24/03/2023
ਰਾਮ ਰਾਮ ਸਾਰੇ ਛੋਟੇ ਵੱਡੇ ਭਰਾਵਾਂ ਨੂੰ ।
ਅਸੀਂ CK CRICKET CLUB BHOGPUR MEMBER 2013/14 ਤੋਂ ਹਰ ਸਾਲ ਕ੍ਰਿਕਟ ਦਾ ਇੱਕ ਵਧੀਆ ਤੇ ਨਿਰਪੱਖ ਟੂਰਨਾਮੈਂਟ ਕਰਾਉਂਦੇ ਆ ਰਹੇ ਹਾਂ ਤੇ ਓਸ 2013/14 ਦੇ ਟਾਇਮ ਤੋ ਅੱਜ ਤੱਕ ਨਾਂ ਤੇ ਕਮੇਟੀ ਦੀ ਕੋਈ ਟੀਮ ਰੱਖੀ ਹੈ ਤੇ ਨਾਂ ਹੀ ਅੱਗੇ ਰੱਖਾਂਗੇ ।
ਪਰ ਕੁਝ ਕੁ ਮਹੀਨਿਆਂ ਤੋਂ ਨਾਂ ਤੇ ਭੋਗਪੁਰ ਦੀ ਟੀਮ ਐਂਟਰ ਕੀਤੀ ਜਾ ਰਹੀ ਹੈ ਤੇ ਕੁਝ ਥਾਵਾਂ ਤੇ ਵਾਰਡ ਦਾ ਪਰੂਫ ਮੰਗਿਆ ਜਾ ਰਿਹਾ ਹੈ । ਜੇ ਆਹਮਣੇ ਸਾਹਮਣੇ ਗਲੀ ਦੇ ਵਾਰਡ ਬਦਲੇ ਹੋਣ ਕੀ ਉਹ ਗਲਤ ਹੈ ? ਕੀ ਉਹ ਇੱਕ ਮੁਹੱਲੇ ਦੇ ਨਹੀਂ ?
ਚਲੋ ਇਹ ਵੀ ਛੱਡੋ
ਜਦ ਅਸੀਂ ਕੱਪ ਕਰਾਉਂਦੇ ਹਾਂ ਓਦੋਂ ਤਾ ਕੋਈ ਨੀ ਪੁੱਛਦਾ ਬਾਈ ਕਿ ਕਿਸ ਵਾਰਡ ਨੇ ਕਰਵਾਇਆ ?
ਜੇ ਕਿਸੇ ਮਾਂ ਦਾ ਪੁੱਤ ਗਰਾਉਂਡਾ ਵਿੱਚ ਖੇਲ ਕੇ ਨਸ਼ਿਆਂ ਤੋਂ ਦੂਰ ਰਹਿ ਰਿਹਾ ਹੈ ਕਿ ਉਹ ਵੀ ਠੀਕ ਨਹੀਂ ?
ਨਾਂ ਤੇ ਸਾਨੂੰ ਪੈਸੇ ਦਾ ਘਮੰਡ ਹੈ ਤੇ ਨਾਂ ਕਿਸੇ ਦੇ ਸਿਰ ਤੇ ਉੱਡਦੇ ਆਂ । ਸਾਡਾ ਕਲੱਬ ਜੇ ਕੱਪ ਕਰਾਉਂਦਾ ਹੈ ਜਾਂ ਕਿਸੇ ਦੇ ਦੁੱਖ ਸੁੱਖ ਚ ਖੜਦਾ ਹੈ ਤਾਂ ਉਹ ਸਭ ਕੁਝ NRI ਵੀਰਾਂ ਦੇ ਕਰਕੇ ਹੈ ।
ਜਰੂਰੀ ਸੂਚਨਾ - ਜਿਸ ਟੂਰਨਾਮੈਂਟ ਤੇ ਸਾਡੀ ਟੀਮ ਐਂਟਰ ਨਹੀਂ ਹੋਵੇਗੀ ਉਹ ਟੀਮ ਤੇ ਉਹ ਖਿਡਾਰੀ ਨਾਂ ਤੇ ਸਾਡੇ ਟੂਰਨਾਮੈਂਟ ਤੇ ਆਵੇ ਤੇ ਨਾਂ ਸਾਡੀ ਗਰਾਉਂਡ ਵਿੱਚ ਲੀਗ ਖੇਡਣ ਆਵੇ ।
ਜੋ ਨਾਲ ਖੜੇ ਨੇ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ।
ਵਲੋਂ - CK cricket club Bhogpur