31/08/2026
ਅੱਜ ਸਵੇਰੇ ਸਾਈਕਲਿੰਗ ਲਈ ਇਕੱਠੇ ਹੋਣ ਸਮੇਂ ਇੱਕ ਸੜਕ ਹਾਦਸਾ ਹੋਇਆ। ਬਰਨਾਲਾ ਸਾਈਕਲਿੰਗ ਕਲੱਬ ਦੇ ਕੁਝ ਮੈਂਬਰ ਨੇੜੇ ਹੀ ਮੌਜੂਦ ਸਨ ਅਤੇ ਬਿਨਾਂ ਦੇਰੀ ਕੀਤੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਏ। ਐਂਬੂਲੈਂਸ ਨੂੰ ਸੂਚਿਤ ਕੀਤਾ, ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ, ਉਹਨਾਂ ਨੂੰ ਹੌਂਸਲਾ ਦਿੱਤਾ ਅਤੇ ਜਿੰਨੀ ਸੰਭਵ ਹੋ ਸਕੀ ਸਹਾਇਤਾ ਪ੍ਰਦਾਨ ਕੀਤੀ।
ਬਰਨਾਲਾ ਸਾਈਕਲਿੰਗ ਕਲੱਬ ਦੇ ਮੈਂਬਰ ਇੱਕ ਪਰਿਵਾਰ ਵਾਂਗ ਇਕੱਠੇ ਖੜ੍ਹੇ ਰਹੇ ਅਤੇ ਇਹ ਅਹਿਸਾਸ ਹੋਇਆ ਕਿ ਸਾਈਕਲਿੰਗ ਸਿਰਫ਼ ਸਿਹਤ ਲਈ ਹੀ ਨਹੀਂ, ਸਗੋਂ ਇਨਸਾਨੀਅਤ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਜ਼ਖ਼ਮੀ ਸਾਥੀ ਜਲਦੀ ਤੰਦਰੁਸਤ ਹੋਣ ਅਤੇ ਵਾਹਿਗੁਰੂ ਜੀ ਸਾਡੇ ਕੋਲੋਂ ਇੰਝ ਹੀ ਨੇਕ ਕੰਮ ਕਰਵਾਉਂਦੇ ਰਹਿਣ।
Video Courtesy: S. Sukhwinder Singh Mann (BCC Member)