇਸ਼ਨ ਹੋਇਆ ਸਾਡਾ ਵਜਨ ਵਧ ਗਿਆ।ਪਰ...
04/06/2026

🤰ਮੇਰੀਆਂ ਅਨੇਕਾਂ ਕਲਾਇੰਟ ਆਪਣੇ ਮੋਟਾਪੇ ਦਾ ਕਾਰਨ “ਸਿਜੇਰੀਅਨ” ਨੂੰ ਮੰਨਦੀਆਂ ਹਨ ਕਿ ਸਾਡਾ ਜਦੋ ਦਾ ਵੱਡਾ ਅਪ੍ਰੇਸ਼ਨ ਹੋਇਆ ਸਾਡਾ ਵਜਨ ਵਧ ਗਿਆ।ਪਰ ਯਕੀਨ ਮੰਨੋ ਇਹ ਇੱਕ ਬਿਨਾਂ ਸਿਰ ਪੈਰ ਵਾਲਾ ਸ਼ੁੱਧ ਵਹਿਮ ਹੈ!
🩺ਡਾਕਟਰੀ ਵਿਗਿਆਨ ਵਿੱਚ ਇਹੋ ਜਿਹੇ ਵਹਿਮਾਂ ਦੀ ਕੋਈ ਜਗ੍ਹਾ ਨਹੀਂ ਹੈ। ਆਮ ਤੌਰ ਤੇ ਕਿਸੇ ਵੀ ਤਰਾਂ ਦਾ ਆਪ੍ਰੇਸ਼ਨ ਸਰੀਰ ਵਿੱਚ ਚਰਬੀ ਨਹੀਂ ਵਧਾਉਂਦਾ।
🛑ਮਾਂ ਬਣਨ ਤੋ ਬਾਅਦ ਆਏ ਮੋਟਾਪੇ ਦੇ ਕਾਰਨ ਤਾ ਕੁਝ ਹੋਰ ਹੀ ਹੁੰਦੇ ਹਨ।
👉ਪਹਿਲਾ ਕਾਰਨ ਹੈ ਕਿ ਜਿੰਨਾ ਚਿਰ ਬੱਚਾ ਗਰਭ ਵਿੱਚ ਹੁੰਦਾ ਹੈ, ਮਾਂ ਦੇ ਸਰੀਰ ਵਿੱਚ ਦੋ ਹਾਰਮੋਨਸ “ਐਸਟ੍ਰੋਜਨ ਅਤੇ ਪ੍ਰੋਜੈਸਟਰੋਨ” ਬਹੁਤ ਹਾਈ ਲੈਵਲ ਉਪਰ ਹੁੰਦੇ ਹਨ। ਪਰ ਜਿਵੇਂ ਹੀ ਡਿਲਿਵਰੀ ਹੁੰਦੀ ਹੈ, 24 ਘੰਟਿਆਂ ਦੇ ਅੰਦਰ ਇਹ ਹਾਰਮੋਨਸ ਅਚਾਨਕ ਜਿਵੇਂ ਪਾਤਾਲ ਵਿੱਚ ਜਾ ਡਿੱਗਦੇ ਹਨ। ਇਹ ਝਟਕਾ ਸਰੀਰ ਦੇ ਮੈਟਾਬੋਲਿਜ਼ਮ ਯਾਨੀ BMR / ਕੈਲੋਰੀ ਬਰਨ ਕਰਨ ਦੀ ਰਫ਼ਤਾਰ ਨੂੰ ਇਕਦਮ ਧੀਮਾ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਗਰਭਕਾਲ ਦੌਰਾਨ ਬੱਚੇ ਦੀ ਖੁਰਾਕ ਨੂੰ ਪਹਿਲ ਦੇਣ ਲਈ ਮਾਂ ਦਾ ਸਰੀਰ ਕੁਦਰਤੀ ਤਰੀਕੇ ਨਾਲ ਅਤੇ ਆਰਜੀ ਤੌਰ 'ਤੇ “ਇੰਸੁਲਿਨ ਰੇਸਿਸਟੈਂਟ” ਯਾਨੀ 2 ਨੰਬਰ ਵਾਲੀ ਸ਼ੂਗਰ ਦਾ ਮਰੀਜ਼ ਹੋ ਜਾਂਦਾ ਹੈ। ਡਿਲਿਵਰੀ ਤੋਂ ਬਾਅਦ ਇਹ ਆਰਜੀ ਸ਼ੂਗਰ ਰੋਗ ਤੁਰੰਤ ਠੀਕ ਨਹੀਂ ਹੁੰਦਾ। ਇਸ ਹਾਲਤ ਵਿੱਚ ਜਦੋਂ ਮਾਂ ਨੂੰ ਰਿਕਵਰੀ ਦੇ ਨਾਮ ਉਪਰ ਬਹੁਤ ਸਾਰਾ ਕਾਰਬੋਹਾਈਡ੍ਰੇਟਸ ਜਾਂ ਖੰਡ ਵਾਲੀ ਖੁਰਾਕ ਦਿੱਤੀ ਜਾਂਦੀ ਹੈ, ਤਾਂ ਉਹ ਖੁਰਾਕ ਸਰੀਰ ਵਿੱਚ ਊਰਜਾ ਬਣਨ ਦੀ ਬਜਾਏ ਸਿੱਧੇ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋਣ ਲੱਗਦੀ ਹੈ।

👉ਮਾਂ ਬਣਨ ਤੇ ਆਏ ਮੋਟਾਪੇ ਦਾ ਦੂਜਾ ਵੱਡਾ ਕਾਰਨ ਹੁੰਦਾ ਹੈ ਨਵੇਂ ਜੰਮੇ ਬੱਚੇ ਦੀ ਸਾਭ-ਸੰਭਾਲ ਕਾਰਨ ਨੀਂਦ ਵਿੱਚ ਆਈ ਭਾਰੀ ਕਮੀ।ਨੀਂਦ ਦੀ ਇਹ ਕਮੀ ਦਿਮਾਗ ਨੂੰ ਹਾਈ-ਅਲਰਟ ਯਾਨੀ ਤਣਾਅ ਵੱਲ ਧੱਕ ਦਿੰਦੀ ਹੈ।
ਸਰੀਰ ਵਿੱਚ ਸਟ੍ਰੈੱਸ ਹਾਰਮੋਨ ਯਾਨੀ Cortisol ਜ਼ਰੂਰਤ ਤੋਂ ਵਧ ਜਾਂਦਾ ਹੈ ਅਤੇ ਇਸ ਹਾਰਮੋਨ ਦਾ ਇੱਕ ਕੰਮ ਹੁੰਦਾ ਹੈ ਪੇਟ ਦੇ ਅੰਦਰੂਨੀ ਅੰਗਾਂ ਦੇ ਆਲੇ-ਆਲੇ ਚਰਬੀ ਯਾਨੀ Visceral Fat ਨੂੰ ਗੂੰਦ ਵਾਂਗ ਚਿਪਕਾਉਣਾ ਹੈ।
ਨੀਂਦ ਦੀ ਇਹ ਕਮੀ ਭੁੱਖ ਵਧਾਉਣ ਵਾਲੇ ਹਾਰਮੋਨ ਯਾਨੀ Ghrelin ਨੂੰ ਵਧਾ ਦਿੰਦੀ ਹੈ ਅਤੇ ਪੇਟ ਭਰਨ ਦਾ ਅਹਿਸਾਸ ਕਰਵਾਉਣ ਵਾਲੇ ਹਾਰਮੋਨ ਯਾਨੀ Leptin ਨੂੰ ਕਾਫੀ ਹੱਦ ਤੱਕ ਘਟਾ ਦਿੰਦੀ ਹੈ। ਇਸੇ ਲਈ ਨਵੀਂ ਬਣੀ ਮਾਂ ਨੂੰ ਮਿੱਠਾ, ਤਲਿਆ ਅਤੇ ਹਾਈ-ਕੈਲੋਰੀ ਵਾਲਾ ਖਾਣਾ ਖਾਣ ਦੀ ਬਹੁਤ ਤੇਜ ਕ੍ਰੇਵਿੰਗ ਹੁੰਦੀ ਹੈ, ਇਸ ਕ੍ਰੇਵਿੰਗ ਨੂੰ ਇੱਛਾ ਸ਼ਕਤੀ ਨਾਲ ਰੋਕਣਾ ਨਾਮੁਮਕਿਨ ਹੋ ਜਾਂਦਾ ਹੈ।

👉ਗਰਭਕਾਲ ਤੋਂ ਬਾਅਦ ਪੇਟ ਵਧਣ ਦਾ ਤੀਸਰਾ ਵੱਡਾ ਕਾਰਨ ਥੋੜ੍ਹਾ ਅਜੀਬ ਹੁੰਦਾ ਹੈ!ਸਜੇਰੀਅਨ ਦੇ ਆਪ੍ਰੇਸ਼ਨ ਵਿੱਚ ਪੇਟ ਦੀ ਸਭ ਤੋਂ ਅੰਦਰੂਨੀ ਮਾਸਪੇਸ਼ੀ ਯਾਨੀ Transverse Abdominis ਪ੍ਰਭਾਵਿਤ ਹੁੰਦੀ ਹੈ। ਇਹ ਮਾਸਪੇਸ਼ੀ ਤੁਹਾਡੇ ਸਰੀਰ ਦੀ “ਕੁਦਰਤੀ ਫਿਟਿੰਗ ਬੈਲਟ” ਹੈ ਜੋ ਅੰਦਰੂਨੀ ਅੰਗਾਂ ਨੂੰ ਅੰਦਰ ਵੱਲ ਖਿੱਚ ਕੇ ਰੱਖਦੀ ਹੈ।
ਜਦੋਂ ਸਰਜਰੀ ਕਾਰਨ ਇਹ ਬੈਲਟ ਆਪਣੀ ਤਾਕਤ ਯਾਨੀ Tone ਗੁਆ ਬਹਿੰਦੀ ਹੈ, ਤਾਂ ਅੰਦਰਲੇ ਸਾਰਾ ਅੰਗ ਬਾਹਰ ਵੱਲ ਲਟਕਣ ਲੱਗ ਪੈਂਦੇ ਹਨ।
ਇਹ “Structural Sagging ਯਾਨੀ ਢਾਂਚੇ ਦੀ ਢਿੱਲ” ਹੈ ਨਾ ਕਿ ਮੋਟਾਪਾ!ਪਰ ਦੇਖਣ ਵਿੱਚ ਇਹ ਮੁਸ਼ਕਲ ਚਰਬੀ ਨਾਲ ਵਧੇ ਪੇਟ ਵਾਂਗ ਹੀ ਲਗਦੀ ਹੈ।।
ਇਸ ਤੋ ਇਲਾਵਾ 2-3 ਮਹੀਨੇ ਦੀ ਬੈੱਡ ਰੈਸਟ ਸਰੀਰ ਦੇ ਮਸਲ ਮਾਸ ਨੂੰ ਥੋੜ੍ਹਾ ਖੋਰ ਦਿੰਦੀ ਹੈ। ਮਸਲ ਨੇ ਹੀ ਤਾਂ ਸਭ ਤੋਂ ਜ਼ਿਆਦਾ ਕੈਲੋਰੀ ਬਰਨ ਕਰਨੀ ਹੁੰਦੀ ਹੈ,ਜਦੋਂ ਤੁਹਾਡੇ ਮਸਲ ਹੀ ਛੋਟੇ ਹੋ ਗਏ ਤਾਂ ਉਹ ਘੱਟ ਕੈਲੋਰੀਜ਼ ਬਰਨ ਕਰਨਗੇ ਅਤੇ ਬਾਕੀ ਬਚੀ ਸਾਰੀ ਕੈਲੋਰੀਜ਼ ਸਿੱਧੀ ਚਰਬੀ ਵਾਲੇ ਸੈਲਾਂ ਵਿੱਚ ਜਮਾਂ ਹੋਣ ਲਗਦੀ ਹੈ ਅਤੇ ਮੋਟਾਪਾ ਦਿਨੋ ਦਿਨ ਵਧਣ ਲਗਦਾ ਹੈ।

✋ਚਲੋ ਹੁਣ ਗੱਲ ਕਰਦੇ ਹਾਂ ਇਸ ਮੋਟਾਪੇ ਦੇ ਅਸਲੀ ਹੱਲ ਦੀ!ਜੇਕਰ ਤੁਸੀ ਦੁਬਾਰਾ ਪਹਿਲਾਂ ਦੀ ਤਰਾਂ ਫਿਟ ਹੋਣਾ ਚਾਹੁੰਦੇ ਹੋ ਤਾਂ ਸਭ ਤੋ ਪਹਿਲਾਂ ਆਪਣੀ ਖੁਰਾਕ ਪ੍ਰਤੀ ਜਾਗਰੂਕ ਹੋਵੇ,ਖੁਰਾਕ ਵਿੱਚੋ ਮਿੱਠਾ ਅਤੇ ਮੈਦਾ ਲਗਭਗ ਬੰਦ ਕਰ ਦਿਓ!ਜੇ ਦਿਨ ਵਿੱਚ ਇੱਕ ਦੋ ਵਾਰ ਚਾਹ-ਕੌਫੀ ਪੀਂਦੇ ਹੋ ਤਾਂ ਉਹ ਮਿੱਠੇ ਵਾਲੀ ਸਕਦੇ ਹੋ,ਕੋਈ ਮੁਸ਼ਕਲ ਨਹੀ ਹੈ।
ਆਪਣੀ ਖੁਰਾਕ ਵਿੱਚ ਹਾਈ ਪ੍ਰੋਟੀਨ ਅਤੇ ਲੋਅ ਕਾਰਬ ਵਾਲੀਆਂ ਚੀਜ਼ਾਂ ਵਧਾਓ,ਜਿਵੇ ਦਹੀ,ਲੱਸੀ,ਸੋਇਆਬੀਨ ਦਾ ਆਟਾ,ਮੂੰਗਫਲੀ,ਅੰਡੇ,ਚਿਕਨ ਅਤੇ ਮੱਛੀ ਵਗੈਰਾ।
ਜਦੋਂ ਡਾਕਟਰ ਇਜਾਜ਼ਤ ਦੇਵੇ ਤਾਂ ਤੁਰੰਤ ਜਿੰਮ ਜਾਣਾ ਸ਼ੁਰੂ ਕਰ ਦਿਓ,ਯਕੀਨ ਮੰਨੋ ਜਿੰਮ ਸਭ ਤੋ ਸੁਰੱਖਿਅਤ ਕਸਰਤ ਹੈ।
ਹੋ ਸਕੇ ਤਾਂ ਕੁਝ ਮਹੀਨੇ ਕਿਸੇ ਮਾਹਿਰ ਗੁਰੂ ਦੇ ਮਾਰਗਦਰਸ਼ਨ ਵਿੱਚ ਖੁਰਾਕ ਅਤੇ ਕਸਰਤ ਕਰੋ।
🏋️ਜੇਕਰ ਬ੍ਰਿਟੇਨ ਦੀ ਓਲੰਪਿਕ ਚੈਂਪੀਅਨ “ਜੈਸਿਕਾ ਐਨਿਸ-ਹਿਲ” ਸਜੇਰੀਅਨ ਦੇ ਆਪ੍ਰੇਸ਼ਨ ਤੋਂ ਸਿਰਫ 13 ਮਹੀਨਿਆਂ ਬਾਅਦ ਦੁਨੀਆ ਦੀ ਸਭ ਤੋਂ ਮੁਸ਼ਕਲ ਖੇਡ ਯਾਨੀ Heptathlon ਵਿੱਚ “ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ” ਜਿੱਤ ਸਕਦੀ ਹੈ, ਤਾਂ ਇਹ ਗੱਲ ਪੱਥਰ ਤੇ ਲੀਕ ਹੋ ਜਾਂਦੀ ਹੈ ਕਿ ਇਹ ਆਪ੍ਰੇਸ਼ਨ ਤੁਹਡੀ ਫਿਟਨੈੱਸ ਦਾ ਅੰਤ ਨਹੀਂ ਹੈ।
🫵ਵਹਿਮਾਂ ਨੂੰ ਦੀ ਉਂਗਲ ਛੱਡੋ ਅਤੇ ਵਿਗਿਆਨ ਦਾ ਹੱਥ ਫੜੋ,ਸਿਹਤਮੰਦ ਖੁਰਾਕ ਅਤੇ ਸਬਰ ਨਾਲ ਸਖਤ ਮਿਹਨਤ ਕਰੋ,ਯਕੀਨ ਮੰਨੋ ਤੁਹਾਡਾ ਸਰੀਰ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ,ਸੁੰਦਰ,ਸਿਹਤਮੰਦ,ਲੀਨ ਅਤੇ ਫਿੱਟ ਹੋ ਸਕਦਾ ਹੈ!

👉Gurpreet Singh Malhi - Health Guru
👍Natural Diet Specialist | Muscle Gain, Fat Loss, Diabetes & Depression Reversal
💪Clients include Bodybuilders, Doctors, and Actors.
☎️Online Coaching Available: WhatsApp +91 7986257471

03/06/2026

ਪੰਜੀਰੀ

"ਕੌਨ ਕਹਿਤਾ ਹੈ ਕਿ ਉਮਰ ਕਾ ਬੜ੍ਹਨਾ ਅੰਜਾਮ-ਏ-ਸ਼ਬਾਬ ਹੈ,ਮੈਂ ਤੋ ਹਰ ਬਰਸ ਔਰ ਭੀ ਨਿਖਰਤਾ ਜਾ ਰਹਾ ਹੂੰ।"                               -ਸ...
03/06/2026

"ਕੌਨ ਕਹਿਤਾ ਹੈ ਕਿ ਉਮਰ ਕਾ ਬੜ੍ਹਨਾ ਅੰਜਾਮ-ਏ-ਸ਼ਬਾਬ ਹੈ,
ਮੈਂ ਤੋ ਹਰ ਬਰਸ ਔਰ ਭੀ ਨਿਖਰਤਾ ਜਾ ਰਹਾ ਹੂੰ।"
-ਸ਼ਾਇਰ ਵਸੀਮ ਬਰੇਲਵੀ

ਜੇ ਤੁਸੀਂ ਹੱਡੀਆਂ ਮਜ਼ਬੂਤ ਕਰਨ ਲਈ ਰੋਜ਼ ਦੁੱਧ ਪੀਂਦੇ ਹੋ, ਤਾਂ ਰੁਕੋ! ਧਿਆਨ ਨਾਲ ਸੁਣੋ ਆਧੁਨਿਕ ਵਿਗਿਆਨ ਕੀ ਤਹਿ ਰਿਹਾ ਹੈ: “ਸਰੀਰ ਵਿੱਚ ਕੈਲਸ਼...
02/06/2026

ਜੇ ਤੁਸੀਂ ਹੱਡੀਆਂ ਮਜ਼ਬੂਤ ਕਰਨ ਲਈ ਰੋਜ਼ ਦੁੱਧ ਪੀਂਦੇ ਹੋ, ਤਾਂ ਰੁਕੋ! ਧਿਆਨ ਨਾਲ ਸੁਣੋ ਆਧੁਨਿਕ ਵਿਗਿਆਨ ਕੀ ਤਹਿ ਰਿਹਾ ਹੈ: “ਸਰੀਰ ਵਿੱਚ ਕੈਲਸ਼ੀਅਮ ਸੁੱਟਣਾ ਮਾਇਨੇ ਨਹੀਂ ਰੱਖਦਾ, ਉਸ ਕੈਲਸ਼ੀਅਮ ਦਾ ਹੱਡੀਆਂ ਵਿੱਚ ਜਜ਼ਬ ਯਾਨੀ Absorb ਹੋਣਾ ਮਾਇਨੇ ਰੱਖਦਾ ਹੈ।”
ਅਤੇ ਇਸ ਮਾਮਲੇ ਵਿੱਚ ਦੁੱਧ ਦੇ ਮੁਕਾਬਲੇ “ਦਹੀਂ ਅਤੇ ਲੱਸੀ” ਫਿਰ ਬਾਜ਼ੀ ਮਾਰ ਜਾਂਦਾ ਹੈ।
🦴ਹੱਡੀਆਂ ਦੀ ਘਣਤਾ ਯਾਨੀ Bone Mineral Density ਵਧਾਉਣ ਲਈ ਦਹੀਂ ਦੁੱਧ ਦਾ ਵੀ ਪਿਓ ਸਾਬਿਤ ਹੁੰਦਾ ਹੈ।ਇਸ ਦੇ ਪਿੱਛੇ 2 ਵੱਡੇ ਵਿਗਿਆਨਕ ਕਾਰਨ ਹਨ:
💪ਪਹਿਲਾ ਕਾਰਨ ਹੈ ਆਇਨਿਕ ਕੈਲਸ਼ੀਅਮ (Ionic Calcium):ਦੁੱਧ ਦਾ ਕੈਲਸ਼ੀਅਮ ਗੁੰਝਲਦਾਰ ਯਾਨੀ Colloidal ਹੁੰਦਾ ਹੈ ਜਿਸ ਨੂੰ ਸਰੀਰ ਪੂਰਾ ਨਿਚੋੜ ਨਹੀਂ ਪਾਉਂਦਾ। ਦਹੀਂ ਅਤੇ ਲੱਸੀ ਵਿੱਚ ਮੌਜੂਦ ਲੈਕਟਿਕ ਐਸਿਡ ਪੇਟ ਦੇ pH ਨੂੰ ਘਟਾ ਕੇ ਯਾਨੀ ਥੋੜ੍ਹਾ acidic ਬਣਾ ਕੇ,ਇਸ ਕੈਲਸ਼ੀਅਮ ਨੂੰ “ਆਇਨਿਕ ਰੂਪ” ਵਿੱਚ ਬਦਲ ਦਿੰਦਾ ਹੈ, ਜਿਸਨੂੰ ਸਾਡੀਆਂ ਅੰਤੜੀਆ ਦੇ ਸੈੱਲ ਤੁਰੰਤ ਸੋਖਕੇ ਕੇ ਹੱਡੀਆਂ ਅਤੇ ਦੰਦਾਂ ਦੇ ਐਨੇਮਲ ਤੱਕ ਪਹੁੰਚਾ ਦਿੰਦੇ ਹਨ।
💪ਦੂਸਰਾ ਕਾਰਨ ਹੈ ਫਾਸਫੋਪੇਪਟਾਈਡਸ (Phosphopeptides):ਫਰਮੈਂਟੇਸ਼ਨ ਦੌਰਾਨ ਜਦੋਂ ਦਹੀਂ ਅਤੇ ਲੱਸੀ ਦੇ ਬੈਕਟੀਰੀਆ ਦੁੱਧ ਦੇ ਪ੍ਰੋਟੀਨ ਯਾਨੀ Casein ਨੂੰ ਤੋੜਦੇ ਹਨ, ਤਾਂ ਇਹ ਖ਼ਾਸ ਪੇਪਟਾਈਡਸ ਰਿਲੀਜ਼ ਹੁੰਦੇ ਹਨ। ਇਹ ਸਰੀਰ ਅੰਦਰ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਯਾਨੀ Iron ਦੇ ਜਜ਼ਬ ਹੋਣ ਦੀ ਰਫ਼ਤਾਰ ਨੂੰ ਹਨੇਰੀ ਬਣਾ ਦਿੰਦੇ ਹਨ।

🏋️ਜਿੰਮ ਵਾਲਿਆਂ ਦਹੀਂ ਅਤੇ ਲੱਸੀ ਇੱਕ “ਮਹਾ ਖੁਰਾਕ” ਹੈ। ਕਿਉਂਕਿ ਜਿੰਮ ਜਾਣ ਵਾਲੇ ਭਾਰਾ ਵਜਨ ਚੁੱਕਦੇ ਹਨ,ਇਹ ਭਾਰਾ ਲੋਡ ਹੱਡੀਆਂ ਉਪਰ ਭਾਰੀ ਦਬਾਅ ਪਾਉਂਦਾ ਹੈ।ਅਜੇਹੀ ਸਥਿਤੀ ਵਿੱਚ ਹੱਡੀਆਂ ਨੂੰ ਪੂਰੇ ਖੁਰਾਕੀ ਤੱਤ ਨਾ ਮਿਲਣ ਤਾਂ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ।ਪਰ ਦਹੀਂ ਅਤੇ ਲੱਸੀ ਦਾ “S. thermophilus” ਬੈਕਟੀਰੀਆ ਹੱਡੀਆਂ ਦੁਆਰਾ ਮਿਨਰਲਸ ਦੀ ਵਰਤੋਂ ਵਧਾ ਦਿੰਦਾ ਹੈ, ਜਿਸ ਨਾਲ “ਬੋਨ ਮਿਨਰਲਾਈਜ਼ੇਸ਼ਨ” ਹੋਣ ਲਗਦੀ ਹੈ ਅਤੇ ਨਾ ਸਿਰਫ ਸਟ੍ਰੈੱਸ ਫ੍ਰੈਕਚਰ ਦਾ ਖ਼ਤਰਾ ਮੁੱਕ ਜਾਂਦਾ ਹੈ,ਸਗੋਂ ਹੱਡੀਆਂ ਸਟੀਲ ਵਾਂਗ ਮਜ਼ਬੂਤ ਹੋਣ ਲਗਦੀਆਂ।
🫵40 ਦੀ ਉਮਰ ਤੋਂ ਬਾਅਦ ਹੱਡੀਆਂ ਖੋਖਲੀਆਂ ਹੋਣ ਦੀ ਬਿਮਾਰੀ ਯਾਨੀ Osteoporosis ਦਾ ਖ਼ਤਰਾ ਵਧ ਜਾਂਦਾ ਹੈ। ਦਹੀਂ ਅਤੇ ਲੱਸੀ ਦਾ ਰੋਜ਼ਾਨਾ ਸੇਵਨ ਸਰੀਰ ਵਿੱਚ ਕੈਲਸ਼ੀਅਮ ਦਾ ਡਿਪੋਜ਼ਿਸ਼ਨ ਵਧਾ ਕੇ ਵੱਡੀ ਉਮਰ ਵਿੱਚ ਹੱਡੀਆਂ ਟੁੱਟਣ ਦੇ ਮੌਕੇ ਲਗਭਗ ਖ਼ਤਮ ਕਰ ਦਿੰਦਾ ਹੈ।ਬਿਨਾਂ ਸ਼ੱਕ ਜਿੰਮ ਜਾਣਾ ਤਾਂ ਜਰੂਰੀ ਹੈ ਹੀ ਹੈ!

ਉਪਰ ਦਿੱਤੀ ਜਾਣਕਾਰੀ ਦੇ Scientific Sources ਹੇਠ ਲਿਖੇ ਹਨ:
👉Prentice, A. & Morelli, L. (2014)
👉Zittermann, A. (2011)
👉Chandan, R.C. (2016)



👉Gurpreet Singh Malhi - Health Guru
👍Natural Diet Specialist | Muscle Gain, Fat Loss, Diabetes & Depression Reversal
💪Clients include Bodybuilders, Doctors, and Actors.
☎️Online Coaching Available: WhatsApp +91 7986257471

01/06/2026

"Fit on the Outside, Hollow Within: The Testosterone Crash""ਬਾਹਰੋਂ ਫਿੱਟ, ਅੰਦਰੋਂ ਖ਼ਾਲੀ: ਨੌਜਵਾਨਾਂ 'ਚ ਘਟਦਾ ਟੈਸਟੋਸਟੀਰੋਨ!"



#ਹਾਰਮੋਨ_ਸੰਕਟ

01/06/2026

"ਮੋਟਾਪੇ ਨੇ ਖੋਹਿਆ ਧੀਆਂ ਦਾ ਬਚਪਨ: ਜਵਾਨੀ ਜਾਂ ਇੱਕ ਸਰਾਪ?"

⁠ ⁠
⁠ ⁠

Address

Mari Musatafa
Moga

Alerts

Be the first to know and let us send you an email when Ichhaadhaari Fitness: Simple & Scientific posts news and promotions. Your email address will not be used for any other purpose, and you can unsubscribe at any time.

Share