NihungSingh_Jangiyodhe

NihungSingh_Jangiyodhe ⚔️ਨਿਹੰਗ ਸਿੰਘ ਜੰਗੀ ਯੌਧੇ ⚔️

ਨਹਿੰਗ ਸਿੰਘ ਕਿਸਾਨੀ ਮੋਰਚੇ ਤੇ 🐊🏹⛳️⛳️⛳️⛳️                 🐊
19/02/2024

ਨਹਿੰਗ ਸਿੰਘ ਕਿਸਾਨੀ ਮੋਰਚੇ ਤੇ 🐊🏹⛳️⛳️⛳️⛳️
🐊

ਇਹਨ੍ਹਾਂ ਸੂਲ੍ਹਾਂ ਨੇ ਦੱਸ ਸਾਨੂੰ ਕੀ ਥੜਕਾਉਣਾਂ ਏਸਾਡੇ ਸਬਰ ਤੋਂ ਵਾਕਿਫ ਪੂਰੇ ਰੰਬੀਆਂ -ਆਰ੍ਹੇ
16/02/2024

ਇਹਨ੍ਹਾਂ ਸੂਲ੍ਹਾਂ ਨੇ ਦੱਸ ਸਾਨੂੰ ਕੀ ਥੜਕਾਉਣਾਂ ਏ
ਸਾਡੇ ਸਬਰ ਤੋਂ ਵਾਕਿਫ ਪੂਰੇ ਰੰਬੀਆਂ -ਆਰ੍ਹੇ

ਸਾਰੀ ਫੋਜ ਨੂੰ ਬੇਨਤਾ ਆ ਦਰਸ਼ਨ ਦੇਣੇ ਜਰੂਰ🌸🙏🙏_
04/02/2024

ਸਾਰੀ ਫੋਜ ਨੂੰ ਬੇਨਤਾ ਆ ਦਰਸ਼ਨ ਦੇਣੇ ਜਰੂਰ🌸🙏🙏_

🌹🍁🌿🍃🍂🌹🍁🌿🍃🍂🌹*ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥**ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥**ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ...
27/01/2024

🌹🍁🌿🍃🍂🌹🍁🌿🍃🍂🌹

*ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥*
*ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥*

*ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੬੮੨ - ੧੭੫੭)*

*ਅੱਜ ਦੇ ਦਿਨ ੨੬ ਜਨਵਰੀ ੧੬੮੨ ਨੂੰ ਸਿੱਖ ਪੰਥ ਦੇ ਮਹਾਨ ਬੁਢੇ ਜਰਨੈਲ ਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਮਾਈ ਜੀਊਣੀ ਜੀ ਦੀ ਕੁਖੋਂ, ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਪਿੰਡ ਪਹੂਵਿੰਡ, ਜ਼ਿਲਾ ਅੰਮ੍ਰਿਤਸਰ ਵਿਚ ਹੋਇਆ ਸੀ।*

*ਸਮੂਹ ਸੰਗਤ ਨੂੰ ਸਿੱਖ ਪੰਥ ਦੇ ਮਹਾਨ ਜਰਨੈਲ, ਦਮਦਮੀ ਟਕਸਾਲ ਦੇ ਮੁੱਖੀ, ਕਲਮ ਤੇ ਤੇਗ ਦੇ ਧਾਰਨੀ, ਸ਼ਸਤਰ ਤੇ ਸ਼ਾਸਤਰ ਦੇ ਸੁਮੇਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।*

*ਧੰਨ ਧੰਨ ਬਾਬਾ ਦੀਪ ਸਿੰਘ ਜੀ*

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*

🌹🍁🌿🍃🍂🌹🍁🌿🍃🍂🌹

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ਸੰਗੀ ਸਾਥੀ ਸਗਲ ਤਰਾਂਈ ॥੧॥ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥ਤੇਰਾ ਕੀ...
25/01/2024

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
ਸੰਗੀ ਸਾਥੀ ਸਗਲ ਤਰਾਂਈ ॥੧॥
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥

।। ਤਹੀ ਪ੍ਰਕਾਸ ਹਮਾਰਾ ਭਯੋ ।।।। ਪਟਨਾ ਸਹਰ ਬਿਖੈ ਭਵ ਲਯੋ ।।।। ਹਮ ਇਹ ਕਾਜ ਜਗਤ ਮੋ ਆਏ ।। ।। ਧਰਮ ਹੇਤ ਗੁਰਦੇਵ ਪਠਾਏ ।।🌸🌸🌸🌸🌸🌸ਧੁੰਨ ਧੁੰਨ ਸ...
17/01/2024

।। ਤਹੀ ਪ੍ਰਕਾਸ ਹਮਾਰਾ ਭਯੋ ।।
।। ਪਟਨਾ ਸਹਰ ਬਿਖੈ ਭਵ ਲਯੋ ।।
।। ਹਮ ਇਹ ਕਾਜ ਜਗਤ ਮੋ ਆਏ ।।
।। ਧਰਮ ਹੇਤ ਗੁਰਦੇਵ ਪਠਾਏ ।।

🌸🌸🌸🌸🌸🌸

ਧੁੰਨ ਧੁੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਚੇ ਜੱਗਤ ਨੂੰ ਬਹੁਤ ਬਹੁਤ ਵਧਾਈਆਂ❤️🌸🌸🌸🌸🌸🌸❤️❤️❤️❤️
Photos - nihung santhia🦁

ਗਿਆਨੀ ਸ਼ੇਰ ਸਿੰਘ ਜੀ ਨਹਿੰਗ ਸਿੰਘ🌸
15/01/2024

ਗਿਆਨੀ ਸ਼ੇਰ ਸਿੰਘ ਜੀ ਨਹਿੰਗ ਸਿੰਘ🌸

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ...
14/01/2024

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।
ਜੇਕਰ ਕੋਈ ਜਣਾ ਗੁਰੂ ਵੱਲੋਂ ਆਪਣਾ ਮੂੰਹ ਮੋੜਦਾ ਹੈ ਤਦ ਉਸ ਨੂੰ ਸੱਚੇ ਗੁਰੂ ਦੇ ਬਗੈਰ ਮੋਖਸ਼(ਮੁੱਕਤੀ) ਪ੍ਰਾਪਤ ਨਹੀਂ ਹੁੰਦੀ।

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।
ਉਸ ਨੂੰ ਕਿਸੇ ਭੀ ਹੋਰਸ ਥਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋਣੀ। ਜਾਓ। ਜਾ ਕੇ ਵਿਚਾਰਵਾਨਾ ਪਾਸੋਂ ਪੁੱਛ ਲੱਵੇ।

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।
ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਫਿਰੇਗਾ ਅਤੇ ਉਸ ਨੂੰ ਸੱਚੇ ਗੁਰੂ ਦੇ ਬਾਝੋਂ ਮੋਖਸ਼ ਮੁਕਤੀ ਪ੍ਰਾਪਤ ਨਹੀਂ ਹੋਣੀ।

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।
ਆਪਣੇ ਆਪ ਨੂੰ ਸੱਚੇ ਗੁਰੂ ਦੇ ਪੈਰਾਂ ਨਾਲ ਜੋੜ ਕੇ ਉਹ ਓੜਕ ਨੂੰ ਮੋਖਸ਼(ਮੁਕਤੀ) ਹਾਸਲ ਕਰ ਲਵੇਗਾ ਜਦ ਕਿ ਉਹ ਉਸ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸ੍ਰਵਣ ਕਰਵਾਉਣਗੇ।

ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
ਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥ਭਾਵ: ਮਾਇਆ ਦਾ ਮੋਹ ਅਤੇ ਆਤਮਕ ਆਨੰਦ ਇਹ ਦੋਵੇਂ ਇਕੋ ਹਿਰਦੇ ਵਿਚ ਇਕੱਠੇ ਨਹੀਂ ਟਿਕ ਸਕਦੇ। ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਮਿਲਦੀ ਹੈ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ।
ਗੁਰੂ ਜੀ ਫਰਮਾਉਂਦੇ ਹਨ ਕਿ ਇਸ ਨੂੰ ਸੋਚ ਸਮਝ ਕੇ ਵੇਖ ਲਓ ਕਿ ਸੱਚੇ ਗੁਰੂ ਦੇ ਬਗੈਰ ਕਲਿਆਣ ਪ੍ਰਾਪਤ ਨਹੀਂ ਹੁੰਦੀ।
ਰਾਮਕਲੀ ਅਨੰਦ (ਮਃ ੩)ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ੯੨੦

13 ਜਨਵਰੀ 1849⚔️⚔️
14/01/2024

13 ਜਨਵਰੀ 1849⚔️⚔️

ਘੋੜ ਦੌੜਾਂ 🐎⚔️🛡️🪓ਕਿੱਲਾਂ ਲਾਉਣਾ ਵੀ ਇੱਕ ਕੱਲਾਂ ਹੈ। ਇਹ ਕੰਮ ਬਹੁਤ ਹੀ ਫੁਰਤੀ ਵਾਲਾ ਹੁੰਦਾ ਹੈ। ਜੋ ਘਰਾਂ ਵਿੱਚ ਬੈਠ ਕੇ ਬਕਵਾਸ ਮਾਰਦੇ ਹਨ ਨਹਿ...
07/01/2024

ਘੋੜ ਦੌੜਾਂ 🐎⚔️🛡️🪓
ਕਿੱਲਾਂ ਲਾਉਣਾ ਵੀ ਇੱਕ ਕੱਲਾਂ ਹੈ। ਇਹ ਕੰਮ ਬਹੁਤ ਹੀ ਫੁਰਤੀ ਵਾਲਾ ਹੁੰਦਾ ਹੈ। ਜੋ ਘਰਾਂ ਵਿੱਚ ਬੈਠ ਕੇ ਬਕਵਾਸ ਮਾਰਦੇ ਹਨ ਨਹਿੰਗ ਸਿੰਘਾਂ ਬਾਰੇ ਉਹ ਇੱਕ ਵਾਰੀ ਦੱਲ ਵਿੱਚ ਆ ਕੇ ਤਾਂ ਦੇਖਣ ਕਿ ਜੀਵਨ ਹੈ ਸਿੰਘਾਂ ਦਾ🐎🐎🐎

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੱਡੇ ੨੨ 👬⚔️🚩👬 # # #
30/12/2023

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੱਡੇ ੨੨ 👬⚔️🚩👬
#
#
#

27 ਦਸੰਬਰ 1704 ਵਾਲੇ ਦੂਜੇ ਦਿਨ ਛੋਟੇ ਸਾਹਿਬਜ਼ਾਦਾ ਸਾਹਿਬਾਨਾਂ ਨੂੰ ਦੁਬਾਰਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਰਜ ਕੇ ਤ...
28/12/2023

27 ਦਸੰਬਰ 1704 ਵਾਲੇ ਦੂਜੇ ਦਿਨ ਛੋਟੇ ਸਾਹਿਬਜ਼ਾਦਾ ਸਾਹਿਬਾਨਾਂ ਨੂੰ ਦੁਬਾਰਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਰਜ ਕੇ ਤਸ਼ੱਦਦ ਕੀਤਾ ਗਿਆ:
ਗੁਰਦੀਪ ਸਿੰਘ ਜਗਬੀਰ ( ਡਾ.)
27 ਦਸੰਬਰ 1704 ਵਾਲੇ ਦੂਜੇ ਦਿਨ ਛੋਟੇ ਸਾਹਿਬਜ਼ਾਦਾ ਸਾਹਿਬਾਨਾਂ ਨੂੰ ਦੁਬਾਰਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣ ਦੇ ਲਈ ਲਿਆਂਦਾ ਗਿਆ।
ਦੂਸਰੇ ਦਿਨ ਵੀ ਦੋਨੇ ਸਾਹਿਬਜ਼ਾਦਾ ਸਾਹਿਬਾਨ ਬੀਤੇ ਕਲ ਦੀ ਤਰ੍ਹਾਂ ਹੀ ਪੂਰੇ ਹੌਸਲੇ ਅਤੇ ਦ੍ਰਿੜ ਇਰਦਾਇਆਂ ਦੇ ਨਾਲ ਲਬਰੇਜ਼ ਸਨ।ਗਲ ਅੱਜ ਵੀ ਲਾਲਚਾਂ ਦੇ ਦੌਰ ਤੋਂ ਹੀ ਸ਼ੁਰੂ ਹੋਈ ਅਤੇ ਇਸਲਾਮ ਦੀ ਕਬੂਲੀਆਤ ਤੋ ਤਸ਼ੱਦਦਾਂ ਦੇ ਦੌਰ ਤਕ ਜਾ ਪੁੱਜੀ।
ਅੱਜ ਵੀ ਕੋਸ਼ਿਸ਼ ਕਲ ਵਾਲੀ ਹੀ ਸੀ, ਕੇ ਸਾਹਿਬਜ਼ਾਦਾ ਸਾਹਿਬਾਨ ਆਪਣਾ ਸਿਰ ਮੁਗਲਾਂ ਦੇ ਅੱਗੇ ਝੁਕਾ ਦੇਣ।
“ਤਬੈ ਦੁਸ਼ਟ ਐਸੇ ਫੁਨ ਕਹੇ।
ਮਸਤਕ ਸਨਮੁੱਖ ਟੇਕਹੁ ਅਹੇ।
ਨਾਹਿ ਜਬ ਮਸਤਕ ਸਨਮੁੱਖ ਟੇਕਹਿ।
ਸੀਸ ਉਲਟ ਮੁੜ ਪਾਂਛੋ ਪੱਖਹਿ।
‘ਬਹੁਰੇ” ਕਹੀ ਦੁਸ਼ਟ ਵਹ ਬਾਨੀ।
ਦੇਖੋ ਬਾਲਕ ਯੇਹ ਅਭਿਮਾਨੀ।”
( ਕਥਾ ਗੁਰੂ ਜੀ ਕੇ ਸੁੱਤਣ ਕੀ)
ਬਹੁਰੇ ਤੋਂ ਇੱਥ ਅਰਥ ਕਾਜ਼ੀ ਉਲ ਬਹੁਰੇ ਤੋਂ ਹੈ।
ਜਿਨ੍ਹਾਂ ਦੇ ਇਰਾਦੇ ਦ੍ਰਿੜ੍ਹ ਹੋਣ ਉਨ੍ਹਾਂ ਨੂੰ ਨਾ ਤੋੜਿਆ ਜਾ ਸਕਦਾ ਹੈ ਨਾ ਝੁਕਾਇਆ ਜਾ ਸਕਦਾ ਹੈ। ਹਰ ਜਵਾਬ ਦੇ ਵਿੱਚ ਇੱਕ ਦ੍ਰਿੜ੍ਹ ਇਰਾਦਾ ਝਲਕਦਾ ਸੀ। ਹਰ ਗੱਲ ਵਿੱਚ ਇੱਕ ਜੋਸ਼ ਅਤੇ ਜਜ਼ਬੇ ਦੀ ਖ਼ੁਸ਼ਬੂ ਆਂਦੀ ਸੀ।ਹਰ ਸੁਆਲ ਦਾ ਜਵਾਬ ਪੂਰੇ ਗਜ ਕੇ ਦੇਂਦੇ ਸਨ।ਇਹ ਆਪਣੇ ਧਰਮ ਦੇ ਉਤੇ ਇਕ ਮਾਣ ਦੀ ਗੱਲ ਹੁੰਦੀ ਹੈ।
ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਜਾਣ ਦਾ ਹੁਕਮ ਦਿੱਤਾ ਜਾ ਚੁੱਕਾ ਸੀ। ਪਰ ਹੁਣ ਇਸ ਮਨੁੱਖਤਾ ਦੀ ਤਹਿਜ਼ੀਬ ਤੋਂ ਗਿਰੇ ਹੋਏ ਕੰਮ ਨੂੰ ਕਰੇ ਗਾ ਕੌਣ?
ਉਸੇ ਦਿਨ ਦਿੱਲੀ ਦੇ ਦੋ ਜਲਾਦ ਸ਼ਿਸ਼ਾਲ ਬੇਗ ਅਤੇ ਮਿਸ਼ਾਲ ਬੇਗ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਤਰੀਕ ਭੁਗਤਣ ਦੇ ਲਈ ਪੇਸ਼ੀ ਉਪਰ ਆਏ ਹੋਏ ਸਨ। ਉਨ੍ਹਾਂ ਨੇ ਇਸ ਸ਼ਰਤ ਉਪਰ ਇਹ ਗਿਰਿਆ ਹੋਇਆ ਕੰਮ ਕਰਨਾਂ ਮਨ ਲਿਆ ਕੇ ਉਨ੍ਹਾਂ ਦੇ ਮੁੱਕਦਮੇ ਵਾਪਸ ਲੈ ਲਏ ਜਾਣ। ਅਤੇ ਉਨ੍ਹਾਂ ਨੂੰ ਸਾਰੇ ਕੇਸਾਂ ਤੋਂ ਬਰੀ ਕਰ ਦਿੱਤਾ ਜਾਏ।ਵਜ਼ੀਰ ਖਾਨ ਨੇ ਇਨ੍ਹਾਂ ਜਲਾਦਾਂ ਦੀ ਤਜਵੀਜ਼ ਨੂੰ ਝੱਟ ਮਨਜ਼ੂਰ ਕਰ ਲਿਆ। ਸਾਹਿਬਜ਼ਾਦਾ ਸਾਹਿਬਾਨਾਂ ਨੂੰ ਇਨ੍ਹਾਂ ਜਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ।

Address

Jalandhar

Alerts

Be the first to know and let us send you an email when NihungSingh_Jangiyodhe posts news and promotions. Your email address will not be used for any other purpose, and you can unsubscribe at any time.

Contact The Business

Send a message to NihungSingh_Jangiyodhe:

Share