Mazha international sports club kala afghana

  • Home
  • Mazha international sports club kala afghana

Mazha international sports club kala afghana organization to organize annual sports tournament since 32 years, along with various social, traditional and religious activities in village kala afghana

hi friends , you all have well information regarding this tournament which is about to start on 20 November 2013 to 24 November 2013. it is 32th annuala reputed tournament of village. after having numbers of problem's this tournament is running smoothly and successfully . friends u r any kind of support and donation makes this tournament healthy , wealthy and grace full which makes u r villag

e on the world map. we assure u that we r dedicated to sports development in village which is not possible without your whole hearted support. so all of u requested to come and join with us..............

https://www.youtube.com/live/_af3nvYIYME?si=b1_3M3zJC3ueUWWU
14/02/2026

https://www.youtube.com/live/_af3nvYIYME?si=b1_3M3zJC3ueUWWU

ਫੁੱਟਬਾਲ ਦੀ ਹਰ ਅਪਡੇਟ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਲਉ/ ਜਿਵੇ ਧਾਰਮਿਕ ਸਮਾਗਮ ਰਾਜਨੀਤਿਕ ਸਮਾਗਮ ਵਿਆਹ ਲਾਈਵ ਫੁੱਟਬਾਲ ਕਿ੍ਕਟ ਵਾਲੀ...

ਦੂਸਰਾ ਦਿਨ
13/02/2026

ਦੂਸਰਾ ਦਿਨ

ਫੁੱਟਬਾਲ ਦੀ ਹਰ ਅਪਡੇਟ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਲਉ/ ਜਿਵੇ ਧਾਰਮਿਕ ਸਮਾਗਮ ਰਾਜਨੀਤਿਕ ਸਮਾਗਮ ਵਿਆਹ ਲਾਈਵ ਫੁੱਟਬਾਲ ਕਿ੍ਕਟ ਵਾਲੀ...

https://www.youtube.com/live/po59kIgSzVY?si=ClwAKtnGJPKyiA6A 42 ਵਾਂ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਦੇ ਟੂਰਨਾਮੈਂਟ...
13/02/2026

https://www.youtube.com/live/po59kIgSzVY?si=ClwAKtnGJPKyiA6A 42 ਵਾਂ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਦੇ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਬਹੁਤ ਸਾਰੇ ਸੀਨੀਅਰ ਪਲੇਅਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਹਾਜਰੀ ਭਰੀ ਇਸ ਟੂਰਨਾਮੈਂਟ ਵਿੱਚ ਫੁਟਬਾਲ ਦੀਆਂ 32 ਟੀਮਾਂ ਭਾਗ ਲੈ ਰਹੀਆ ਹਨ ਇਸ ਦੇ ਨਾਲ ਨਾਲ ਇਸ ਵਿੱਚ ਕਬੱਡੀ ਓਪਨ,ਵਾਲੀਬਾਲ ਅਤੇ athletics ਦੇ ਮੁਕਾਬਲੇ ਕਰਵਾਏ ਜਾਣਗੇ l ਆਓ ਆਪਣੀ ਹਾਜ਼ਰੀ ਨਾਲ ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਆ ਰਹੀਆਂ ਟੀਮਾਂ ਦੀ ਹੋਂਸਲਾ ਅਫ਼ਜਾਈ ਲਈ ਵੱਧ ਚੜ ਕੇ ਯੋਗਦਾਨ ਦੇਈਏ I

ਪਿੱਛਲੇ ਕੁਝ ਸਮੇਂ ਵਿੱਚ ਭਾਰਤੀ ਫੁੱਟਬਾਲ ਵਿੱਚ ਜੋ ਉੱਥਲ-ਪੁਥਲ ਹੋਈ ਉਸ ਨੇ ਸੈਂਕੜੇ ਖਿਡਾਰੀਆਂ ਦੀ ਰੋਜ਼ੀ ਰੋਟੀ ਤੇ ਸੁਆਲ ਹੀ ਖੜੇ ਨਹੀਂ ਕੀਤੇ ਸਗ...
27/01/2026

ਪਿੱਛਲੇ ਕੁਝ ਸਮੇਂ ਵਿੱਚ ਭਾਰਤੀ ਫੁੱਟਬਾਲ ਵਿੱਚ ਜੋ ਉੱਥਲ-ਪੁਥਲ ਹੋਈ ਉਸ ਨੇ ਸੈਂਕੜੇ ਖਿਡਾਰੀਆਂ ਦੀ ਰੋਜ਼ੀ ਰੋਟੀ ਤੇ ਸੁਆਲ ਹੀ ਖੜੇ ਨਹੀਂ ਕੀਤੇ ਸਗੋਂ ਕਰੋੜਾਂ ਫੁੱਟਬਾਲ ਪ੍ਰੇਮੀਆਂ ਨੂੰ ਵੀ ਨਿਰਾਸ਼ ਕੀਤਾ ..ਦੇਸ਼ ਦੀ ਸਭ ਤੋਂ ਉੱਚ ਦਰਜੇ ਦੀ ਲੀਗ (ISL) ਦਾ ਭੋਗ ਪੈ ਜਾਣਾ.. ਇਨਾਂ ਸਾਰੀਆਂ ਨਿਰਾਸ਼ਾ ਭਰੀਆਂ ਖ਼ਬਰਾਂ ਨੇ ਜਿੱਥੇ ਫੁੱਟਬਾਲ ਦੇ ਦੀਵਾਨਿਆਂ ਨੂੰ ਨਿਰਾਸ਼ ਕੀਤਾ ਉੱਥੇ ਹੀ ਦੂਜੀ ਵਾਰ ਫਿਰ ਸਾਡੇ ਪਿੰਡਾਂ, ਸ਼ਹਿਰਾਂ ਪੰਜਾਬ ਤੇ ਦੇਸ਼ ਦੀ ਧੀ (Manisha Klyan) ਨੇ South American ਦੇਸ਼ Peru ਦੇ First Division ਫੁੱਟਬਾਲ ਕਲੱਬ ( Alianza Lima Femenino) ਵਿੱਚ ਸ਼ਿਰਕਤ ਕਰ ਕੇ ਆਪਣੇ ਵਤਨ ਦੇ ਲੋਕਾਂ ਵਿੱਚ ਵਾਹ-ਵਾਹ ਹੀ ਨਹੀਂ ਖੱਟੀ ਸਗੋਂ South Americans ਲੋਕਾਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ ..ਕਿ ਕੋਈ ਭਾਰਤ ਦੀ ਧਰਤੀ ਤੋਂ ਵੀ ਖਿਡਾਰੀ ਆ ਕੇ Peru ਦੀ ਪਹਿਲੇ ਦਰਜੇ ਦੀ Women league ਵਿੱਚ ਜੌਹਰ ਦਿਖਾਉਣ ਲਈ ਤਤਪਰ ਹੈ ਉਹ ਵੀ ਕੋਈ ਕੁੜੀ.. ਜਿੱਥੇ ਸਾਡੇ ਦੇਸ਼ ਦੀ ਸਿਰਮੌਰ ਖੇਡ Cricket ਨੇ ਬਾਕੀ ਖੇਡਾਂ ਦੇ ਤਾਣੇ-ਬਾਣੇ ਨੂੰ ਲਗਭਗ ਨਿਗਲ ਹੀ ਲਿਆ ਹੈ..ਉੱਥੇ ਸਾਡੇ ਦੇਸ਼ ਵਿੱਚ ਰਾਜਨੀਤੀ ਦਾ ਚੌਥਾ ਥੰਮ ਆਖੇ ਜਾਣ ਵਾਲੇ ਮੀਡੀਏ ਨੇ ਵੀ ਮਤਰੇਈ ਮਾਂ ਵਾਲੇ ਰੋਲ ਚ ਕੋਈ ਕਸਰ ਨੀ ਛੱਡੀ.. ਮੈਨੂੰ ਲੱਗਦਾ ਸਾਡੇ ਦੇਸ਼ ਨੂੰ ਤਾ ਛੱਡੋ ਪੰਜਾਬ ਦੇ ਕਿਸੇ ਚੈਨਲ ਨੂੰ ਹਾਲੇ ਤੱਕ ਇਹ ਜਾਣਕਾਰੀ ਮਿਲ ਵੀ ਗਈ ਹੋਵੇ ਤਾ ਵੀ ਉੱਨਾਂ ਨੇ ਵੀ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਮੁਨਾਸਿਬ ਨੀ ਸਮਝਿਆ.. ਕਿਉਂਕਿ Real ਨਾਲੋਂ ਹੁਣ Reela ਵਾਲਿਆਂ ਦਾ ਦੌਰ ਜਿਆਦਾ ਚੱਲ ਰਿਹਾ.. ਸਾਡੇ ਦੇਸ਼ ਤੇ ਪੰਜਾਬ ਦੇ ਮੰਤਰੀ ਗੱਡੀਆਂ ਚੱਕ ਕੇ ਬਾਅਦ ਵਿੱਚ ਘਰੇ ਵੀ ਪਹੁੰਚ ਜਾਂਦੇ ਜਦੋਂ ਕੋਈ ਖਿਡਾਰੀ ਆਪਣੇ ਦੱਮ ਤੇ ਮੁਕਾਮ ਹਾਸਿਲ ਕਰ ਲੈਂਦਾ, ਪਹਿਲਾਂ ਕਿਉ ਨਹੀ ..ਜਿਸ ਦੇਸ਼ ਵਿੱਚ ਕੇਵਲ ਇੱਕ ਖੇਡ ਦਾ ਹੀ ਬੋਲਬਾਲਾ ਹੋਵੇ ਤੇ.. ਮੀਡੀਏ ਨੇ ੳਸ ਖੇਡ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਜੋੜ ਕੇ ਨੇ ਲੋਕਾਂ ਦਾ Brain-wash ਹੀ ਕਰ ਦਿੱਤਾ ਹੋਵੇ …ਉਸ ਖੇਡ ਨੂੰ ਛੱਡ ਕੇ ਕਿਸੇ ਹੋਰ ਉਹ ਵੀ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਖੇਡ Soccer ਵਿੱਚ ਜਿੱਥੇ ਵੱਡਿਆਂ ਵੱਡਿਆਂ ਦੀ ਲੱਤਾਂ ਨੀ ਭਾਰ ਝੱਲਦੀਆਂ ਉਸ ਵਿੱਚ ਆਪਣੀ ਦਮਦਾਰ ਹਾਜ਼ਰੀ ਭਰਨੀ .. ਜਿੱਥੇ ਆਪਣੀ ਬੋਲੀ ਨਹੀਂ, ਆਪਣਾ ਪਰਿਵਾਰ ਨਹੀਂ..ਆਪਣਾ ਖਾਣ ਪੀਣ ਨਹੀਂ ਆਪਣੇ ਵਰਗਾ ਮੌਸਮ ਨਹੀਂ.. ਆਪਣੇ ਇਲਾਕੇ ਕਿ ਦੇਸ਼ ਦਾ ਵੀ ਨਾਲ ਕੋਈ ਨਹੀਂ .. ਉੱਥੇ ਖੇਡਣਾ ਤਾਂ ਕਿ ਰਹਿਣਾ ਵੀ ਹਰ ਕਿਸੇ ਦੇ ਵੱਸ ਨਹੀਂ..ਮੈਂ ਤਾਂ ਇਸ ਵੇਲੇ ਇਹ ਸਮਝਦਾ ਕਿ ਸਾਡੇ ਦੇਸ਼ ਦੀ ਕਿਸੇ ਵੀ ਖੇਡ ਵਿੱਚ ਤੇ ਕਿਸੇ ਵੀ ਖਿਡਾਰਨ ਦਾ ਦਰਜਾ ਇਸ ਤੋਂ ਉੱਤੇ ਨੀ ਹੋ ਸਕਦਾ .. ਭਾਵੇਂ ਕਿਸੇ ਨੂੰ ਭਾਰਤ ਰਤਨ ਹੀ ਕਿਉਂ ਨਾ ਮਿਲ ਜਾਵੇ.. ਆਉਣ ਵਾਲੇ ਸਮੇਂ ਵਿੱਚ ਜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਬੱਚੀ ਦੀਆਂ ਉਪਲਬਧੀਆਂ ਵੱਲ ਨਾ ਧਿਆਨ ਦੇ ਕੇ ਅਣਗੌਲਿਆ ਕਰ ਦਿੰਦੀ ਹੈ ਤਾਂ ਇਸ ਤੋਂ ਸ਼ਰਮ ਵਾਲੀ ਗੱਲ ਸਾਡੀਆਂ ਸਰਕਾਰਾਂ ਲਈ ਕੋਈ ਨੀ ਹੋ ਸਕਦੀ.. ਉਹ ਪਹਿਲੀ ਭਾਰਤੀ male or Female ਹੈ ਜਿਹੜੀ ਕਿ South Americans ਚ ਆਉਣ ਵਾਲੇ ਦਿਨਾਂ ਚ ਆਪਣੇ ਜੌਹਰ ਦਿਖਾਊਂਗੀ..ਆਉਣ ਵਾਲੇ ਸਮੇਂ ਚ ਉਸ ਨੂੰ ਬਹੁਤ ਹੀ Physical and intense football ਚ ਜੋਰਅਜਮਾਈ ਕਰਨੀ ਪੈਣੀ..ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਉਸ ਲਈ ਸੰਸਾਰ ਪੱਧਰ ਵਿੱਚ ਹੋਰ ਵਧੀਆਂ ਮੌਕਿਆਂ ਦੇ ਬੂਹੇ ਖੋਲ੍ਹੇ ਤੇ ਆਪਣੇ ਪਿੰਡ, ਆਪਣੇ ਇਲਾਕੇ, ਆਪਣੇ ਪ੍ਰਾਂਤ ਤੇ ਦੇਸ਼ ਦਾ ਨਾਮ ਇਹੋ ਜਿਹੇ ਸੁਨਿਹਰੀ ਅੱਖਰਾਂ ਵਿੱਚ ਲਿਖੇ.. ਜਿਹੜਾ ਸਾਡੇ ਪਿੰਡਾਂ ਦੀਆਂ ਧੀਆਂ ਲਈ ਵੀ ਉਸ ਚਾਨਣ ਮੁਨਾਰੇ ਦਾ ਕੰਮ ਕਰੇ ਜਿਨ੍ਹਾਂ ਤੇ ਤੁਰ ਕੇ ਉਹ ਕੁੜੀਆਂ ਪ੍ਰਤੀ ਪੁਰਾਤਨ ਰਿਵਾਇਤਾ ਨੂੰ ਤੋੜ ਕੇ ਇਤਿਹਾਸ ਦੇ ਪੰਨਿਆਂ ਤੇ ਨਵਾਂ ਹੀ ਕੀਰਤੀਮਾਨ ਸਿਰਜਣ….ਸੁਖਰਾਜ

ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡ ਦੇ ਇੱਕ ਹੋਰ ਨੌਜਵਾਨ ਦੀ ਮੇਹਨਤ ਰੰਗ ਲਿਆਈ ਹੈ ਫੁੱਟਬਾਲ ਖਿਡਾਰੀ ਅਮਨਦੀਪ ਸਿੰਘ ਉਰਫ ਮਣਕੀ ਨੂੰ ਸਪੋ...
07/01/2026

ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡ ਦੇ ਇੱਕ ਹੋਰ ਨੌਜਵਾਨ ਦੀ ਮੇਹਨਤ ਰੰਗ ਲਿਆਈ ਹੈ ਫੁੱਟਬਾਲ ਖਿਡਾਰੀ ਅਮਨਦੀਪ ਸਿੰਘ ਉਰਫ ਮਣਕੀ ਨੂੰ ਸਪੋਰਟਸ ਕੋਟੇ ਦੇ ਵਿੱਚ ਇੰਡੀਆ ਦੇ CISF ਡਿਪਾਰਟਮੈਂਟ ਦੇ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਹੋਇਆ ਹੈ ਉਸਦਾ ਸਫ਼ਰ ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਤੋਂ ਸ਼ੁਰੂ ਹੋ ਕੇ ਪੰਜਾਬ ਦੀਆਂ ਵੱਖ ਵੱਖ acadmies ਤੇ clubs ਤੋਂ ਹੁੰਦਾ ਹੋਇਆ ਸਰਕਾਰੀ ਵਿਭਾਗ ਤੇ ਆਣ ਪਹੁੰਚਿਆ I ਇਹ ਖਿਡਾਰੀ ਮਜੂਦਾ ਸਮੇ ਵਿੱਚ police force ਦੀ ਟ੍ਰੇਨਿੰਗ ਕਰ ਰਿਹਾ ਹੈ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਉਸ ਨੂੰ ਇਸ ਪ੍ਰਾਪਤੀ ਦੀ ਵਧਾਈ ਪੱਤਰ ਭੇਜਦਾ ਹੋਇਆ ਮਾਣ ਮਹਿਸੂਸ ਕਰਦਾ ਹੈ ਆਸ ਕਰਦਾ ਹੈ ਕਿ ਇਹ ਅੱਗੇ ਵੀ ਆਪਣੇ ਡਿਪਾਰਟਮੈਂਟ ਵੱਲੋਂ ਖੇਡਦਾ ਹੋਇਆ ਪਿੰਡ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ

Wait is Over 42ਵਾਂ ਸਾਲਾਨਾ ਟੂਰਨਾਮੈਂਟ ਮਿਤੀ 12 ਫਰਵਰੀ ਤੋਂ 15 ਫਰਵਰੀ 2026  I ਟੂਰਨਾਮੈਂਟ ਦਾ poster ਬਹੁਤ ਜਲਦੀ ਜਾਰੀ ਕੀਤਾ ਜਾਵੇਗਾ I ...
21/12/2025

Wait is Over 42ਵਾਂ ਸਾਲਾਨਾ ਟੂਰਨਾਮੈਂਟ ਮਿਤੀ 12 ਫਰਵਰੀ ਤੋਂ 15 ਫਰਵਰੀ 2026 I ਟੂਰਨਾਮੈਂਟ ਦਾ poster ਬਹੁਤ ਜਲਦੀ ਜਾਰੀ ਕੀਤਾ ਜਾਵੇਗਾ I ਆਓ ਹੁਮ ਹੁਮਾ ਕੇ ਇਸ ਵਿਰਾਸਤੀ ਖੇਡ ਮੇਲੇ ਦਾ ਹਿੱਸਾ ਬਣੀਏ I

League under 17 ਦੇ ਸੈਮੀਫਾਈਨਲ ਤੇ ਫਾਈਨਲ ਸਾਲਾਨਾ ਟੂਰਨਾਮੈਂਟ ਤੇ ਕਰਵਾਏ ਜਾਣਗੇ I

ਸਾਡੀ ਯੂਨੀਵਰਸਿਟੀ ਸਾਡਾ ਚੰਡੀਗੜ੍ਹ...                  ਅੱਜ ਦੇ ਨੌਜਵਾਨ ਵਰਗ ਉਤੇ ਇਕ ਉਲਾਂਭਾ ਸੀ ਕਿ ਇਹ ਪੜ੍ਹਨਾ, ਲਿਖਣਾ ਅਤੇ ਸੋਚਣਾ ਛੱਡ ਕ...
11/11/2025

ਸਾਡੀ ਯੂਨੀਵਰਸਿਟੀ ਸਾਡਾ ਚੰਡੀਗੜ੍ਹ...

ਅੱਜ ਦੇ ਨੌਜਵਾਨ ਵਰਗ ਉਤੇ ਇਕ ਉਲਾਂਭਾ ਸੀ ਕਿ ਇਹ ਪੜ੍ਹਨਾ, ਲਿਖਣਾ ਅਤੇ ਸੋਚਣਾ ਛੱਡ ਕੇ ਮੌਬਾਇਲ ਦੇ ਕਚਰਾ ਚੱਕਰਵਿਊ ਵਿੱਚ ਫੱਸ ਕੇ ਰਹਿ ਗਏ ਹਨ।
ਪਰ ਸਦਕੇ ਜਾਵਾਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਜਗਦੇ ਅਤੇ ਜਾਗਦਿਆਂ ਮੱਥਿਆਂ ਵਾਲੇ ਉਨ੍ਹਾਂ ਨਵੇਂ ਪੁਰਾਣੇ ਵਿਦਿਆਰਥੀਆਂਂ ਦੇ ਜਿਨ੍ਹਾਂ ਭਗਵੰਤ ਮਾਨ ਸਰਕਾਰ ਦੀਆਂ ਡਾਂਗਾਂ ਖਾ ਕੇ ਵੀ ਕੇਂਦਰ ਸਰਕਾਰ ਵਲੋਂ ਖ਼ਾਕੀ ਨਿੱਕਰਾਂ ਵਾਲੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਹੀ ਨਹੀਂ ਕੀਤਾ ਬਲਕਿ ਅਣਖੀ ਪੰਜਾਬੀਆਂ ਨੂੰ ਪੰਜਾਬੀ ਬੱਚਿਆਂ ਦੇ ਸੁਪਨੇ ਬਚਾਉਣ ਲਈ ਨਾਲ ਖੜਾ ਕਰ ਲਿਆ ਹੈ। --
ਯੂਨੀਵਰਸਿਟੀ ਬਚਾਓ ਮੋਰਚੇ 'ਚ ਗੁਰੂ ਦੀ ਖਾਲਸਾ ਫੌਜ ਵੀ ਪਹੁੰਚ ਗਈ ਹੈ, ਹਰਾ ਇਨਕਲਾਬ ਪੈਦਾ ਕਰਨ ਵਾਲੇ ਹਰੀਆਂ ਪੱਗਾਂ ਵਾਲਿਆਂ ਨੂੰ ਉਨ੍ਹਾਂ ਦੇ ਜਹਾਜ਼ ( ਟਰੈਕਟਰਾਂ) ਨਾਲ ਲੈ ਕੇ ਲੰਗਰਾਂ ਦੀ ਸੇਵਾ 'ਚ-- ਯੂਨੀਵਰਸਿਟੀ ਪ੍ਰਬੰਧਕਾ ਵਲੋਂ ਹੋਸਟਲਾਂ 'ਚ ਬੰਦ ਕੀਤੀਆਂ ਮੈਸਾਂ ਦਾ ਜਵਾਬ ਦੇਣ ਲਈ ਪਹੁੰਚ ਗਏ ਹਨ ।
ਹਰਿਆਣਾ ਪੁਲਿਸ ਮੁਹਾਲੀ ਪਹੁੰਚ ਗਈ,ਪੰਜਾਬ ਪੁਲਿਸ ਚੰਡੀਗੜ੍ਹ ਪਹੁੰਚਾ ਦਿੱਤੀ ਯੂਨੀਵਰਸਿਟੀ ਬਚਾਉਣ ਵਾਲਿਆਂ ਨੂੰ ਲੱਭਣ ਲਈ ।
-- ਗੋਦੀ ਮੀਡੀਆ ਜੋ ਮਰਜ਼ੀ ਢੋਲਕੀਆਂ ਛੈਣੇ ਵਜਾਵੇ -- ਪਰ ਅਣਖੀ ਸੋਸ਼ਲ ਮੀਡੀਆ ਵੀ ਪੁਲਿਸ ਦੀਆਂ ਡਾਂਗਾਂ ਖਾ ਕੇ ਸੱਚ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ।
-- ਸੁਣੋ ਯੂਨੀਵਰਸਿਟੀ 'ਚ ਪੜਦੇ ਪੰਜਾਬੀ ਪੁੱਤਰਾਂ ਧੀਆਂ ਨੂੰ ਜੋ ਮੋਬਾਇਲ ਕਚਰਾ ਯੂਨੀਵਰਸਿਟੀ ਦੇ ਨਹੀਂ ਕਿਤਾਬਾਂ ਵਾਲੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ।
- ਉਨ੍ਹਾਂ ਦੇ ਕਿਸੇ ਵੀ ਤਰਕ ਦਾ ਜਵਾਬ ਨਹੀਂ ਹੈ ਯੂਨੀਵਰਸਿਟੀ ਨੂੰ ਹੜੱਪਣ ਵਾਲੀ ਮੋਦੀ ਸਰਕਾਰ ਕੋਲ।
-- "ਯੂਨੀਵਰਸਿਟੀ ਸਾਡੀ - ਚੰਡੀਗੜ੍ਹ ਸਾਡਾ" ਦੀ ਜੰਗ ਵਿੱਚ ਆਓ ਸਾਰੇ ਪੰਜਾਬੀ ਤਨੋਂ, ਮਨੋ ਅਤੇ ਧਨੋ ਇਕੱਠੇ ਹੋਈਏ --- ਭਗਵੰਤ ਮਾਨ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਕਰਕੇ ਵਿਧਾਨ ਸਭਾ ਵਿਚ " ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ " ਦਾ ਮਤਾ ਪੁਵਾਈਏ।

ਪ੍ਰਮਾਤਮਾ ਮੇਹਰ ਕਰੇ

ਅਲਵਿਦਾ ਛੋਟੇ ਵੀਰ.  ਦੋਸਤੋ ਪਿਛਲੇ ਦਿਨੀ ਸਾਡੇ ਪਿੰਡ ਦੇ ਮਾਣ ਮੱਤੇ ਫੁੱਟਬਾਲ ਖਿਡਾਰੀ ਸੰਦੀਪ ਮਾਹਲਾ ( ਸੀਪਾ ) ਦੀ ਅਣਸੁਖਾਵੀ ਮੌਤ ਦਾ ਪਿੰਡ ਦੇ ...
23/10/2025

ਅਲਵਿਦਾ ਛੋਟੇ ਵੀਰ. ਦੋਸਤੋ ਪਿਛਲੇ ਦਿਨੀ ਸਾਡੇ ਪਿੰਡ ਦੇ ਮਾਣ ਮੱਤੇ ਫੁੱਟਬਾਲ ਖਿਡਾਰੀ ਸੰਦੀਪ ਮਾਹਲਾ ( ਸੀਪਾ ) ਦੀ ਅਣਸੁਖਾਵੀ ਮੌਤ ਦਾ ਪਿੰਡ ਦੇ ਹੀ ਨਹੀਂ ਸਗੋਂ ਇਲਾਕੇ ਦੇ ਹਰ ਜਾਣਕਾਰ ਨੂੰ ਸੁਣ ਕੇ ਦੁੱਖ ਹੋਇਆ. ਇਹ ਵੀਰ ਟ੍ਰੇਨ ਵਿੱਚ ਹੋਈ ਲੁੱਟ ਖੋ ਦਾ ਵਿਰੋਧ ਕਰਦਾ ਹੋਇਆ ਸ਼ਰਾਰਤੀ ਅਨਸਰਾਂ ਵੱਲੋਂ ਮਾਰ ਦਿਤਾ ਗਿਆ l ਇਹ ਜਿਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਡਿਆ ਓਥੇ ਪੰਜਾਬ ਦੀਆਂ ਵੱਖ ਵੱਖ ਅਕੈਡਮੀਆਂ ੱਚ ਵੀ ਇਸਦੀ ਸ਼ਮੂਲੀਅਤ ਸੀ ਤੇ ਹੁਣ ਪਿੰਡ ਵੱਲੋਂ ਵੱਖ ਵੱਖ ਟੂਰਨਾਮੈਂਟ ਖੇਡ ਰਿਹਾ ਸੀ ਇਹ ਛੋਟੇ ਤੇ ਪਿਆਰੇ ਨਾਮ negro ਨਾਲ ਮਸ਼ਹੂਰ ਸੀ ਉਹ ਭਰੀ ਜਵਾਨੀ ਵਿੱਚ ਆਪਣੇ ਪਿੱਛੇ ਇਕ ਵਿਧਵਾ ਔਰਤ ਤੇ 2 ਛੋਟੇ ਮਾਸੂਮ ਬੱਚੇ ਸ਼ੱਡ ਗਿਆ ਜਿਸ ਵਿੱਚ ਬੇਟੀ ਦੀ ਉਮਰ ਮਸਾਂ ਮਹੀਨਾ ਕੁ ਦੀ ਹੈ ਅਤੇ ਉਪਰੋਂ ਗਰੀਬੀ ਦੀ ਮਾਰ... ਵਾਹਿਗੁਰੂ ਭਲੀ ਕਰੇ, ਪ੍ਰਮਾਤਮਾ ਘਰਦੇ ਜੀਆਂ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ..

ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਅਤੇ ਸੂਜਵਾਨ ਸਾਥੀਆਂ ਵੱਲੋਂ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਲਗਾਤਾਰ ਅਤੇ ਨਿਰੰਤਰ ਹਰ ਤਰਾਂ ਦੀ ਸੇਵਾ ਜਾਰੀ...
21/09/2025

ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਅਤੇ ਸੂਜਵਾਨ ਸਾਥੀਆਂ ਵੱਲੋਂ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਲਗਾਤਾਰ ਅਤੇ ਨਿਰੰਤਰ ਹਰ ਤਰਾਂ ਦੀ ਸੇਵਾ ਜਾਰੀ ਹੈ
ਇਸੇ ਸੇਵਾ ਨੂੰ ਜਾਰੀ ਰੱਖਦੇ ਹੋਏ ਸੋਮਵਾਰ ਮਿਤੀ 22 september 2025 ਨੂੰ ਪਿੰਡ ਵਿਚੋਂ ਟਰੈਕਟਰ ਅਤੇ ਕਰਾਹਾ ਦੀ ਸੇਵਾ ਪਿੰਡ ਠੇਠਰ, ਨੇੜੇ ਡੇਰਾ ਬਾਬਾ ਨਾਨਕ ਜਾਣੀ ਹੈ ' (ਡੀਜਲ NRIs ਵੱਲੋਂ ਦਿੱਤਾ ਜਾਣਾ ਹੈ ) ਸੋ ਜੋ ਸੱਜਣ ਵੀਰ ਆਪਣਾ ਯੋਗਦਾਨ ਪਾਉਣਾ ਚਾਉਂਦੇ ਨੇ ਉਹ ਆਪਣਾ ਟਰੈਕਟਰ ਅਤੇ ਕਰਾਹਾ ਲੈ ਕੇ ਇਹਨਾਂ phone no ਤੇ ਸੰਪਰਕ ਕਰ ਲੈਣ..

99156-33031---70870--40173 ( ਡੀਜਲ ਸੇਵਾ ਸਭਾ ਵੱਲੋਂ ਮੁਹਈਆ ਕਰਵਾਇਆ ਜਾਵੇਗਾ

ਧੰਨਵਾਦ

https://youtu.be/s_hEgtbYQyc?si=iXidhHboldKKQQmsਅਲਵਿਦਾ ਦੋਸਤਾ... R.I.P.  I  ਸਾਡੇ ਨਗਰ ਦੇ ਨੌਜਵਾਨ ਸਰਦਾਰ ਹਰਪ੍ਰੀਤ ਸਿੰਘ ਰੰਧਾਵਾ ...
04/05/2025

https://youtu.be/s_hEgtbYQyc?si=iXidhHboldKKQQms

ਅਲਵਿਦਾ ਦੋਸਤਾ... R.I.P. I ਸਾਡੇ ਨਗਰ ਦੇ ਨੌਜਵਾਨ ਸਰਦਾਰ ਹਰਪ੍ਰੀਤ ਸਿੰਘ ਰੰਧਾਵਾ ਸਪੁੱਤਰ ਸਰਦਾਰ ਬਖਸ਼ੀਸ਼ ਸਿੰਘ ਰੰਧਾਵਾ (ਸਾਬਕਾ ਕਬੱਡੀ ਖਿਡਾਰੀ) ਦੀ ਜਵਾਨ ਉਮਰ ਵਿਚ ਹੋਈ ਮੌਤ ਨੇ ਸਮੁੱਚੇ ਪਿੰਡ ਨੂੰ ਗਹਿਰੇ ਸਦਮੇ ਨਾਲ ਚੰਜੋੜ ਕੇ ਰੱਖ ਦਿਤਾ I ਹਰਪ੍ਰੀਤ 17 ਸਾਲ ਤੇ 6 ਮਹੀਨੇ ਦੀ ਛੋਟੀ ਉਮਰ ਵਿਚ INDIAN AIR FORCE join ਕੀਤੀ ਅਤੇ ਇਸ ਸਮੇਂ ਆਪਣੀ force ਵਿਚ ਤਰੱਕੀ ਕਰਦੇ ਹੋਏ ਫਲਾਈਟ ਇੰਜਨੀਅਰ ਦੀ ਸੇਵਾ ਨਿਭਾ ਰਿਹਾ ਸੀ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ l ਕਲੱਬ,ਨੌਜਵਾਨ ਹਰਪ੍ਰੀਤ ਸਿੰਘ ਦੀ ਹੋਈ ਅਣਵਖਤੀ ਮੌਤ ਦੇ ਗਹਿਰਾ ਦੁੱਖ ਪ੍ਰਗਟ ਕਰਦਾ ਹੈ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ

Address


143513

Telephone

+919780871000

Website

Alerts

Be the first to know and let us send you an email when Mazha international sports club kala afghana posts news and promotions. Your email address will not be used for any other purpose, and you can unsubscribe at any time.

  • Want your business to be the top-listed Gym/sports Facility?

Share